ਮਰਹੂਮ ਮੂਸੇਵਾਲਾ ਦੇ ਗੀਤ ''ਵਾਚ ਆਊਟ'' ਨੇ ਹਾਸਲ ਕੀਤੀ ਇਕ ਹੋਰ ਉਪਲੱਬਧੀ

Wednesday, Nov 22, 2023 - 02:35 PM (IST)

ਮਰਹੂਮ ਮੂਸੇਵਾਲਾ ਦੇ ਗੀਤ ''ਵਾਚ ਆਊਟ'' ਨੇ ਹਾਸਲ ਕੀਤੀ ਇਕ ਹੋਰ ਉਪਲੱਬਧੀ

ਮਾਨਸਾ - ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਵਾਚ ਆਊਟ' ਬਿਲ ਬੋਰਡ 'ਤੇ ਛਾਇਆ ਹੋਇਆ ਹੈ। ਕੈਨੇਡੀਅਨ ਬਿਲ ਬੋਰਡ ਸੂਚੀ 'ਚ ਇਸ ਗੀਤ ਨੂੰ 33ਵਾਂ ਸਥਾਨ ਹਾਸਲ ਕੀਤਾ ਹੈ। ਲੰਘੀ 12 ਨਵੰਬਰ ਨੂੰ ਦੀਵਾਲੀ ਮੌਕੇ ਮੂਸੇਵਾਲਾ ਦਾ ਇਹ ਗੀਤ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਸੀ। ਬੀਤੀ ਦੇਰ ਸ਼ਾਮ ਤੱਕ ਇਸ ਗੀਤ ਨੂੰ ਯੂਟਿਊਬ 'ਤੇ 1 ਕਰੋੜ 88 ਲੱਖ ਤੋਂ ਵਧੇਰੇ ਵਿਊਜ਼ ਮਿਲ ਚੁੱਕੇ ਹਨ।

ਦੱਸ ਦਈਏ ਕਿ 29 ਮਈ 2022 ਨੂੰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿਖੇ ਅੰਨ੍ਹੇਵਾਹ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਸੀ। ਮੌਤ ਮਗਰੋਂ ਜਾਰੀ ਹੋਇਆ ਇਹ ਉਸ ਦਾ 5ਵਾਂ ਗੀਤ ਹੈ। 

ਦੱਸਣਯੋਗ ਹੈ ਕਿ ਬਿਲ ਬੋਰਡ 'ਤੇ ਪਹੁੰਚਿਆ ਸਿੱਧੂ ਦਾ ਇਹ ਦੂਜਾ ਗੀਤ ਹੈ। ਇਸ ਤੋਂ ਪਹਿਲਾਂ 295 ਗੀਤ ਨੇ ਵੀ ਬਿਲ ਬੋਰਡ ਗਲੋਬਲ 'ਚ ਆਪਣੀ ਥਾਂ ਬਣਾਈ ਸੀ। ਸਿੱਧੂ ਦੇ ਤਾਇਆ ਚਮਕੌਰ ਸਿੰਘ ਸਿੱਧੂ ਨੇ ਦੱਸਿਆ ਸੀ ਕਿ ਮੂਸੇਵਾਲਾ ਦੇ ਦਰਜਨ ਗੀਤ ਰਿਕਾਰਡ ਕੀਤੇ ਹੋਏ ਪਏ ਹਨ, ਜਿਹੜੇ ਸਮੇਂ-ਸਮੇਂ 'ਤੇ ਰਿਲੀਜ਼ ਕੀਤੇ ਜਾਣਗੇ।


author

sunita

Content Editor

Related News