ਲੱਖਾ ਸਿਧਾਣਾ ਨੇ ਦਿਖਾਇਆ ਯੂ. ਪੀ. ਦਾ ਉਹ ਸਕੂਲ, ਜਿਥੇ ਹਰ ਬੱਚਾ ਬੰਨ੍ਹਦੈ ਪੱਗ (ਵੀਡੀਓ)

Monday, Oct 11, 2021 - 02:38 PM (IST)

ਲੱਖਾ ਸਿਧਾਣਾ ਨੇ ਦਿਖਾਇਆ ਯੂ. ਪੀ. ਦਾ ਉਹ ਸਕੂਲ, ਜਿਥੇ ਹਰ ਬੱਚਾ ਬੰਨ੍ਹਦੈ ਪੱਗ (ਵੀਡੀਓ)

ਜਲੰਧਰ (ਬਿਊਰੋ)– ਸੋਸ਼ਲ ਮੀਡੀਆ ’ਤੇ ਲੱਖਾ ਸਿਧਾਣਾ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਉਹ ਯੂ. ਪੀ. ਦੇ ਜ਼ਿਲ੍ਹਾ ਪੀਲੀਭੀਤ ’ਚ ਨਜ਼ਰ ਆ ਰਹੇ ਹਨ। ਇਸ ਜ਼ਿਲ੍ਹੇ ਦੇ ਇਕ ਸਕੂਲ ਦੇ ਬੱਚਿਆਂ ਦੀ ਵੀਡੀਓ ਲੱਖਾ ਸਿਧਾਣਾ ਨੇ ਸਾਂਝੀ ਕੀਤੀ ਹੈ। ਖ਼ਾਸ ਗੱਲ ਇਹ ਹੈ ਕਿ ਵੀਡੀਓ ’ਚ ਯੂ. ਪੀ. ਵਿਖੇ ਬੱਚੇ ਪੱਗ ਬੰਨ੍ਹੀ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਕਿਸਾਨਾਂ ਦੇ ਹੱਕ ’ਚ ਬੱਬੂ ਮਾਨ ਦੀ ਪੋਸਟ, ‘ਐ ਹੰਕਾਰੀ ਰਾਜੇ ਸੰਭਾਲ ਜ਼ਰਾ ਸ਼ੈਤਾਨੋਂ ਕੋ...’

ਦੱਸ ਦੇਈਏ ਕਿ ਪੀਲੀਭੀਤ ’ਚ ਇਸ਼ਰ ਅਕੈਡਮੀ ਹੈ, ਜਿਥੇ ਬੱਚੇ ਪੱਗ ਬੰਨ੍ਹ ਕੇ ਆਉਂਦੇ ਹਨ। ਲੱਖਾ ਸਿਧਾਣਾ ਨੇ ਜਦੋਂ ਇਸ ਬਾਰੇ ਸੁਣਿਆ ਤਾਂ ਉਹ ਵੀ ਖ਼ੁਦ ਨੂੰ ਵੀਡੀਓ ਬਣਾਉਣ ਤੋਂ ਨਹੀਂ ਰੋਕ ਸਕੇ।

ਉਨ੍ਹਾਂ ਕਿਹਾ ਕਿ ਖ਼ੁਸ਼ੀ ਹੁੰਦੀ ਹੈ ਕਿ ਬੱਚੇ ਆਪਣੇ ਵਿਰਸੇ ਨਾਲ ਜੁੜੇ ਹੋਏ ਹਨ। ਭਾਵੇਂ ਉਹ ਪੰਜਾਬ ਤੋਂ ਦੂਰ ਹਨ ਪਰ ਆਪਣੇ ਸੱਭਿਆਚਾਰ ਨੂੰ ਸੰਭਾਲ ਕੇ ਰੱਖ ਰਹੇ ਹਨ। ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰਕੇ ਤੁਸੀਂ ਵੀ ਦੇਖੋ ਲੱਖਾ ਸਿਧਾਣਾ ਦੀ ਇਹ ਵੀਡੀਓ–

 
UP ਦੇ ਇਸ School 'ਚ ਹਰ ਬੱਚਾ ਬੰਨ੍ਹ ਦਾ ਪੱਗ, ਬੋਲਦਾ Punjabi ਬੋਲੀ, Lakha Sidhana ਦੇਖ ਕੇ ਹੋਇਆ ਖੁਸ਼

UP ਦੇ ਇਸ School 'ਚ ਹਰ ਬੱਚਾ ਬੰਨ੍ਹ ਦਾ ਪੱਗ, ਬੋਲਦਾ Punjabi ਬੋਲੀ, Lakha Sidhana ਦੇਖ ਕੇ ਹੋਇਆ ਖੁਸ਼ #LakhaSidhana #UP #PunjabiinUP #UPSchool

Posted by JagBani on Sunday, October 10, 2021

ਨੋਟ– ਲੱਖਾ ਸਿਧਾਣਾ ਦੀ ਇਸ ਵੀਡੀਓ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News