‘ਲਾਸਟ ਫ਼ਿਲਮ ਸ਼ੋਅ’ 95 ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ! 95 ਰੁਪਏ ਪ੍ਰਤੀ ਟਿਕਟ ਦੇ ਮੁੱਲ ’ਚ

Wednesday, Oct 12, 2022 - 05:51 PM (IST)

‘ਲਾਸਟ ਫ਼ਿਲਮ ਸ਼ੋਅ’ 95 ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ! 95 ਰੁਪਏ ਪ੍ਰਤੀ ਟਿਕਟ ਦੇ ਮੁੱਲ ’ਚ

ਮੁੰਬਈ (ਬਿਊਰੋ) - ਆਸਕਰ ਲਈ ਭਾਰਤ ਦੀ ਅਧਿਕਾਰਤ ਐਂਟਰੀ ‘ਲਾਸਟ ਫ਼ਿਲਮ ਸ਼ੋਅ’ (ਛੇਲੋ ਸ਼ੋਅ) ਦੀ ਥੀਏਟਰਿਕ ਰਿਲੀਜ਼ਿੰਗ ਨੂੰ ਲੈ ਕੇ ਉਤਸ਼ਾਹ ਸਿਖਰ ’ਤੇ ਹੈ। ਸਿਨੇਮਾ ਦਾ ਜਾਦੂ ਫੈਲਾਉਣ ਤੇ ਭਾਰੀ ਚਰਚਾ ਨੂੰ ਦੇਖਦੇ ਹੋਏ ‘ਲਾਸਟ ਫ਼ਿਲਮ ਸ਼ੋਅ’ (ਛੇਲੋ ਸ਼ੋਅ) ਦੇ ਨਿਰਮਾਤਾ 13 ਅਕਤੂਬਰ ਦੇ ਆਖਰੀ ਸ਼ੋਅ ’ਚ ਫ਼ਿਲਮ ਨੂੰ ਰਿਲੀਜ਼ ਕਰ ਰਹੇ ਹਨ। ਆਉਣ ਵਾਲੀ ਗੁਜਰਾਤੀ ਭਾਸ਼ਾ ਦੀ ਫ਼ਿਲਮ 14 ਅਕਤੂਬਰ ਨੂੰ ਪੂਰੇ ਭਾਰਤ ’ਚ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਹੈ ਪਰ ਦਰਸ਼ਕ ਹੁਣ ਇਸ ਨੂੰ ਵੀਰਵਾਰ ਰਾਤ ਨੂੰ ਦੇਖ ਸਕਦੇ ਹਨ। 

PunjabKesari

ਦੱਸਿਆ ਜਾ ਰਿਹਾ ਹੈ ਕਿ 95ਵੇਂ ਅਕੈਡਮੀ ਐਵਾਰਡਜ਼ ਲਈ ਚੋਣ ਨੂੰ ਧਿਆਨ ’ਚ ਰੱਖਦੇ ਹੋਏ ‘ਲਾਸਟ ਫ਼ਿਲਮ ਸ਼ੋਅ’ ਹੁਣ 95 ਰੁਪਏ ਦੀ ਟਿਕਟ ’ਤੇ 95 ਸਿਨੇਮਾਘਰਾਂ ’ਚ ਦਿਖਾਈ ਜਾਵੇਗੀ। ਨਿਰਦੇਸ਼ਕ ਪਨ ਨਲਿਨ ਨੇ ਕਿਹਾ ਕਿ ਫ਼ਿਲਮ ‘ਲਾਸਟ ਫ਼ਿਲਮ ਸ਼ੋਅ’ (ਛੇਲੋ ਸ਼ੋਅ) ਨੂੰ ਲੈ ਕੇ ਪ੍ਰਸ਼ੰਸਕਾਂ ’ਚ ਭਾਰੀ ਉਤਸ਼ਾਹ ਹੈ ਤੇ ਵੀਰਵਾਰ ਦੇ ‘ਲਾਸਟ ਸ਼ੋਅ’ ’ਤੇ ਇਸ ਨੂੰ ਰਿਲੀਜ਼ ਕਰਕੇ ਬਹੁਤ ਖੁਸ਼ ਹਨ। 

ਰਾਏ ਕਪੂਰ ਫਿਲਮਜ਼ ਦੇ ਨਿਰਮਾਤਾ ਸਿਧਾਰਥ ਰਾਏ ਕਪੂਰ ਤੇ ਜੁਗਾੜ ਮੋਸ਼ਨ ਪਿਕਚਰਜ਼ ਦੇ ਧੀਰ ਮੋਮਾਇਆ ਨੇ ਕਿਹਾ ਕਿ ਅਸੀਂ ਬਹੁਤ ਖੁਸ਼ ਹਾਂ ਕਿ ਸਾਡੀ ਫ਼ਿਲਮ ‘ਲਾਸਟ ਫ਼ਿਲਮ ਸ਼ੋਅ’ (ਛੇਲੋ ਸ਼ੋਅ) ਆਖਿਰਕਾਰ ਵੱਡੇ ਪਰਦੇ ’ਤੇ ਆ ਰਹੀ ਹੈ।


author

sunita

Content Editor

Related News