''ਲੌਂਗ ਲਾਚੀ'' ਫੇਮ ਗਾਇਕਾ ਮੰਨਤ ਨੂਰ ਹੋਈ ਕਿਡਨੈਪ, ਜਾਣੋ ਪੂਰੀ ਸੱਚਾਈ (ਵੀਡੀਓ)

Thursday, Aug 13, 2020 - 01:24 PM (IST)

''ਲੌਂਗ ਲਾਚੀ'' ਫੇਮ ਗਾਇਕਾ ਮੰਨਤ ਨੂਰ ਹੋਈ ਕਿਡਨੈਪ, ਜਾਣੋ ਪੂਰੀ ਸੱਚਾਈ (ਵੀਡੀਓ)

ਜਲੰਧਰ (ਬਿਊਰੋ) — 'ਲੌਂਗ ਲਾਚੀ' ਫੇਮ ਗਾਇਕਾ ਮੰਨਤ ਨੂਰ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਆਪਣੇ ਖ਼ਾਸ ਪ੍ਰਸ਼ੰਸਕਾਂ ਲਈ ਸਾਂਝੀ ਕੀਤੀ ਹੈ, ਜਿਸ ਉਸ ਨੇ ਇੱਕ ਸੁਨੇਹਾ ਦਿੱਤਾ ਹੈ। ਇਸ ਵੀਡੀਓ 'ਚ ਉਸ ਨੇ ਦੱਸਿਆ ਹੈ ਕਿ 'ਕੋਈ ਅਜਿਹਾ ਵੈਟਸਐੱਪ ਗਰੁੱਪ ਹੈ, ਜੋ ਮੇਰੀ ਇੱਕ ਤਸਵੀਰ ਸਾਂਝੀ ਕਰ ਰਿਹਾ ਹੈ, ਜਿਸ 'ਚ ਮੈਂ ਆਪਣੀ ਭੈਣ ਨਾਲ ਨਜ਼ਰ ਆ ਰਹੀ ਹਾਂ। ਇਸ ਤਸਵੀਰ ਨੂੰ ਸਾਂਝੀ ਕਰਕੇ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਕੁੜੀਆਂ ਨੂੰ ਕਿਡਨੈਪ ਕੀਤਾ ਗਿਆ ਹੈ।'

 
 
 
 
 
 
 
 
 
 
 
 
 
 
 
 

A post shared by MANNAT NOOR (@mannatnoormusic) on Aug 12, 2020 at 4:14am PDT

ਮੰਨਤ ਨੂਰ ਨੇ ਦੱਸਿਆ ਜਦੋਂ ਮੈਨੂੰ ਇਹ ਖ਼ਬਰ ਮਿਲੀ ਤਾਂ ਮੈਨੂੰ ਬਹੁਤ ਬੁਰਾ ਲੱਗਿਆ ਕਿ ਕਿਵੇਂ ਲੋਕੀਂ ਝੂਠੀਆਂ ਅਫ਼ਵਾਹਾਂ ਫੈਲਾਉਂਦੇ ਹਨ। ਉਸ ਨੇ ਕਿਹਾ ਕਿ ਬਹੁਤ ਜਲਦ ਪਤਾ ਲੱਗ ਜਾਵੇਗਾ ਕਿ ਇਸ ਮਾੜੀ ਹਰਕਤ ਪਿੱਛੇ ਕੌਣ ਹੈ। ਉਸ ਨੇ ਕਿਹਾ ਹੈ ਕਿ ਪਤਾ ਨਹੀਂ ਲੋਕਾਂ ਨੂੰ ਅਜਿਹੀ ਝੂਠੀਆਂ ਅਫ਼ਵਾਹਾਂ ਫੈਲਾਅ ਕੇ ਕੀ ਮਿਲਦਾ ਹੈ? ਮੰਨਤ ਨੂਰ ਨੇ ਕਿਹਾ ਕਿ 'ਮੈਂ ਤੇ ਮੇਰੀ ਭੈਣ ਠੀਕ-ਠਾਕ ਆਪਣੇ ਘਰ 'ਚ ਹੀ ਹਾਂ।

ਇਹ ਖ਼ਬਰ ਵੀ ਪੜ੍ਹੋ : ਆਰ ਨੇਤ ਤੋਂ ਬਾਅਦ ਹੁਣ ਇਸ ਮਸ਼ਹੂਰ ਗੀਤਕਾਰ ’ਤੇ ਹੋਇਆ ਜਾਨਲੇਵਾ ਹਮਲਾ

ਦੱਸ ਦਈਏ ਮੰਨਤ ਨੂਰ ਪੰਜਾਬੀ ਸੰਗੀਤ ਜਗਤ ਦੀ ਨਾਮੀ ਗਾਇਕਾ ਹੈ। ਉਹ ਪੰਜਾਬੀ ਫ਼ਿਲਮਾਂ 'ਚ ਵੀ ਕਈ ਸੁਪਰ ਹਿੱਟ ਗੀਤ ਗਾ ਚੁੱਕੀ ਹੈ। ਮੰਨਤ ਨੂਰ ਦਾ ਗਾਇਆ ਗੀਤ 'ਲੌਂਗ ਲਾਚੀ' ਕਾਫ਼ੀ ਮਸ਼ਹੂਰ ਹੋਇਆ ਹੈ। ਇਸ ਗੀਤ ਨੂੰ ਐਮੀ ਵਿਰਕ ਤੇ ਨੀਰੂ ਬਾਜਵਾ 'ਤੇ ਫ਼ਿਲਮਾਇਆ ਗਿਆ ਸੀ। ਇਸ ਗੀਤ ਨੇ ਵਰਲਡ ਵਾਈਡ ਕਈ ਰਿਕਾਰਡ ਕਾਇਮ ਕੀਤੇ ਹਨ।

ਇਹ ਖ਼ਬਰ ਵੀ ਪੜ੍ਹੋ : ਰਸਤੇ 'ਚ ਰੋਕ ਸ਼ਖ਼ਸ ਨੇ ਸ਼ਹਿਨਾਜ਼ ਕੌਰ ਗਿੱਲ ਨਾਲ ਕੀਤੀ ਅਜਿਹੀ ਹਰਕਤ, ਵੀਡੀਓ ਵਾਇਰਲ

ਇਹ ਖ਼ਬਰ ਵੀ ਪੜ੍ਹੋ : ਦਿਲਜੀਤ ਦੋਸਾਂਝ ਦੇ ਗੀਤ 'ਕਲੈਸ਼' ਦੀ ਮਾਡਲ ਨੇ ਬੋਲਡ ਲੁੱਕ 'ਚ ਬਿਖੇਰਿਆ ਹੁਸਨ ਦਾ ਜਲਵਾ


author

sunita

Content Editor

Related News