ਅਦਾਕਾਰ ਸੋਹੇਲ ਖ਼ਾਨ ਦੇ ਜ਼ਿੰਦਗੀ ''ਚ ਦਿੱਤੀ ਪਿਆਰ ਨੇ ਦਸਤਕ, ਮਿਸਟਰੀ ਗਰਲ ਨਾਲ ਆਏ ਨਜ਼ਰ

Tuesday, Sep 10, 2024 - 11:15 AM (IST)

ਅਦਾਕਾਰ ਸੋਹੇਲ ਖ਼ਾਨ ਦੇ ਜ਼ਿੰਦਗੀ ''ਚ ਦਿੱਤੀ ਪਿਆਰ ਨੇ ਦਸਤਕ, ਮਿਸਟਰੀ ਗਰਲ ਨਾਲ ਆਏ ਨਜ਼ਰ

ਨਵੀਂ ਦਿੱਲੀ- ਸਲਮਾਨ ਖ਼ਾਨ ਦੇ ਭਰਾ ਅਤੇ ਅਦਾਕਾਰ ਸੋਹੇਲ ਖ਼ਾਨ ਦਾ ਵਿਆਹ ਸਾਲ 1998 'ਚ ਸੀਮਾ ਸਜਦੇਹ ਨਾਲ ਹੋਇਆ ਸੀ। ਵਿਆਹ ਦੇ ਲਗਭਗ 24 ਸਾਲ ਬਾਅਦ, ਅਦਾਕਾਰ ਨੇ ਸਾਲ 2022 'ਚ ਆਪਣੀ ਪਤਨੀ ਸੀਮਾ ਨੂੰ ਤਲਾਕ ਦੇ ਦਿੱਤਾ। ਪਰ ਹੁਣ ਲੱਗਦਾ ਹੈ ਕਿ ਅਦਾਕਾਰ ਦੀ ਜ਼ਿੰਦਗੀ 'ਚ ਪਿਆਰ ਨੇ ਫਿਰ ਦਸਤਕ ਦੇ ਦਿੱਤੀ ਹੈ। ਜੀ ਹਾਂ, ਅਸਲ 'ਚ ਅਦਾਕਾਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸ 'ਚ ਉਹ ਇੱਕ ਰਹੱਸਮਈ ਲੜਕੀ ਨਾਲ ਨਜ਼ਰ ਆ ਰਿਹਾ ਹੈ। 53 ਸਾਲਾਂ ਅਦਾਕਾਰ ਨੂੰ ਮੁੰਬਈ ਦੇ ਇੱਕ ਰੈਸਟੋਰੈਂਟ ਤੋਂ ਬਾਹਰ ਆਉਂਦੇ ਦੇਖਿਆ ਗਿਆ ਜਿੱਥੇ ਉਹ ਪੈਪਸ ਨਾਲ ਗੱਲਬਾਤ ਕੀਤੇ ਬਿਨਾਂ ਆਪਣੀ ਕਾਰ 'ਚ ਬੈਠ ਗਿਆ। ਇਸ ਦੌਰਾਨ ਉਸ ਦੇ ਨਾਲ ਇਕ ਮਹਿਲਾ ਦੋਸਤ ਵੀ ਨਜ਼ਰ ਆਈ, ਜੋ ਉਸ ਦੀ ਪ੍ਰੇਮਿਕਾ ਦੱਸੀ ਜਾਂਦੀ ਹੈ। ਹਾਲਾਂਕਿ ਇਸ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

 

 
 
 
 
 
 
 
 
 
 
 
 
 
 
 
 

A post shared by Instant Bollywood (@instantbollywood)

ਇਹ ਵੀਡੀਓ ਵਾਇਰਲ ਹੁੰਦੇ ਹੀ ਪ੍ਰਸ਼ੰਸਕਾਂ ਨੇ ਇਸ 'ਤੇ ਤਰ੍ਹਾਂ-ਤਰ੍ਹਾਂ ਦੀਆਂ ਕੁਮੈਂਟ ਕਰਨੇ ਸ਼ੁਰੂ ਕਰ ਦਿੱਤੇ। ਤੁਹਾਨੂੰ ਦੱਸ ਦੇਈਏ ਕਿ ਸੋਹੇਲ ਅਤੇ ਸੀਮਾ ਦੇ ਵੱਖ ਹੋਣ ਦੀਆਂ ਖਬਰਾਂ ਕਾਫੀ ਸਮੇਂ ਤੋਂ ਆ ਰਹੀਆਂ ਸਨ। ਦੋਵੇਂ ਕਾਫੀ ਸਮੇਂ ਤੋਂ ਵੱਖ-ਵੱਖ ਰਹਿ ਰਹੇ ਸਨ। ਹਾਲਾਂਕਿ ਸੀਮਾ ਨੇ ਪਹਿਲੀ ਵਾਰ ਰਿਐਲਿਟੀ ਸ਼ੋਅ 'ਫੈਬਿਊਲਸ ਲਾਈਫਜ਼ ਆਫ ਬਾਲੀਵੁੱਡ ਵਾਈਵਜ਼' 'ਚ ਆਪਣੀ ਵਿਆਹੁਤਾ ਜ਼ਿੰਦਗੀ ਬਾਰੇ ਹਿੰਟ ਦਿੱਤਾ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News