''ਲਗਾਨ'' ਤੇ ''ਬਾਜੀਰਾਓ...'' ਵਰਗੀਆਂ ਫ਼ਿਲਮਾਂ ਦੇ ਸੈੱਟ ਤਿਆਰ ਕਰਨ ਵਾਲੇ ਆਰਟ ਡਾਇਰੈਕਟਰ ਨੇ ਸਟੂਡੀਓ ''ਚ ਲਿਆ ਫਾਹਾ
Wednesday, Aug 02, 2023 - 11:21 AM (IST)
ਮੁੰਬਈ (ਬਿਊਰੋ) : ਹਿੰਦੀ ਸਿਨੇਮਾ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਬਾਲੀਵੁੱਡ ਦੇ ਮਸ਼ਹੂਰ ਆਰਟ ਡਾਇਰੈਕਟਰ ਨਿਤਿਨ ਦੇਸਾਈ ਸਾਡੇ 'ਚ ਨਹੀਂ ਰਹੇ। ਨਿਤਿਨ ਨੇ ਅੱਜ ਯਾਨੀ ਬੁੱਧਵਾਰ ਸਵੇਰੇ ਖੁਦਕੁਸ਼ੀ ਕਰਕੇ ਆਪਣੀ ਜੀਵਨਲੀਲਾ ਖ਼ਤਮ ਕਰ ਲਈ ਹੈ। ਉਨ੍ਹਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਉਂਦੇ ਹੀ ਹਰ ਕੋਈ ਹੈਰਾਨ ਹੈ ਅਤੇ ਸਿਨੇਮਾ ਜਗਤ 'ਚ ਸੋਗ ਦੀ ਲਹਿਰ ਛਾ ਗਈ ਹੈ।
ਸਟੂਡੀਓ 'ਚ ਖੁਦਕੁਸ਼ੀ
ਦੱਸਿਆ ਜਾ ਰਿਹਾ ਹੈ ਕਿ ਨਿਤਿਨ ਦੇਸਾਈ ਕਰਜਤ 'ਚ ਆਪਣੇ ਐੱਨ. ਡੀ. ਸਟੂਡੀਓ 'ਚ ਮ੍ਰਿਤਕ ਪਾਏ ਗਏ। ਪੁਲਸ ਨੇ ਹਾਲੇ ਤੱਕ ਉਨ੍ਹਾਂ ਦੀ ਮੌਤ ਦੇ ਕਾਰਨਾਂ ਬਾਰੇ ਹੋਰ ਵੇਰਵੇ ਸਾਂਝੇ ਨਹੀਂ ਕੀਤੇ ਪਰ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਖੁਦਕੁਸ਼ੀ ਕੀਤੀ ਹੈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਨਿਤਿਨ ਦੇਸਾਈ ਨੇ ਸਵੇਰੇ 4:30 ਵਜੇ ਐੱਨ. ਡੀ. ਸਟੂਡੀਓ 'ਚ ਫਾਹਾ ਲੈ ਕੇ ਖੁਦਕੁਸ਼ੀ ਕੀਤੀ। ਉਨ੍ਹਾਂ ਦੀ ਮੌਤ ਦਾ ਕਾਰਨ ਆਰਥਿਕ ਤੰਗੀ ਦੱਸਿਆ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਯੂਟਿਊਬਰ ਐਲਵਿਸ਼ ਯਾਦਵ ਦੇ ਹੱਕ 'ਚ ਗੈਂਗਸਟਰ ਗੋਲਡੀ ਬਰਾੜ! ਸਲਮਾਨ ਖ਼ਾਨ ਨੂੰ ਮੁੜ ਦਿੱਤੀ ਜਾਨੋਂ ਮਾਰਨ ਦੀ ਧਮਕੀ
ਆਰਥਿਕ ਤੰਗੀ ਬਣੀ ਮੌਤ ਦਾ ਕਾਰਨ?
ਕਰਜਤ ਦੇ ਵਿਧਾਇਕ ਮਹੇਸ਼ ਬਾਲਦੀ ਨੇ ਨਿਤਿਨ ਦੇਸਾਈ ਦੀ ਮੌਤ ਨਾਲ ਜੁੜੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਨਿਤਿਨ ਦੇਸਾਈ ਨੇ ਆਰਥਿਕ ਤੰਗੀ ਕਾਰਨ ਖੁਦਕੁਸ਼ੀ ਕੀਤੀ ਹੈ। ਉਨ੍ਹਾਂ ਕਿਹਾ- ਨਿਤਿਨ ਦੇਸਾਈ ਮੇਰੇ ਹਲਕੇ 'ਚ ਆਉਂਦੇ ਸਨ। ਉਹ ਲੰਬੇ ਸਮੇਂ ਤੋਂ ਵਿੱਤੀ ਸੰਕਟ ਨਾਲ ਜੂਝ ਰਹੇ ਸਨ। ਆਰਥਿਕ ਤੰਗੀ ਕਾਰਨ ਉਸ ਨੇ ਅੱਜ ਸਵੇਰੇ ਐੱਨ. ਡੀ. ਸਟੂਡੀਓ 'ਚ ਖੁਦਕੁਸ਼ੀ ਕਰ ਲਈ।
ਇਹ ਖ਼ਬਰ ਵੀ ਪੜ੍ਹੋ : 22 ਸਾਲਾਂ ਤੋਂ ਤਾਰਾ ਸਿੰਘ ਦੀ ‘ਗਦਰ’ ਦੇ ਨਾਂ ਹੈ ਇਹ ਰਿਕਾਰਡ, ਕੋਈ ਅਦਾਕਾਰ ਹੁਣ ਤਕ ਤੋੜ ਨਹੀਂ ਸਕਿਆ
ਇਨ੍ਹਾਂ ਬਲਾਕਬਸਟਰ ਫ਼ਿਲਮਾਂ ਦੇ ਸੈੱਟ ਕੀਤੇ ਸਨ ਤਿਆਰ
ਨਿਤਿਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1989 'ਚ ਫ਼ਿਲਮ 'ਪਰਿੰਦਾ' ਨਾਲ ਇੱਕ ਕਲਾ ਨਿਰਦੇਸ਼ਕ ਵਜੋਂ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਸੁਪਰਹਿੱਟ ਫ਼ਿਲਮਾਂ ਦੇ ਸੈੱਟ ਤਿਆਰ ਕੀਤੇ ਸਨ। ਉਸ ਦੁਆਰਾ ਡਿਜ਼ਾਈਨ ਕੀਤੀਆਂ ਮਸ਼ਹੂਰ ਫ਼ਿਲਮਾਂ ਦੇ ਸੈੱਟਾਂ 'ਚ 'ਪਿਆਰ ਤੋ ਹੋਣਾ ਹੀ ਥਾ', 'ਹਮ ਦਿਲ ਦੇ ਚੁਕੇ ਸਨਮ', 'ਮਿਸ਼ਨ ਕਸ਼ਮੀਰ', 'ਰਾਜੂ ਚਾਚਾ', 'ਦੇਵਦਾਸ', 'ਲਗਾਨ', 'ਬਾਜੀਰਾਓ ਮਸਤਾਨੀ' ਅਤੇ 'ਜੋਧਾ ਅਕਬਰ' ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।