'ਦੋ ਲੋਕ ਕਦੇ ਦੋਸਤ ਨਹੀਂ ਹੋ ਸਕਦੇ... ਸੁਸ਼ਮਿਤਾ ਨਾਲ ਅਫੇਅਰ 'ਤੇ ਟਰੋਲ ਕਰਨ ਵਾਲਿਆਂ ਨੂੰ ਲਲਿਤ ਦਾ ਜਵਾਬ
Sunday, Jul 17, 2022 - 01:10 PM (IST)
ਮੁੰਬਈ- ਅਦਾਕਾਰਾ ਸੁਸ਼ਮਿਤਾ ਸੇਨ ਅਤੇ ਬਿਜਨੈੱਸਮੈਨ ਲਲਿਤ ਮੋਦੀ ਦਾ ਰਿਸ਼ਤਾ ਸਾਹਮਣੇ ਆਉਣ ਤੋਂ ਬਾਅਦ ਤੋਂ ਸੋਸ਼ਲ ਮੀਡੀਆ 'ਤੇ ਕਾਫੀ ਹਲਚਲ ਮਚ ਗਈ ਹੈ। ਦੋਵਾਂ ਦਾ ਰਿਸ਼ਤਾ ਲੋਕਾਂ ਦੇ ਵਿਚਾਲੇ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੋਵਾਂ ਵਿਚਾਲੇ ਉਮਰ ਦੇ ਗੈਪ ਨੂੰ ਲੈ ਕਈ ਯੂਜ਼ਰਸ ਜੋੜੇ ਨੂੰ ਖ਼ੂਬ ਟਰੋਲ ਕਰ ਰਹੇ ਹਨ ਜਿਸ ਤੋਂ ਬਾਅਦ ਹੁਣ ਲਲਿਤ ਨੇ ਇੰਸਟਾਗ੍ਰਾਮ 'ਤੇ ਲੰਬੀ ਪੋਸਟ ਸਾਂਝੀ ਕਰਕੇ ਟਰੋਲਰਸ ਨੂੰ ਲੰਮੇ ਹੱਥੀਂ ਲਿਆ ਹੈ।
ਲਲਿਤ ਮੋਦੀ ਨੇ ਸੁਸ਼ਮਿਤਾ ਨਾਲ ਤਸਵੀਰਾਂ ਸਾਂਝੀ ਕਰਕੇ ਕੈਪਸ਼ਨ 'ਚ ਲਿਖਿਆ-ਮੀਡੀਆ ਮੈਨੂੰ ਟਰੋਲ ਕਰਨ ਲਈ ਇੰਨਾ ਜੁਨੂਨੀ ਕਿਉਂ ਹੈ ਜ਼ਾਹਿਰ ਤੌਰ 'ਤੇ 4 ਗਲਤ ਤਰੀਕਿਆਂ ਨਾਲ ਟੈਗ ਕਰ ਰਿਹਾ ਹੈ। ਕੀ ਕੋਈ ਸਮਝਾ ਸਕਦਾ ਹੈ-'ਮੈਂ ਇੰਸਟਾ 'ਤੇ ਸਿਰਫ ਦੋ ਤਸਵੀਰਾਂ ਕੀਤੀਆਂ-ਅਤੇ ਟੈਗ ਸਹੀ ਹਨ। ਮੈਨੂੰ ਲੱਗਦਾ ਹੈ ਕਿ ਅਸੀਂ ਅੱਜ ਵੀ ਪੁਰਾਣੇ ਜ਼ਮਾਨੇ 'ਚ ਰਹਿ ਰਹੇ ਹਾਂ ਕਿ ਦੋ ਲੋਕ ਦੋਸਤ ਨਹੀਂ ਹੋ ਸਕਦੇ ਅਤੇ ਜੇਕਰ ਉਨ੍ਹਾਂ ਦੇ ਵਿਚਾਲੇ ਕੈਮਿਸਟਰੀ ਹੈ ਅਤੇ ਸਮਾਂ ਸਹੀ ਹੈ ਤਾਂ ਜਾਦੂ ਹੋ ਸਕਦਾ ਹੈ। ਮੇਰੀ ਤੁਹਾਨੂੰ ਲੋਕਾਂ ਨੂੰ ਸਲਾਹ ਹੈ ਕਿ ਜਿਓ ਅਤੇ ਜਿਉਣ ਦਿਓ।
ਆਪਣੀ ਪਹਿਲੀ ਪਤਨੀ ਦੇ ਬਾਰੇ 'ਚ ਉਨ੍ਹਾਂ ਨੇ ਅੱਗੇ ਲਿਖਿਆ-ਪਹਿਲੀ ਪਤਨੀ ਮੀਨਲ ਮੋਦੀ ਉਨ੍ਹਾਂ ਦੀ ਦੋਸਤ ਸੀ। ਉਨ੍ਹਾਂ ਦੀ ਅਤੇ ਮੀਨਲ ਦੀ ਦੋਸਤੀ 12 ਸਾਲ ਪੁਰਾਣੀ ਸੀ। ਉਹ ਲਲਿਤ ਦੀ ਮਾਂ ਦੀ ਦੋਸਤ ਨਹੀਂ ਸੀ। ਇਹ ਗਾਸਿਪ ਆਪਣੇ ਫਾਇਦੇ ਲਈ ਲੋਕਾਂ ਨੇ ਫੈਲਾਈ ਸੀ। ਦੂਜੇ ਦੀ ਖੁਸ਼ੀ 'ਚ ਖੁਸ਼ ਹੋਣਾ ਸਿੱਖੋ। ਉਹ ਆਪਣਾ ਸਿਰ ਹਮੇਸ਼ਾ ਚੁੱਕ ਕੇ ਚੱਲਦੇ ਹਨ। ਸਭ ਉਨ੍ਹਾਂ ਨੂੰ ਭਗੌੜਾ ਕਹਿੰਦੇ ਹਨ, ਕੋਈ ਦੱਸੇ ਕਿ ਕਿਸ ਕੋਰਟ ਨੇ ਉਨ੍ਹਾਂ ਨੂੰ ਮੁਜ਼ਰਿਮ ਕਰਾਰ ਕੀਤਾ ਹੈ। ਲਲਿਤ ਨੇ ਕਿਹਾ ਕਿ ਕੋਈ ਉਨ੍ਹਾਂ ਨੂੰ ਦੱਸ ਦੇਵੇ ਜੋ ਉਨ੍ਹਾਂ ਦੇਸ਼ 'ਚ ਬਣਾਇਆ ਹੈ, ਉਹ ਕਿਸੇ ਹੋਰ ਨੇ ਕੀਤਾ ਹੈ ਜਾਂ ਨਹੀਂ।
ਦੱਸ ਦੇਈਏ ਕਿ 14 ਜੁਲਾਈ ਨੂੰ ਲਲਿਤ ਮੋਦੀ ਨੇ ਸੁਸ਼ਮਿਤਾ ਸੇਨ ਨਾਲ ਆਪਣੇ ਰਿਸ਼ਤੇ ਦਾ ਖੁਲਾਸਾ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਦੋਵਾਂ ਦੀਆਂ ਰੋਮਾਂਟਿਕ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸਨ।