‘ਲਵ ਹੋਸਟਲ’ ਦਾ ਟਰੇਲਰ ਰਿਲੀਜ਼, ਬੌਬੀ ਦਿਓਲ ਦੀ ਦਿਖੀ ਜ਼ਬਰਦਸਤ ਲੁੱਕ (ਵੀਡੀਓ)
Monday, Feb 14, 2022 - 06:21 PM (IST)
ਮੁੰਬਈ (ਬਿਊਰੋ)– ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ ਦਾ ਇੰਤਜ਼ਾਰ ਪ੍ਰਸ਼ੰਸਕਾਂ ਨੂੰ ਬੇਸਬਰੀ ਨਾਲ ਹੈ। ਅਦਾਕਾਰ ਪਿਛਲੇ ਕੁਝ ਸਾਲਾਂ ਤੋਂ ਜ਼ਿਆਦਾ ਫ਼ਿਲਮਾਂ ’ਚ ਨਜ਼ਰ ਨਹੀਂ ਆਏ ਹਨ। ਪਿਛਲੇ 5 ਸਾਲਾਂ ’ਚ ਸ਼ਾਹਰੁਖ ਨੇ ਸਿਰਫ 1-2 ਫ਼ਿਲਮਾਂ ਕੀਤੀਆਂ ਹਨ।
ਹੁਣ ‘ਪਠਾਨ’ ਫ਼ਿਲਮ ਨਾਲ ਇਕ ਵਾਰ ਸ਼ਾਹਰੁਖ਼ ਮੁੜ ਦਮਦਾਰ ਵਾਪਸੀ ਕਰਨ ਲਈ ਤਿਆਰ ਹਨ। ਹਾਲਾਂਕਿ ਫ਼ਿਲਮ ਦੀ ਰਿਲੀਜ਼ ਲਈ ਪ੍ਰਸ਼ੰਸਕਾਂ ਨੂੰ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਪਵੇਗਾ। ਇਸ ਤੋਂ ਇਲਾਵਾ ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ ਦੇ ਬੈਨਰ ਹੇਠ ਇਕ ਸ਼ਾਨਦਾਰ ਫ਼ਿਲਮ ਰਿਲੀਜ਼ ਹੋਣ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਅਕਸ਼ੇ ਕੁਮਾਰ ਨੇ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਕੀਤਾ ਯਾਦ, ਟਵੀਟ ਕਰ ਦਿੱਤੀ ਸ਼ਰਧਾਂਜਲੀ
ਇਸ ਦਾ ਨਾਂ ਹੈ ‘ਲਵ ਹੋਸਟਲ’। ਬੌਬੀ ਦਿਓਲ ਦੇ ਅਭਿਨੈ ਵਾਲੀ ਇਸ ਫ਼ਿਲਮ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਰੈੱਡ ਚਿੱਲੀਜ਼ ਐਂਟਰਟੇਨਮੈਂਟ ਦੇ ਬੈਨਰ ਹੇਠ ਬਣੀ ‘ਲਵ ਹੋਸਟਲ’ ਫ਼ਿਲਮ ਦਾ ਟਰੇਲਰ ਹਾਲ ਹੀ ’ਚ ਰਿਲੀਜ਼ ਹੋਇਆ ਹੈ। ਖ਼ੁਦ ਸ਼ਾਹਰੁਖ ਖ਼ਾਨ ਨੇ ਇੰਸਟਾਗ੍ਰਾਮ ’ਤੇ ਫ਼ਿਲਮ ਦਾ ਟਰੇਲਰ ਰਿਲੀਜ਼ ਕੀਤਾ ਹੈ। ਟਰੇਲਰ ’ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਵਿਕਰਾਂਤ ਮੇਸੀ ਤੇ ਸਾਨਿਆ ਮਲਹੋਤਰਾ ਰੋਮਾਂਟਿਕ ਸੀਨਜ਼ ਕਰਦੇ ਨਜ਼ਰ ਆ ਰਹੇ ਹਨ।
ਅਸਲ ’ਚ ਫ਼ਿਲਮ ਦੀ ਕਹਾਣੀ ਇਕ ਅਜਿਹੇ ਪਿੰਡ ਦੀ ਹੈ, ਜਿਥੇ ਪਿਆਰ ਕਰਨਾ ਗੁਨਾਹ ਹੈ। ਅਜਿਹੇ ਹੀ ਇਕ ਪਿੰਡ ’ਚ ਦੋ ਦਿਲ ਮਿਲ ਜਾਂਦੇ ਹਨ ਤੇ ਫਿਰ ਸ਼ੁਰੂ ਹੁੰਦਾ ਹੈ ਹੰਗਾਮਾ। ਫ਼ਿਲਮ ਦਾ ਟਰੇਲਰ ਦੇਖਣ ’ਚ ਸ਼ਾਨਦਾਰ ਲੱਗ ਰਿਹਾ ਹੈ। ਅਜਿਹੇ ’ਚ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਫ਼ਿਲਮ ਪ੍ਰਸ਼ੰਸਕਾਂ ਨੂੰ ਕਿੰਨੀ ਪਸੰਦ ਆਉਂਦੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।