ਲਾਲ ਸਿੰਘ ਚੱਢਾ ਦੀ ਸਪੋਰਟ ਕਰਨਾ ਰਿਤਿਕ ਰੋਸ਼ਨ ਨੂੰ ਪਿਆ ਭਾਰੀ, ਟਵਿੱਟਰ ''ਤੇ ਟ੍ਰੈਂਡ ਹੋਇਆ #BoycottHrithikRoshan

Wednesday, Aug 17, 2022 - 11:43 PM (IST)

ਲਾਲ ਸਿੰਘ ਚੱਢਾ ਦੀ ਸਪੋਰਟ ਕਰਨਾ ਰਿਤਿਕ ਰੋਸ਼ਨ ਨੂੰ ਪਿਆ ਭਾਰੀ, ਟਵਿੱਟਰ ''ਤੇ ਟ੍ਰੈਂਡ ਹੋਇਆ #BoycottHrithikRoshan

ਨੈਸ਼ਨਲ ਡੈਸਕ : ਬਾਲੀਵੁੱਡ ਅਭਿਨੇਤਾ ਆਮਿਰ ਖਾਨ ਦੀ ਫਿਲਮ 'ਲਾਲ ਸਿੰਘ ਚੱਢਾ' ਨੂੰ ਸਪੋਰਟ ਕਰਨਾ ਰਿਤਿਕ ਰੋਸ਼ਨ ਨੂੰ ਭਾਰੀ ਪੈ ਗਿਆ ਹੈ। ਟਵਿੱਟਰ 'ਤੇ "#BoycottHrithikRoshan" ਟ੍ਰੈਂਡ ਕਰ ਰਿਹਾ ਹੈ। ਦਰਅਸਲ, ਅਭਿਨੇਤਾ ਰਿਤਿਕ ਰੋਸ਼ਨ ਨੇ ਇਕ ਟਵੀਟ ਕਰਦੇ ਹੋਏ ਲਿਖਿਆ, “ਲਾਲ ਸਿੰਘ ਚੱਢਾ ਦੇਖੀ। ਮੈਂ ਇਸ ਫਿਲਮ ਨੂੰ ਦਿਲੋਂ ਮਹਿਸੂਸ ਕੀਤਾ। ਪਲੱਸ ਤੇ ਮਾਈਨਸ ਇਕ ਪਾਸੇ, ਇਹ ਫਿਲਮ ਸ਼ਾਨਦਾਰ ਹੈ। ਇਸ ਨੂੰ ਮਿਸ ਨਾ ਕਰੋ, ਜਾਓ ਹੁਣੇ ਜਾਓ ਤੇ ਦੇਖੋ। ਇਹ ਬਹੁਤ ਹੀ ਖੂਬਸੂਰਤ ਹੈ।" ਜਿਵੇਂ ਹੀ ਰਿਤਿਕ ਰੋਸ਼ਨ ਨੇ ਆਮਿਰ ਖਾਨ ਦੀ ਫਿਲਮ ਦੀ ਤਾਰੀਫ ਕੀਤੀ, ਟਵਿੱਟਰ 'ਤੇ ਤੁਰੰਤ ਹੀ ਬਾਈਕਾਟ ਵਿਕਰਮ ਵੇਦਾ ਤੁਰੰਤ ਟ੍ਰੈਂਡ ਕਰਨ ਲੱਗਾ।

PunjabKesari

'ਲਾਲ ਸਿੰਘ ਚੱਢਾ' ਦਾ ਸਮਰਥਨ ਕਰਨ ਦੇ ਚੱਕਰ 'ਚ ਰਿਤਿਕ ਰੋਸ਼ਨ ਟ੍ਰੋਲਸ ਦੇ ਨਿਸ਼ਾਨੇ 'ਤੇ ਆ ਗਏ ਹਨ। ਉਨ੍ਹਾਂ ਦੇ ਟਵੀਟ 'ਤੇ ਲਗਾਤਾਰ ਟ੍ਰੋਲਸ ਕੁਮੈਂਟਸ ਕਰ ਰਹੇ ਹਨ ਤੇ ਉਨ੍ਹਾਂ ਨੂੰ ਬੁਰਾ-ਭਲਾ ਕਹਿ ਰਹੇ ਹਨ। ਇਕ ਯੂਜ਼ਰ ਨੇ ਕੁਮੈਂਟ ਰਕਦਿਆਂ ਕਿਹਾ ਕਿ "ਪਲੱਸ ਐਂਡ ਮਾਈਨਸ" ਸਾਡੇ ਹਿੰਦੂਆਂ ਲਈ ਬਿਲਕੁਲ ਮਹੱਤਵਪੂਰਨ ਹੈ, ਜਿਨ੍ਹਾਂ ਦੇ ਧਰਮ ਦਾ ਦੁਰਉਪਯੋਗ ਉਸ ਵੱਡੇ ਅਮੀਰ ਖਾਨ ਨੇ ਕੀਤੀ ਹੈ!! ਇਸ ਲਈ ਜਾਂ ਤਾਂ ਤੁਸੀਂ ਜਾਓ ਤੇ ਹਿੰਦੂਆਂ ਦਾ ਸਮਰਥਨ ਕਰੋ, ਨਹੀਂ ਤਾਂ ਅਸੀਂ ਤੁਹਾਡਾ ਵੀ ਬਾਇਕਾਟ ਕਰਾਂਗੇ।

PunjabKesari

ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਲਿਖਿਆ, 'ਤੁਹਾਡਾ ਮਤਲਬ ਹੈ ਕਿ ਇਸ ਬਕਵਾਸ ਨੂੰ ਦੇਖਣ ਲਈ 350 ਰੁਪਏ ਬਰਬਾਦ ਕਰਨੇ ਚਾਹੀਦੇ ਹਨ???' ਉਥੇ ਇਕ ਯੂਜ਼ਰ ਨੇ ਰਿਤਿਕ ਰੋਸ਼ਨ ਨੂੰ ਪੁੱਛਿਆ, 'ਕੀ ਗੱਲ ਹੈ? ਪੂਜਾ-ਪਾਠ, ਸਨਾਤਨ ਧਰਮ, ਭਾਰਤੀ ਪ੍ਰੰਪਰਾ ਅਤੇ ਭਾਰਤੀ ਫੌਜ ਦਾ ਅਪਮਾਨ ਕਰਨ ਲਈ ਪਾਕਿਸਤਾਨ ਪ੍ਰੇਮੀ ਦਾ ਸਮਰਥਨ ਤੁਸੀਂ ਕਿਸ ਇਰਾਦੇ ਨਾਲ ਦੀ ਕਰ ਰਹੇ ਹੋ? ਇਕ ਯੂਜ਼ਰ ਨੇ ਸਕ੍ਰੀਨਸ਼ਾਟ ਸ਼ੇਅਰ ਕਰਦਿਆਂ ਕਿਹਾ ਕਿ ਉਸ ਨੇ ਐਕਟਰ ਨੂੰ ਅਨਫਾਲੋ ਕਰ ਦਿੱਤਾ ਹੈ।

ਦੱਸ ਦੇਈਏ ਕਿ ਰਿਤਿਕ ਰੋਸ਼ਨ ਵੀ ਲੰਬੇ ਸਮੇਂ ਤੋਂ ਬਾਅਦ ਵੱਡੇ ਪਰਦੇ 'ਤੇ ਵਾਪਸੀ ਕਰਨ ਜਾ ਰਹੇ ਹਨ। ਉਹ ਜਲਦ ਹੀ ਆਪਣੀ ਫਿਲਮ ਵਿਕਰਮ ਵੇਧਾ ਨੂੰ ਸਿਨੇਮਾਘਰਾਂ 'ਚ ਲਿਆਉਣ ਜਾ ਰਹੇ ਹਨ। ਉਨ੍ਹਾਂ ਦੀ ਇਹ ਫਿਲਮ ਦੱਖਣ ਦੀ ਹਿੰਦੀ ਰੀਮੇਕ ਹੈ। ਅਦਾਕਾਰ ਵੀ ਇਸ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਵਿਕਰਮ ਵੇਧਾ ਤੋਂ ਇਲਾਵਾ ਉਹ ਫਾਈਟਰ ਫਿਲਮ 'ਚ ਵੀ ਨਜ਼ਰ ਆਉਣ ਵਾਲੇ ਹਨ। ਇਸ ਫਿਲਮ 'ਚ ਉਹ ਪਹਿਲੀ ਵਾਰ ਦੀਪਿਕਾ ਪਾਦੂਕੋਣ ਨਾਲ ਨਜ਼ਰ ਆਉਣਗੇ। ਫਿਲਮ 'ਚ ਜ਼ਬਰਦਸਤ ਐਕਸ਼ਨ ਦੇਖਣ ਨੂੰ ਮਿਲੇਗਾ।

PunjabKesari


author

Mukesh

Content Editor

Related News