ਵਿਜੇ ਦੇਵਰਕੋਂਡਾ ਤੇ ਅਨਨਿਆ ਪਾਂਡੇ ਦੀ ਫ਼ਿਲਮ ‘ਲਾਈਗਰ’ ਦਾ ਟਰੇਲਰ ਰਿਲੀਜ਼ (ਵੀਡੀਓ)

Thursday, Jul 21, 2022 - 02:07 PM (IST)

ਵਿਜੇ ਦੇਵਰਕੋਂਡਾ ਤੇ ਅਨਨਿਆ ਪਾਂਡੇ ਦੀ ਫ਼ਿਲਮ ‘ਲਾਈਗਰ’ ਦਾ ਟਰੇਲਰ ਰਿਲੀਜ਼ (ਵੀਡੀਓ)

ਮੁੰਬਈ (ਬਿਊਰੋ)– ਵਿਜੇ ਦੇਵਰਕੋਂਡਾ ਦੀ ਫ਼ਿਲਮ ‘ਲਾਈਗਰ’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਟਰੇਲਰ ’ਚ ਅਦਾਕਾਰ ਦਾ ਦਮਦਾਰ ਐਕਸ਼ਨ ਅੰਦਾਜ਼ ਦਿਖਾਈ ਦਿੱਤਾ ਹੈ। ਫ਼ਿਲਮ ਦੇ ਟਰੇਲਰ ਦਾ ਦਰਸ਼ਕ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਫ਼ਿਲਮ ਦੇ ਟਰੇਲਰ ਨੂੰ ਸਭ ਤੋਂ ਪਹਿਲਾਂ ਹੈਦਰਾਬਾਦ ’ਚ ਰਿਲੀਜ਼ ਕੀਤਾ ਗਿਆ ਹੈ।

ਇਸ ਦੌਰਾਨ ਉਥੇ ਕਾਫੀ ਵੱਡੇ ਪੱਧਰ ’ਤੇ ਇਵੈਂਟ ਦਾ ਆਯੋਜਨ ਕੀਤਾ ਗਿਆ। ਧਰਮਾ ਪ੍ਰੋਡਕਸ਼ਨ ਤਹਿਤ ਬਣੀ ਇਸ ਫ਼ਿਲਮ ’ਚ ਵਿਜੇ ਦੇਵਰਕੋਂਡਾ ਤੇ ਅਨਨਿਆ ਪਾਂਡੇ ਮੁੱਖ ਭੂਮਿਕਾ ’ਚ ਨਜ਼ਰ ਆਏ ਹਨ।

ਇਹ ਖ਼ਬਰ ਵੀ ਪੜ੍ਹੋ : ਡਾ. ਮਸ਼ਹੂਰ ਗੁਲਾਟੀ ਬਣ ਕੇ ਸੁਨੀਲ ਗਰੋਵਰ ਨੇ ਕੀਤੀ ਟੀ. ਵੀ. ’ਤੇ ਧਮਾਕੇਦਾਰ ਵਾਪਸੀ, ਵੀਡੀਓ ਆਈ ਸਾਹਮਣੇ

ਟਰੇਲਰ ਦੀ ਗੱਲ ਕਰੀਏ ਤਾਂ ਇਸ ਦੀ ਸ਼ੁਰੂਆਤ ‘ਲਾਈਗਰ’ ਦੀਆਂ ਖ਼ੂਬੀਆਂ ਨਾਲ ਹੁੰਦੀ ਹੈ, ਜਿਸ ’ਚ ‘ਲਾਈਗਰ’ ਦੀ ਮਾਂ ਕਹਿੰਦੀ ਹੈ, ‘ਇਕ ਲਾਇਨ ਤੇ ਟਾਈਗਰ ਦੀ ਔਲਾਦ ਹੈ ਇਹ, ਕ੍ਰਾਸ ਬ੍ਰੀਡ ਹੈ ਮੇਰਾ ਪੁੱਤਰ।’’ ਇਸ ਤੋਂ ਬਾਅਦ ਵਿਜੇ ਦੇਵਰਕੋਂਡਾ ਦਾ ਐਕਸ਼ਨ ਅੰਦਾਜ਼ ਨਜ਼ਰ ਆਉਂਦਾ ਹੈ ਤੇ ਆਵਾਜ਼ ਹੈ, ‘‘ਨਾ ਮੈਂ ਲਾਇਨ ਨਾ ਮੈਂ ਟਾਈਗਰ, ਦੋਵਾਂ ਦਾ ਮਿਕਸ ਮੈਂ ਹਾਂ ਲਾਈਗਰ।’’

ਵਿਜੇ ਨਾਲ ਇਸ ਟਰੇਲਰ ’ਚ ਅਨਨਿਆ ਪਾਂਡੇ ਦਾ ਵੀ ਇਕਦਮ ਅਲੱਗ ਅੰਦਾਜ਼ ਨਜ਼ਰ ਆ ਰਿਹਾ ਹੈ। ਇਸ ਫ਼ਿਲਮ ’ਚ ਉਹ ਰੋਮਾਂਸ ਤੋਂ ਇਲਾਵਾ ਕੁਝ ਥਾਵਾਂ ’ਤੇ ਐਕਸ਼ਨ ਕਰਦੀ ਵੀ ਨਜ਼ਰ ਆਉਣ ਵਾਲੀ ਹੈ। ਇਸ ਫ਼ਿਲਮ ਨੂੰ ਸਾਊਥ ਦੇ ਵੱਡੇ ਡਾਇਰੈਕਟਰ ਪੁਰੀ ਜਗਨਨਾਥ ਨੇ ਡਇਰੈਕਟ ਕੀਤਾ ਹੈ।

ਦੱਸ ਦੇਈ ਕਿ ਇਸ ਫ਼ਿਲਮ ਰਾਹੀਂ ਵਿਜੇ ਦੇਵਰਕੋਂਡਾ ਬਾਲੀਵੁੱਡ ਡੈਬਿਊਕਰ ਰਹੇ ਹਨ, ਉਥੇ ਅਨਨਿਆ ਤੇਲਗੂ ਸਿਨੇਮਾ ਵੱਲ ਕਦਮ ਵਧਾ ਰਹੀ ਹੈ। ਇਹ ਫ਼ਿਲਮ 25 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News