‘ਲਾਲ ਸਿੰਘ ਚੱਢਾ’ ਦਾ ਗੀਤ ‘ਮੈਂ ਕੀ ਕਰਾਂ’ ਰਿਲੀਜ਼ (ਵੀਡੀਓ)

05/13/2022 1:12:52 PM

ਮੁੰਬਈ (ਬਿਊਰੋ)– ‘ਲਾਲ ਸਿੰਘ ਚੱਢਾ’ ਦੇ ਪਹਿਲੇ ਗੀਤ ‘ਕਹਾਣੀ’ ਨੂੰ ਰਿਲੀਜ਼ ਕਰਨ ਤੋਂ ਬਾਅਦ ਆਮਿਰ ਖ਼ਾਨ ਨੇ ਦਰਸ਼ਕਾਂ ਤੇ ਮਿਊਜ਼ਿਕ ਲਵਰਜ਼ ਲਈ ਆਪਣੀ ਇਸ ਫ਼ਿਲਮ ਦਾ ਦੂਜਾ ਟਰੈਕ ‘ਮੈਂ ਕੀ ਕਰਾਂ’ ਰਿਲੀਜ਼ ਕਰ ਦਿੱਤਾ ਹੈ। ਇਸ ਗੀਤ ਨੂੰ ਸਭ ਦੇ ਚਹੇਤੇ ਗਾਇਕ ਸੋਨੂੰ ਨਿਗਮ ਨੇ ਆਪਣੀ ਸੁਰੀਲੀ ਅਾਵਾਜ਼ ਨਾਲ ਸ਼ਿੰਗਾਰਿਆ ਹੈ।

ਇਹ ਖ਼ਬਰ ਵੀ ਪੜ੍ਹੋ : ਗੰਨ ਕਲਚਰ ਤੇ ਗੈਂਗਸਟਰਵਾਦ ਪ੍ਰਮੋਟ ਕਰਨ ਵਾਲੇ ਗਾਇਕਾਂ ਦੀ ਹੁਣ ਖੈਰ ਨਹੀਂ, CM ਮਾਨ ਨੇ ਦਿੱਤੀ ਚਿਤਾਵਨੀ

ਉਥੇ ਹੀ ਗੀਤ ਦੇ ਬੋਲ ਅਮਿਤਾਭ ਭੱਟਾਚਾਰੀਆ ਨੇ ਲਿਖੇ ਹਨ। ‘ਮੈਂ ਕੀ ਕਰਾਂ’ ਨੂੰ ਸੰਗੀਤ ਪ੍ਰੀਤਮ ਨੇ ਦਿੱਤਾ ਹੈ।

ਹਾਲ ਹੀ ’ਚ ਅਦਾਕਾਰ-ਨਿਰਮਾਤਾ ਆਮਿਰ ਖ਼ਾਨ ਤੇ ਸੋਨੂੰ ਨਿਗਮ ਨੇ ਰੈੱਡ ਐੱਫ. ਐੱਮ. ’ਤੇ ਫ਼ਿਲਮ ਦਾ ਇਹ ਦੂਜਾ ਗੀਤ ਰਿਲੀਜ਼ ਕੀਤਾ ਗਿਆ ਹੈ, ਜਿਥੇ ਉਨ੍ਹਾਂ ਨੇ ‘ਮੈਂ ਕੀ ਕਰਾਂ’ ਨੂੰ ਲੈ ਕੇ ਡਿਟੇਲ ’ਚ ਗੱਲਬਾਤ ਕੀਤੀ।

ਸੋਨੂੰ ਨਿਗਮ ਕਹਿੰਦੇ ਹਨ, ‘‘ਜਦੋਂ ਪ੍ਰੀਤਮ ਨੇ ਮੇਰੇ ਨਾਲ ਗਾਣੇ ਲਈ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਕਿਵੇਂ ਆਮਿਰ ਖ਼ਾਨ ਚਾਹੁੰਦੇ ਸਨ ਕਿ ਮੈਂ ਇਸ ਨੂੰ ਗਾਵਾਂ। ਮੈਂ ਪਹਿਲਾਂ ਵੀ ਆਮਿਰ ਲਈ ਗਾਇਆ ਹੈ। ਮੇਰਾ ਮੰਨਣਾ ਹੈ ਕਿ ਸਾਡੀ ਜਰਨੀ ’ਚ ‘ਮੈਂ ਕੀ ਕਰਾਂ’ ਇਕ ਹੋਰ ਜੇਤੂ ਸਾਬਿਤ ਹੋਵੇਗਾ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News