ਜੇਲ ਬੈਠਾ ਲਾਰੈਂਸ ਬਿਸ਼ਨੋਈ ਬਣਾ ਰਿਹਾ ਸਲਮਾਨ ਖ਼ਾਨ ਨੂੰ ਮਾਰਨ ਦਾ ਪਲਾਨ! ਕਿਹਾ- ‘ਲੋਕਾਂ ਸਾਹਮਣੇ ਮੁਆਫ਼ੀ ਮੰਗੇ’

Wednesday, Jul 13, 2022 - 11:15 AM (IST)

ਜੇਲ ਬੈਠਾ ਲਾਰੈਂਸ ਬਿਸ਼ਨੋਈ ਬਣਾ ਰਿਹਾ ਸਲਮਾਨ ਖ਼ਾਨ ਨੂੰ ਮਾਰਨ ਦਾ ਪਲਾਨ! ਕਿਹਾ- ‘ਲੋਕਾਂ ਸਾਹਮਣੇ ਮੁਆਫ਼ੀ ਮੰਗੇ’

ਮੁੰਬਈ (ਬਿਊਰੋ)– ਸਲਮਾਨ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਲਾਰੈਂਸ ਬਿਸ਼ਨੋਈ ਜੇਲ ’ਚ ਬੰਦ ਹੈ। ਇਸ ਤੋਂ ਬਾਅਦ ਵੀ ਉਹ ਸਲਮਾਨ ਨੂੰ ਮਾਰਨ ਦੀ ਸਾਜ਼ਿਸ਼ ਰਚਨ ਦੀ ਕੋਸ਼ਿਸ਼ ਕਰ ਰਿਹਾ ਹੈ। ਮੀਡੀਆ ਰਿਪੋਰਟ ਮੁਤਾਬਕ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਹਾਲ ਹੀ ’ਚ ਹੋਈ ਪੁੱਛਗਿੱਛ ’ਚ ਲਾਰੈਂਸ ਨੇ ਕਿਹਾ ਕਿ ਕਾਲੇ ਹਿਰਣ ਨੂੰ ਮਾਰਨ ਲਈ ਸਾਡਾ ਭਾਈਚਾਰਾ ਕਦੇ ਸਲਮਾਨ ਨੂੰ ਮੁਆਫ਼ ਨਹੀਂ ਕਰੇਗਾ। ਲਾਰੈਂਸ ਚਾਹੁੰਦਾ ਹੈ ਕਿ ਸਲਮਾਨ ਆਪਣੇ ਕੰਮ ਲਈ ਲੋਕਾਂ ਸਾਹਮਣੇ ਮੁਆਫ਼ੀ ਮੰਗੇ।

ਲਾਰੈਂਸ ਗੈਂਗ ਨੇ ਸਲਮਾਨ ਨੂੰ ਧਮਕੀ ਦੇਣ ਤੋਂ ਬਾਅਦ ਉਸ ਦੇ ਵਕੀਲ ਹਸਤੀਮਲ ਸਾਰਸਵਤ ਨੂੰ ਵੀ ਧਮਕੀ ਦਿੱਤੀ ਸੀ। ਧਮਕੀ ਦਿੰਦਿਆਂ ਚਿੱਠੀ ’ਚ ਲਿਖਿਆ ਸੀ, ‘‘ਦੁਸ਼ਮਣ ਦਾ ਦੋਸਤ ਦੁਸ਼ਮਣ ਹੀ ਹੁੰਦਾ ਹੈ। ਅਸੀਂ ਕਿਸੇ ਨੂੰ ਨਹੀਂ ਛੱਡਾਂਗੇ। ਤੁਹਾਡੇ ਪਰਿਵਾਰ ਨੂੰ ਵੀ ਨਹੀਂ। ਜਲਦ ਹੀ ਤੁਹਾਡਾ ਵੀ ਉਹੀ ਹਾਲ ਹੋਵੇਗਾ, ਜੋ ਸਿੱਧੂ ਮੂਸੇ ਵਾਲਾ ਦਾ ਹੋਇਆ ਸੀ।’’

ਇਹ ਖ਼ਬਰ ਵੀ ਪੜ੍ਹੋ : ਵੱਡੀ ਮੁਸ਼ਕਿਲ ’ਚ ਰੀਆ ਚੱਕਰਵਰਤੀ, ਐੱਨ. ਸੀ. ਬੀ. ਦਾ ਦਾਅਵਾ, ਅਦਾਕਾਰਾ ਨੇ ਕਈ ਵਾਰ ਖਰੀਦਿਆ ਗਾਂਜਾ

ਸਲਮਾਨ ਖ਼ਾਨ ਨੇ ਇਸ ਸਾਲ ਈਦ ਮੌਕੇ ਆਪਣੇ ਪ੍ਰਸ਼ੰਸਕਾਂ ਨੂੰ ਨਾਰਾਜ਼ ਕੀਤਾ ਹੈ। ਅਸਲ ’ਚ ਹਰ ਸਾਲ ਉਹ ਈਦ ਮੌਕੇ ਆਪਣੇ ਅਪਾਰਟਮੈਂਟ ਦੀ ਖਿੜਕੀ ਤੋਂ ਬਾਹਰ ਆ ਕੇ ਪ੍ਰਸ਼ੰਸਕਾਂ ਦੇ ਰੂ-ਬ-ਰੂ ਹੁੰਦੇ ਹਨ ਪਰ ਇਸ ਸਾਲ ਉਹ ਸੁਰੱਖਿਆ ਕਾਰਨਾਂ ਕਰਕੇ ਅਜਿਹਾ ਨਹੀਂ ਕਰ ਸਕੇ। ਮੀਡੀਆ ਰਿਪੋਰਟ ਮੁਤਾਬਕ ਸਲਮਾਨ ਨੂੰ ਜਦੋਂ ਤੋਂ ਲਾਰੈਂਸ ਬਿਸ਼ਨੋਈ ਗੈਂਗ ਨੇ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਿਤਾ ਸਲੀਮ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ, ਉਦੋਂ ਤੋਂ ਉਹ ਜਨਤਕ ਥਾਵਾਂ ਤੇ ਲੋਕਾਂ ਵਿਚਾਲੇ ਜਾਣ ਤੋਂ ਬੱਚ ਰਹੇ ਹਨ।

ਰਿਪੋਰਟ ਮੁਤਾਬਕ ਸਲਮਾਨ ਦੇ ਗਲੈਕਸੀ ਅਪਾਰਟਮੈਂਟ ਦੇ ਆਲੇ-ਦੁਆਲੇ 10 ਸਪੈਸ਼ਲ ਫੋਰਸਿਜ਼ ਦੇ ਅਫਸਰ ਤਾਇਨਾਤ ਹਨ। ਇਸ ਦੇ ਨਾਲ ਹੀ ਸੁਰੱਖਿਆ ਲਈ ਉਨ੍ਹਾਂ ਦੇ ਅਪਾਰਟਮੈਂਟ ਦੇ ਕੋਲ ਲਗਭਗ 15 ਸੀ. ਸੀ. ਟੀ. ਵੀ. ਕੈਮਰੇ ਵੀ ਲਗਾਏ ਗਏ ਹਨ। ਉਥੇ ਸਪੈਸ਼ਲ ਫੋਰਸਿਜ਼ ਦੇ ਕੁਝ ਅਫਸਰ ਸਲਮਾਨ ਖ਼ਾਨ ਨਾਲ ਸੈੱਟ ’ਤੇ ਵੀ ਮੌਜੂਦ ਰਹਿੰਦੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News