ਦੇਸ਼ ਦੇ ਪ੍ਰਸਿੱਧ ਗਾਇਕਾਂ ਨੇ ਲੜੀਵਾਰ ‘ਨਾਮ ਰਹਿ ਜਾਏਗਾ’ ਬਾਰੇ ਕੀਤੀ ਗੱਲਬਾਤ

Saturday, Apr 30, 2022 - 10:31 AM (IST)

ਦੇਸ਼ ਦੇ ਪ੍ਰਸਿੱਧ ਗਾਇਕਾਂ ਨੇ ਲੜੀਵਾਰ ‘ਨਾਮ ਰਹਿ ਜਾਏਗਾ’ ਬਾਰੇ ਕੀਤੀ ਗੱਲਬਾਤ

ਮੁੰਬਈ (ਬਿਊਰੋ)– ਹੁਣ ਮਿਊਜ਼ਿਕ ਇੰਡਸਟਰੀ ਇਕਜੁੱਟ ਹੋ ਕੇ ਸਟਾਰ ਪਲੱਸ ਦੀ ਸੀਰੀਜ਼ ‘ਨਾਮ ਰਹਿ ਜਾਏਗਾ’ ਲਈ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਦਾ ਜਸ਼ਨ ਮਨਾਉਣ ਜਾ ਰਹੀ ਹੈ।

ਅਜਿਹੀ ਸਥਿਤੀ ’ਚ ‘ਨਾਈਟਿੰਗੇਲ ਆਫ਼ ਇੰਡੀਆ’ ਨੂੰ ਦਿੱਤੀ ਜਾਣ ਵਾਲੀ ਇਸ ਵਿਸ਼ੇਸ਼ ਸ਼ਰਧਾਂਜਲੀ ਲਈ ਇਕ ਜਾਂ ਦੋ ਨਹੀਂ, ਸਗੋਂ ਕੁਲ 18 ਨਾਮਵਰ ਗਾਇਕਾਂ ਨੇ ਮਿਲ ਕੇ ਆਪਣੀ ਵਿਰਾਸਤ ਤੇ ਉਨ੍ਹਾਂ ਅਣਗਿਣਤ ਯਾਦਾਂ ਨੂੰ ਸਾਂਝਾ ਕੀਤਾ, ਜੋ ਉਨ੍ਹਾਂ ਨੇ ਸਾਡੇ ਲਈ ਸੰਭਾਲਣ ਲਈ ਬਣਾਈਆਂ ਹਨ ਤੇ ਇਨ੍ਹਾਂ ਨੂੰ ਆਪਣੇ ਵੱਖਰੇ ਅੰਦਾਜ਼ ’ਚ ਸਤਿਕਾਰ ਕੀਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ : ਜਾਣੋ ਦਰਸ਼ਕਾਂ ਨੂੰ ਕਿਵੇਂ ਦੀ ਲੱਗੀ ਫ਼ਿਲਮ ‘ਸਾਡੇ ਆਲੇ’ (ਵੀਡੀਓ)

ਇਸ ਸ਼ਰਧਾਂਜਲੀ ’ਚ ਪਿਆਰੇਲਾਲ, ਸੋਨੂੰ ਨਿਗਮ, ਅਰਿਜੀਤ ਸਿੰਘ, ਸ਼ੰਕਰ ਮਹਾਦੇਵਨ, ਨਿਤਿਨ ਮੁਕੇਸ਼, ਨੀਤੀ ਮੋਹਨ, ਅਲਕਾ ਯਾਗਨਿਕ, ਸਾਧਨਾ ਸਰਗਮ, ਉਦਿਤ ਨਾਰਾਇਣ, ਸ਼ਾਨ, ਕੁਮਾਰ ਸਾਨੂ, ਅਮਿਤ ਕੁਮਾਰ, ਜਤਿਨ ਪੰਡਿਤ, ਜਾਵੇਦ ਅਲੀ, ਐਸ਼ਵਰਿਆ ਮਜੂਮਦਾਰ, ਸਨੇਹਾ ਪੰਤ, ਪਲਕ ਮੁੱਛਲ ਤੇ ਅਨਵੇਸ਼ਾ ਇਕੱਠੇ ਸਟੇਜ ’ਤੇ ਸਭ ਤੋਂ ਮਸ਼ਹੂਰ ਗੀਤਾਂ ’ਚੋਂ ਇਕ ਗਾ ਕੇ ਲਤਾ ਮੰਗੇਸ਼ਕਰ ਨੂੰ ਸ਼ਰਧਾਂਜਲੀ ਭੇਟ ਕਰਨਗੇ।

ਇਸ ਦੇ ਲਈ ਇਕ ਵਿਸ਼ੇਸ਼ ਡਿਜੀਟਲ ਪ੍ਰੈੱਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ, ਜਿਥੇ ਸੋਨੂੰ ਨਿਗਮ, ਸ਼ਾਨ, ਸਾਧਨਾ ਸਰਗਮ, ਜਾਵੇਦ ਅਲੀ, ਜਤਿਨ ਪੰਡਿਤ, ਨਿਤਿਨ ਮੁਕੇਸ਼, ਐਸ਼ਵਰਿਆ, ਅਨਵੇਸ਼ਾ ਤੇ ਸਨੇਹਾ ਪੰਤ ਸਮੇਤ ਕੁਝ ਪ੍ਰਸਿੱਧ ਗਾਇਕਾਂ ਨੇ ਰਾਸ਼ਟਰੀ ਮੀਡੀਆ ਨੂੰ ਸੰਬੋਧਨ ਕੀਤਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News