ਲਾਲ ਸਿੰਘ ਚੱਢਾ ਦੀ ਕਹਾਣੀ ਨੇ ਦੇਸ਼ ਭਰ ’ਚ ਹਰ ਕਿਸੇ ਦੇ ਦਿਲ ਨੂੰ ਛੂਹ ਰਹੀ, ਇੰਟਰਨੈੱਟ ’ਤੇ ਮਿਲ ਰਿਹਾ ਭਰਵਾਂ ਹੁੰਗਾਰਾ

05/30/2022 5:25:15 PM

ਨਵੀਂ ਦਿੱਲੀ: ਲਾਲ ਸਿੰਘ ਚੱਢਾ ਦੀ ਜੀਵਨ ਪ੍ਰਤੀ ਨਿਰਦੋਸ਼ ਅਤੇ ਬੱਚਿਆਂ ਵਰਗੀ ਆਸ਼ਾਵਾਦ ਨੇ ਦੇਸ਼ ਦੇ ਦਿਲਾਂ ਅਤੇ ਰੂਹਾਂ ਨੂੰ ਛੂਹ ਲਿਆ ਹੈ। ਪੂਰੇ ਦੇਸ਼ ਨੇ ਟ੍ਰੇਲਰ ਨੂੰ ਬਹੁਤ ਪਿਆਰ ਦਿੱਤਾ ਹੈ। ਲਾਲ ਸਿੰਘ ਚੱਢਾ ਭਾਰਤ ਦੇ ਇਤਿਹਾਸ ’ਚ ਵਾਪਰੀ ਹਰ ਵੱਡੀ ਘਟਨਾ ਨੂੰ ਕਵਰ ਕਰਦੇ ਹੋਏ ਆਪਣੇ ਦਰਸ਼ਕਾਂ ਨੂੰ ਇਕ ਭਾਵਨਾਤਮਕ ਯਾਤਰਾ ’ਤੇ ਲੈ ਜਾਂਦਾ ਹੈ। 

PunjabKesari

ਇਹ ਵੀ ਪੜ੍ਹੋ: ਕਾਨਸ 'ਚ ਹੁਸਨ ਦਾ ਜਲਵਾ ਬਿਖੇਰਨ ਤੋਂ ਬਾਅਦ ਮੁੰਬਈ ਪਰਤੀ ਦੀਪਿਕਾ ਪਾਦੁਕੋਣ (ਤਸਵੀਰਾਂ)

ਦੱਸ ਦੇਈਏ ਕਿ ਬੀਤੀ ਰਾਤ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਸੀ। ਟ੍ਰੇਲਰ ਨੇ ਦੇਸ਼ ’ਚ ਹਲਚਲ ਮਚਾ ਦਿੱਤੀ ਹੈ ਅਤੇ ਨੈਟੀਜ਼ਨਸ ਇਸਦੀ ਪ੍ਰਸ਼ੰਸਾ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਪਾ ਰਹੇ। ‘ਲਾਲ ਸਿੰਘ ਚੱਢਾ’ ’ਚ ਜਿਸ ਤਰ੍ਹਾਂ ਨਾਲ ਆਮਿਰ ਨੇ ਖੁਦ ਨੂੰ ਪੇਸ਼ ਕੀਤਾ ਹੈ ਉਹ ਹਰ ਪਾਸੇ ਚਰਚਾ ਦਾ ਵਿਸ਼ਾ ਬਣ ਗਿਆ ਹੈ। ਚਿਹਰੇ ਦੇ ਹਾਵ-ਭਾਵ ਡਾਇਲਾਗ ਡਿਲੀਵਰੀ ਅਤੇ ਉਸ ਨੇ ਸਕਰੀਨ ’ਤੇ ਜੋ ਸਾਦਗੀ  ਹੈ ਉਹ ਦਿਲ ਨੂੰ ਛੂਹ ਲੈਣ ਵਾਲੀ ਹੈ ਅਤੇ ਹਰ ਕਿਸੇ ਨੂੰ ਭਾਵੁਕ ਕਰ ਦਿੰਦੀ ਹੈ।


ਲਾਲ ਸਿੰਘ ਚੱਢਾ ਦੇ ਟ੍ਰੇਲਰ ਦੀ ਪ੍ਰਸ਼ੰਸਾ ਕਰਦੇ ਹੋਏ ਨੇਟੀਜ਼ਨਸ ਨੇ ਕਿਹਾ, ‘ਟ੍ਰੇਲਰ ਦਾ ਰੋਮਾਂਚ, ਉਤਸ਼ਾਹ ਅਤੇ ਭਾਵਨਾਵਾਂ ਦਾ ਪੱਧਰ ਸ਼ਾਨਦਾਰ ਹੈ। ਆਮਿਰ ਨਿਸ਼ਚਿਤ ਤੌਰ ’ਤੇ ਅਜਿਹਾ ਵਿਅਕਤੀ ਹੈ ਜੋ ਭੂਮਿਕਾ ਨਿਭਾ ਸਕਦਾ ਹੈ ਅਤੇ ਫ਼ਿਲਮ ਨੂੰ ਸਹੀ ਠਹਿਰਾ ਸਕਦਾ ਹੈ। ਇਕ ਹੋਰ ਨੇ ਲਿਖਿਆ, ‘ਉਹ ਇਕ ਕਾਰਨ ਹੈ ਕਿ ਬਾਲੀਵੁੱਡ ਅਜੇ ਵੀ ਜ਼ਿੰਦਾ ਹੈ ਸਤਿਕਾਰ ਕਿੰਨੀ ਮਾਸੂਮੀਅਤ ਨਾਲ ਉਸਨੇ ਇਹ ਕਿਰਦਾਰ ਨਿਭਾਇਆ ਉਸਦੀ ਮਾਸੂਮੀਅਤ ਦੀ ਸੁੰਦਰਤਾ ਨਾਲ ਪਿਆਰ ਹੋ ਗਿਆ’

PunjabKesari

ਟ੍ਰੇਲਰ ਦੀ ਤਾਰੀਫ਼ ਹੁੰਦੀ ਹੈ ਕਈ ਬਾਲੀਵੁੱਡ ਸਮੀਖਿਅਕ ਫ਼ਿਲਮ ਦੀ ਸਹਾਰਨਾ ਕੀਤੀ ਹੈ। ਇਨਾਂ ਤੋਂ ਇਕ ਤਰਣ ਆਦਰਸ਼ ਜਿਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ’ਤੇ ਸਾਂਝੀ ਕਰਦੇ ਹੋਏ ਲਿਖਿਆ, ‘ਸਿੰਪਲ’ ਦਿਲ ਨੂੰ ਛੂਹ ਲੈਣ ਵਾਲਾ ਇਹ ਰਿਹਾ #LaalSinghChaddhaTrailer #AamirKhan & #KareenaKapoorKhan #3Idiots and #Talaash 

ਇਹ ਵੀ ਪੜ੍ਹੋ: ਦਿਨੇਸ਼ ਵਿਜਾਨ ਦੀ ਭੈਣ ਪੂਜਾ ਵਿਜਾਨ ਦੀ ਵੈਡਿੰਗ ਰਿਸੈਪਸ਼ਨ ’ਚ ਸ਼ਾਮਲ ਹੋਏ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ

ਦੱਸ ਦੇਈਏ ਫ਼ਿਲਮ ’ਚ ਅਦਾਕਾਰ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ। ਇਕ ਦਹਾਕੇ ਦੀ ਸਖ਼ਤ ਮਿਹਨਤ, ਲਗਨ ਅਤੇ ਸਬਰ ਤੋਂ ਬਾਅਦ ਹੁਣ ਇਹ ਫ਼ਿਲਮ ਆਪਣੇ ਦਰਸ਼ਕਾਂ ਦਾ ਸਾਦਗੀ ਅਤੇ ਸ਼ਾਂਤੀ ਨਾਲ ਮਨੋਰੰਜਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।


Anuradha

Content Editor

Related News