‘ਲਾਪਤਾ ਲੇਡੀਜ਼’ ਨੇ ਦਿੱਲੀ ਸਕ੍ਰੀਨਿੰਗ ਦੌਰਾਨ ਜਿੱਤਿਆ ਦਰਸ਼ਕਾਂ ਦਾ ਦਿਲ!

02/21/2024 11:47:10 AM

ਮੁੰਬਈ (ਬਿਊਰੋ) - ਕਿਰਨ ਰਾਓ ਦੇ ਨਿਰਦੇਸ਼ਨ ’ਚ ਬਣੀ ਫਿਲਮ ‘ਲਾਪਤਾ ਲੇਡੀਜ਼’ ਦੀ ਰਿਲੀਜ਼ ਨੇੜੇ ਹੈ ਤੇ ਇਸ ਦੀ ਚਰਚਾ ਵੀ ਜ਼ੋਰਾਂ ’ਤੇ ਹੈ। ਇਨ੍ਹੀਂ ਦਿਨੀਂ ਫਿਲਮ ਆਪਣੇ ਪ੍ਰਮੋਸ਼ਨ ਦੇ ਦੌਰ ’ਚ ਹੈ। ਫਿਲਮ ਨੂੰ ਲੋਕਾਂ ਤੱਕ ਲੈ ਕੇ ਜਾਣ ਲਈ ਮੇਕਰਸ ਨੇ ਕਈ ਸ਼ਹਿਰਾਂ ’ਚ ਇਕ ਤੋਂ ਬਾਅਦ ਇਕ ਫਿਲਮ ਦੇ ਸਪੈਸ਼ਲ ਪ੍ਰੀਵਿਊ ਦਾ ਆਯੋਜਨ ਕੀਤਾ ਹੈ। ਇਸ ਸਿਲਸਿਲੇ ’ਚ ਹਾਲ ਹੀ ’ਚ ਦਿੱਲੀ ’ਚ ਫਿਲਮ ਦਾ ਇਕ ਖਾਸ ਸ਼ੋਅ ਆਯੋਜਿਤ ਕੀਤਾ ਗਿਆ। 

ਇਹ ਖ਼ਬਰ ਵੀ ਪੜ੍ਹੋ : ਭਰੀ ਮਹਿਫ਼ਿਲ ’ਚ ਸ਼ਾਹਿਦ ਕਪੂਰ ਦਾ ‘ਮੋਏ-ਮੋਏ’! ਕਰੀਨਾ ਕਪੂਰ ਨੇ ਅਦਾਕਾਰ ਨੂੰ ਕੀਤਾ ਨਜ਼ਰਅੰਦਾਜ਼, ਵੀਡੀਓ ਵਾਇਰਲ

ਨਿਰਦੇਸ਼ਕ ਕਿਰਨ ਰਾਓ ਦੇ ਨਾਲ ਮੁੱਖ ਅਦਾਕਾਰਾਂ ਪ੍ਰਤਿਭਾ ਰਾਂਟਾ, ਸਪਰਸ਼ ਸ਼੍ਰੀਵਾਸਤਵ ਤੇ ਨਿਤਾਂਸ਼ੀ ਗੋਇਲ ਵੀ ਦਿੱਲੀ ’ਚ ਸਕ੍ਰੀਨਿੰਗ ’ਚ ਮੌਜੂਦ ਸਨ। ਇੱਥੇ ਦਰਸ਼ਕਾਂ ਵੱਲੋਂ ਫਿਲਮ ਨੂੰ ਚੰਗਾ ਹੁੰਗਾਰਾ ਮਿਲਿਆ ਤੇ ਉਨ੍ਹਾਂ ਨੇ ਤਾੜੀਆਂ ਨਾਲ ਫਿਲਮ ਦੀ ਸ਼ਲਾਘਾ ਵੀ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News