ਮਸ਼ਹੂਰ Singer ਵੱਲੋਂ ਦਾਨ ਕੀਤੇ ਲੱਖਾਂ ਰੁਪਏ ਹੋ ਗਏ 'ਗਾਇਬ' ! ਨਹੀਂ ਮਿਲਿਆ ਕੋਈ ਹਿਸਾਬ, ਸਰਕਾਰ ਨੇ ਵੱਟੀ ਚੁੱਪ

Thursday, Oct 16, 2025 - 01:00 PM (IST)

ਮਸ਼ਹੂਰ Singer ਵੱਲੋਂ ਦਾਨ ਕੀਤੇ ਲੱਖਾਂ ਰੁਪਏ ਹੋ ਗਏ 'ਗਾਇਬ' ! ਨਹੀਂ ਮਿਲਿਆ ਕੋਈ ਹਿਸਾਬ, ਸਰਕਾਰ ਨੇ ਵੱਟੀ ਚੁੱਪ

ਐਂਟਰਟੇਨਮੈਂਟ ਡੈਸਕ- BTS ਦੇ ਲੀਡਰ ਕਿਮ ਨਾਮਜੂਨ, ਜਿਸਨੂੰ RM ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਵੱਲੋਂ ਯੂਨੀਫਾਰਮ ਵਾਲੇ ਕਰਮਚਾਰੀਆਂ ਲਈ ਦਾਨ ਕੀਤੀ ਗਈ ਵੱਡੀ ਰਕਮ ਗੁੰਮ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਖਣੀ ਕੋਰੀਆ ਦੀ Ministry of Patriots and Veterans Affairs ਨੇ ਇਹ ਫੰਡ ਇਕੱਠਾ ਕੀਤਾ ਸੀ, ਜਿਸ ਵਿੱਚ RM ਨੇ ਵੀ 100 ਮਿਲੀਅਨ ਕੋਰੀਆਈ ਵੋਨ (ਲਗਭਗ 70,000 ਅਮੀਰੀਕ ਡਾਲਰ) ਦਾ ਯੋਗਦਾਨ ਦਿੱਤਾ ਸੀ। ਇਹ ਰਕਮ ਸੈਨਿਕਾਂ, ਪੁਲਸ ਅਫ਼ਸਰਾਂ ਅਤੇ ਫਾਇਰਫਾਇਟਰਾਂ ਦੀ ਮਦਦ ਲਈ ਵਰਤੀ ਜਾਣੀ ਸੀ।

ਇਹ ਵੀ ਪੜ੍ਹੋ: ਨੱਕ 'ਚ ਪਾਈਪ ਤੇ ਹੱਥ 'ਤੇ ਡਰਿੱਪ ! ਮਸ਼ਹੂਰ ਅਦਾਕਾਰਾ ਨੂੰ ਇਸ ਹਾਲ 'ਚ ਵੇਖ Fans ਹੋਏ ਪਰੇਸ਼ਾਨ

PunjabKesari

RM ਦੀ ਏਜੰਸੀ BigHit Music ਨੇ ਪੁਸ਼ਟੀ ਕੀਤੀ ਕਿ ਇਹ ਦਾਨ Ministry of Patriots and Veterans Affairs ਦੇ Uniform Worker Appreciation Campaign ਦਾ ਹਿੱਸਾ ਸੀ। ਇਹ ਮੁਹਿੰਮ ਸੈਨਿਕਾਂ, ਪੁਲਸ ਅਫ਼ਸਰਾਂ, ਫਾਇਰਫਾਇਟਰਾਂ ਅਤੇ ਹੋਰ ਸਰਕਾਰੀ ਸੁਰੱਖਿਆ ਕਰਮਚਾਰੀਆਂ ਨੂੰ ਸਨਮਾਨ ਦੇਣ ਲਈ ਬਣਾਈ ਗਈ ਹੈ ਪਰ ਹਾਲੀਆ ਰਿਪੋਰਟਾਂ ਵਿੱਚ ਦੱਸਿਆ ਗਿਆ ਹੈ ਕਿ ਮੰਤਰੀ ਮੰਡਲ ਕੋਲ RM ਦੇ ਦਾਨ ਦੀ ਵਰਤੋਂ ਬਾਰੇ ਕੋਈ ਰਿਕਾਰਡ ਨਹੀਂ ਹੈ।

ਇਹ ਵੀ ਪੜ੍ਹੋ: 77 ਸਾਲ ਦੀ ਹੋਈ 'ਡਰੀਮ ਗਰਲ', ਜਾਣੋ ਕਿਹੋ ਜਿਹਾ ਰਿਹਾ ਫ਼ਿਲਮਾਂ ਤੋਂ ਲੈ ਕੇ ਸੰਸਦ ਤੱਕ ਦਾ ਸਫ਼ਰ

PunjabKesari

ਦੱਸ ਦੇਈਏ ਕਿ ਸਤੰਬਰ 2024 ਵਿੱਚ RM ਨੇ ਆਪਣੇ 30ਵੇਂ ਜਨਮਦਿਨ ਮੌਕੇ ਇਹ ਦਾਨ ਦਿੱਤਾ ਸੀ, ਜਿਸ ਤੋਂ ਬਾਅਦ ਮੰਤਰੀ ਮੰਡਲ ਨੇ ਲਗਭਗ 1 ਬਿਲੀਅਨ ਕੋਰੀਆਈ ਵੋਨ (ਲਗਭਗ $700,000 USD) ਹੋਰ ਦਾਨ ਇਕੱਠਾ ਕੀਤਾ। ਇਸ ਯੋਜਨਾ ਦੇ ਜ਼ਰੀਏ ਲੋਕਾਂ ਨੂੰ ਦਾਨ ਲਈ ਪ੍ਰੇਰਿਤ ਕਰਨ ਲਈ ਮੰਤਰੀ ਮੰਡਲ ਨੇ RM ਦਾ ਧੰਨਵਾਦ ਵੀ ਕੀਤਾ ਅਤੇ ਇਹ ਪ੍ਰਚਾਰ ਕੀਤਾ ਕਿ ਹੋਰ ਲੋਕ ਵੀ ਯੋਗਦਾਨ ਦੇਣ। ਇਸ ਕਾਰਨ ਦਾਨ ਕਰਨ ਵਾਲਿਆਂ ਦੀ ਗਿਣਤੀ 2,000 ਤੱਕ ਪਹੁੰਚ ਗਈ। ਪਰ ਹੁਣ ਖਬਰ ਆ ਰਹੀ ਹੈ ਅਧਿਕਾਰੀ ਹੁਣ ਇਹ ਪਤਾ ਲਗਾਉਣ ਅਤੇ ਪੁਸ਼ਟੀ ਕਰਨ ਵਿੱਚ ਅਸਮਰੱਥ ਹਨ ਕਿ RM ਵੱਲੋਂ ਦਿੱਤੇ ਗਏ ਫੰਡ ਦੀ ਵਰਤੋਂ ਨਿਰਧਾਰਤ ਉਦੇਸ਼ ਲਈ ਕੀਤੀ ਗਈ ਸੀ ਜਾਂ ਨਹੀਂ। ਜਿਵੇਂ ਹੀ ਇਹ ਖਬਰ ਸਾਹਮਣੇ ਆਈ ਫੈਨਜ਼ ਵਿਚ ਕਾਫੀ ਚਿੰਤਾ ਅਤੇ ਨਾਰਾਜ਼ਗੀ ਦੇਖਣ ਨੂੰ ਮਿਲੀ ਅਤੇ ਉਹ ਦਾਅਵਾ ਕਰ ਰਹੇ ਹਨ ਕਿ RM ਦੇ ਯਤਮ ਬੇਕਾਰ ਚਲੇ ਗਏ।

ਇਹ ਵੀ ਪੜ੍ਹੋ: ਮਨੋਰੰਜਨ ਜਗਤ ਤੋਂ ਮੁੜ ਆਈ ਮੰਦਭਾਗੀ ਖਬਰ, ਹੁਣ ਇਸ ਮਸ਼ਹੂਰ ਅਦਾਕਾਰਾ ਨੇ ਦੁਨੀਆ ਨੂੰ ਕਿਹਾ ਅਲਵਿਦਾ

ਰਿਪੋਰਟਾਂ ਮੁਤਾਬਕ, ਦੱਖਣੀ ਕੋਰੀਆ ਵਿੱਚ ਦਾਨ "ਨੈਸ਼ਨਲ ਕਾਨਫਰੰਸ ਫਾਰ ਯੂਨੀਫੀਕੇਸ਼ਨ ਸਪੋਰਟ ਅਕਾਊਂਟ" ਨਾਮਕ ਇੱਕ ਵਿਸ਼ੇਸ਼ ਖਾਤੇ ਵਿੱਚ ਜਮ੍ਹਾ ਕੀਤੇ ਜਾਂਦੇ ਹਨ। ਕਈ ਹੋਰ ਲੋਕਾਂ ਦੇ ਦਾਨ ਨੂੰ ਵੀ ਇਸੇ ਖਾਤੇ ਵਿਚ ਜਮ੍ਹਾ ਕੀਤਾ ਜਾਂਦਾ ਹੈ, ਜਿਸ ਕਾਰਨ ਕਿਸੇ ਇਕ ਵਿਅਕਤੀ ਦੇ ਦਾਨ ਨੂੰ ਟਰੈਕ ਕਰਨਾ ਮੁਸ਼ਕਲ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ RM ਦੇ ਦਾਨ ਦਾ ਪਤਾ ਲਗਾਉਣ ਵਿਚ ਮੁਸ਼ਕਲ ਆ ਰਹੀ ਹੈ। BTS ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ 'ਤੇ ਇਸ ਖ਼ਬਰ 'ਤੇ ਗੁੱਸਾ ਜ਼ਾਹਰ ਕਰਦੇ ਹੋਏ ਕਿਹਾ ਹੈ ਕਿ ਇਹ ਘਟਨਾ ਸਰਕਾਰ ਦੀ ਪ੍ਰਣਾਲੀ 'ਤੇ ਸਵਾਲ ਖੜ੍ਹੇ ਕਰਦੀ ਹੈ।

ਇਹ ਵੀ ਪੜ੍ਹੋ: 25 ਸਾਲਾ ਗਾਇਕਾ ਲੜੇਗੀ ਵਿਧਾਨਸਭਾ ਚੋਣਾਂ ! ਭਾਜਪਾ ਨੇ ਦਿੱਤੀ ਟਿਕਟ, ਦੇਖੋ ਪੂਰੀ ਲਿਸਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News