ਜਨਮਦਿਨ ''ਤੇ ਲਤਾ ਮੰਗੇਸ਼ਕਰ ਨੂੰ ਮਿਲਿਆ ਵੱਡਾ ਸਰਪ੍ਰਾਈਜ਼, ਵੇਖ ਪ੍ਰਸ਼ੰਸਕ ਵੀ ਹੋਣਗੇ ਖੁਸ਼

Tuesday, Sep 28, 2021 - 12:37 PM (IST)

ਜਨਮਦਿਨ ''ਤੇ ਲਤਾ ਮੰਗੇਸ਼ਕਰ ਨੂੰ ਮਿਲਿਆ ਵੱਡਾ ਸਰਪ੍ਰਾਈਜ਼, ਵੇਖ ਪ੍ਰਸ਼ੰਸਕ ਵੀ ਹੋਣਗੇ ਖੁਸ਼

ਮੁੰਬਈ (ਬਿਊਰੋ) : ਮਸ਼ਹੂਰ ਗਾਇਕਾ ਤੇ ਭਾਰਤ ਰਤਨ ਲਤਾ ਮੰਗੇਸ਼ਕਰ ਅੱਜ 28 ਸਤੰਬਰ ਨੂੰ ਆਪਣਾ 91ਵਾਂ ਜਨਮਦਿਨ ਮਨਾ ਰਹੀ ਹਨ। ਅੱਜ ਲਤਾ ਮੰਗੇਸ਼ਕਰ ਜੀ ਦਾ ਜਨਮਦਿਨ ਇਸ ਲਈ ਵੀ ਖ਼ਾਸ ਹੋ ਗਿਆ ਹੈ ਕਿਉਂਕਿ 22 ਸਾਲ ਪਹਿਲਾਂ ਉਨ੍ਹਾਂ ਦੀ ਆਵਾਜ਼ 'ਚ ਰਿਕਾਰਡ ਕੀਤਾ ਗਿਆ ਗੀਤ ਅੱਜ ਹੀ ਉਨ੍ਹਾਂ ਦੇ ਜਨਮਦਿਨ 'ਤੇ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਮਸ਼ਹੂਰ ਗੀਤਕਾਰ ਗੁਲਜ਼ਾਰ ਨੇ ਲਿਖਿਆ ਸੀ ਤੇ ਸੰਗੀਤਕਾਰ ਵਿਸ਼ਾਲ ਭਾਰਦਵਾਜ ਨੇ ਕੰਪੋਜ਼ ਕੀਤਾ ਸੀ।

PunjabKesari

ਜਨਮਦਿਨ 'ਤੇ ਫੈਨਜ਼ ਨੂੰ ਖ਼ਾਸ ਤੋਹਫ਼ਾ
ਲਤਾ ਮਗੇਸ਼ਕਰ ਦੇ ਜਨਮਦਿਨ 'ਤੇ ਉਨ੍ਹਾਂ ਦੇ ਫੈਨਜ਼ ਲਈ ਇਹ ਖ਼ਾਸ ਤੋਹਫ਼ਾ ਸੰਗੀਤਕਾਰ ਵਿਸ਼ਾਲ ਭਾਰਦਵਾਜ ਲਿਆਏ ਹਨ। 22 ਸਾਲ ਪਹਿਲਾਂ ਜਿਸ ਗਾਣੇ ਨੂੰ ਰਿਕਾਰਡ ਕੀਤਾ ਗਿਆ ਸੀ, ਉਸ ਗੀਤ ਦੇ ਬੋਲ 'ਸਭ ਠੀਕ ਤੋ ਹੈ, ਲੇਕਿਨ ਸਭ ਠੀਕ ਨਹੀਂ ਲਗਤਾ' ਗੁਲਜ਼ਾਰ ਸਾਹਿਬ ਨੇ ਲਿਖੇ ਸਨ। ਇਸ ਗੀਤ ਨੂੰ ਇਕ ਫ਼ਿਲਮ ਲਈ ਲਿਖਿਆ ਗਿਆ ਸੀ ਪਰ ਉਹ ਫ਼ਿਲਮ ਬਾਅਦ 'ਚ ਬਣਾ ਹੀ ਨਹੀਂ, ਇਸ ਕਾਰਨ ਇਹ ਗੀਤ ਅੱਜ ਤਕ ਰਿਲੀਜ਼ ਨਹੀਂ ਹੋ ਸਕਿਆ ਸੀ। ਇਸ ਫ਼ਿਲਮ ਦੇ ਗਾਣਿਆਂ ਨੂੰ ਪਹਿਲਾਂ ਹੀ ਰਿਕਾਰਡ ਕਰ ਲਿਆ ਗਿਆ ਸੀ।

PunjabKesari

ਲਤਾ ਮੰਗੇਸ਼ਕਰ ਨੇ ਜਤਾਈ ਖੁਸ਼ੀ
22 ਸਾਲ ਬਾਅਦ ਰਿਲੀਜ਼ ਹੋ ਰਹੇ ਆਪਣੇ ਗੀਤ 'ਤੇ ਲਤਾ ਮੰਗੇਸ਼ਕਰ ਨੇ ਖੁਸ਼ੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਸੰਗੀਤ ਹੀ ਮੇਰਾ ਜੀਵਨ ਹੈ ਤੇ ਹੁਣ ਤਕ ਮੈਂ ਲਗਾਤਾਰ ਗੀਤ ਗਾਉਂਦੀ ਆਈ ਹਾਂ। ਉਨ੍ਹਾਂ ਕਿਹਾ ਕਿ ਵਿਸ਼ਾਲ ਭਾਰਦਵਾਜ ਅਤੇ ਗੁਲਜ਼ਾਰ ਜੀ ਨੇ ਜਿਹੜੇ ਗਾਣੇ ਲਿਖੇ ਹਨ, ਉਹ ਬਹੁਤ ਹੀ ਸੁਰੀਲੇ ਤੇ ਚੰਗੇ ਹਨ। ਗੁਲਜ਼ਾਰ ਜੀ ਦੇ ਲਿਖੇ ਗੀਤਾਂ ਦਾ ਕੋਈ ਜਵਾਬ ਨਹੀਂ ਹੈ। ਨਾਲ ਹੀ ਉਨ੍ਹਾਂ ਗੀਤਕਾਰ ਵਿਸ਼ਾਲ ਭਾਰਦਵਾਜ ਦੀ ਵੀ ਖ਼ੂਬ ਤਾਰੀਫ਼ ਕੀਤੀ।

PunjabKesari

ਲਤਾ ਮੰਗੇਸ਼ਕਰ ਨੇ ਕੀਤੀ ਵਿਸ਼ਾਲ ਭਾਰਦਵਾਜ ਦੀ ਤਾਰੀਫ਼
ਲਤਾ ਜੀ ਨੇ ਕਿਹਾ ਕਿ ''ਮੈਨੂੰ ਉਮੀਦ ਹੈ ਸੁਣਨ ਵਾਲਿਆਂ ਨੂੰ ਗਾਣਾ ਪਸੰਦ ਆਵੇਗਾ, ਇਸ ਦੇ ਬੋਲ ਤੇ ਧੁੰਨ ਕਾਫ਼ੀ ਮਿੱਠੀ ਹੈ। ਵਿਸ਼ਾਲ ਭਾਰਦਵਾਜ ਬਹੁਤ ਵਧੀਆ ਸੰਗੀਤਕਾਰ ਹਨ। ਮੇਰੀਆਂ ਸ਼ੁੱਭਕਾਮਨਾਵਾਂ ਹਨ ਕਿ ਇਹ ਰਿਕਾਰਡ ਚੰਗੀ ਚੱਲੇ ਤੇ ਲੋਕ ਵਿਸ਼ਾਲ ਨੂੰ ਉਨ੍ਹਾਂ ਦੇ ਸ਼ਾਨਦਾਰ ਕੰਮ ਲਈ ਸ਼ੁੱਭਕਾਮਨਾਵਾਂ ਦੇਣ।''

PunjabKesari

ਉੱਥੇ ਹੀ ਲਤਾ ਜੀ ਵੱਲੋਂ ਤਰੀਫ ਮਿਲਣ ਤੋਂ ਬਾਅਦ ਵਿਸ਼ਾਲ ਭਾਰਦਵਾਜ ਕਾਫ਼ੀ ਖੁਸ਼ ਹਨ ਤੇ ਉਨ੍ਹਾਂ ਕਿਹਾ ਕਿ ਲਤਾ ਜੀ ਦੇ ਮੂੰਹੋਂ ਤਰੀਫ਼ ਸੁਣਨ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਬਸ ਮੇਰੇ ਪੈਰ ਜ਼ਮੀਨ 'ਤੇ ਰਹਿਣ। ਇਹ ਮੇਰੇ ਲਈ ਬਹੁਤ ਵੱਡਾ ਕੰਪਲੀਮੈਂਟ ਹੈ।

PunjabKesari


author

sunita

Content Editor

Related News