''ਕਿਆ ਕੂਲ ਹੈ ਹਮ 3'' ਤੇ ''ਮਸਤੀਜ਼ਾਦੇ'' ਵਰਗੀਆਂ ਫਿਲਮਾਂ ਕਾਰਨ ਵੱਧ ਰਹੇ ਹਨ ਰੇਪ — ਯਾਚੀ
Friday, Jan 22, 2016 - 09:39 PM (IST)

ਚੰਡੀਗੜ੍ਹ — ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਫਿਲਮ ''ਕਿਆ ਕੂਲ ਹੈ ਹਮ 3'' ਅਤੇ ਅਗਲੇ ਸ਼ੁੱਕਰਵਾਰ ਨੂੰ ਰਿਲੀਜ਼ ਹੋਣ ਵਾਲੀ ਫਿਲਮ ਮਸਤੀਜ਼ਾਦੇ ਵਰਗੀਆਂ ਫਿਲਮਾਂ ਨੂੰ ਸਮਾਜ ''ਚ ਵੱਧ ਰਹੀਆਂ ਰੇਪ ਦੀਆਂ ਘਟਨਾਵਾਂ ਦਾ ਕਾਰਣ ਦੱਸਦੇ ਹੋਏ ਇਨ੍ਹਾਂ ''ਤੇ ਰੋਕ ਲਗਾਉਣ ਸੰਬੰਧੀ ਅਰਜ਼ੀ ਸ਼ੁੱਕਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ''ਚ ਪਹੁੰਚੀ। ਮਾਮਲੇ ''ਚ ਲੁਧਿਆਣਾ ਦੀ ਰਕਸ਼ਾ ਜਯੋਤੀ ਫਾਊਂਡੇਸ਼ਨ ਦੀ ਇਸ ਅਰਜ਼ੀ ''ਤੇ ਸੁਣਵਾਈ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਤੇ ਸੈਂਸਰ ਬੋਰਡ ਨੂੰ ਨੋਟਿਸ ਜਾਰੀ ਕਰਪਦੇ ਹੋਏ 27 ਜਨਵਰੀ ਤੱਕ ਜਵਾਬ ਦਾਖਲ ਕਰਨ ਦਾ ਨਿਰਦੇਸ਼ ਦਿੱਤੇ ਹਨ।
ਮਾਮਲੇ ''ਚ ਅਰਜ਼ੀ ਦਾਖਲ ਕਰਦੇ ਹੋਏ ਰਕਸ਼ਾ ਜਯੋਤੀ ਫਾਊਂਡੇਸ਼ਨ ਦੇ ਸੰਸਥਾਪਕ ਅਸ਼ਵਨੀ ਬਹਿਲ ਨੇ ਕਿਹਾ ਕਿ ਬਾਲੀਵੁੱਡ ''ਚ ਲਗਾਤਾਰ ਅਸ਼ਲੀਲ ਅਤੇ ਗੰਦੀਆਂ ਫਿਲਮਾਂ ਦੀ ਲਾਇਨ ਲੱਗਣ ਨਾਲ ਭਾਰਤ ਦੀ ਸੰਸਕ੍ਰਿਤੀ ਨੂੰ ਨੁਕਸਾਨ ਹੋ ਰਿਹਾ ਹੈ। ਇਸ ਤਰ੍ਹਾਂ ਦੀਆਂ ਫਿਲਮਾਂ ਕਾਰਨ ਨੌਜਵਾਨ ਬਰਬਾਦ ਹੋ ਰਹੇ ਹਨ ਅਤੇ ਉਨ੍ਹਾਂ ਦੀ ਪੜ੍ਹਾਈ ''ਤੇ ਵੀ ਬੁਰਾ ਪ੍ਰਭਾਵ ਪੈ ਰਿਹਾ ਹੈ। ਅਜਿਹੇ ''ਚ ਇਸ ਤਰ੍ਹਾਂ ਦੀਆਂ ਫਿਲਮਾਂ ''ਤੇ ਰੋਕ ਲਗਾਉਣੀ ਚਾਹੀਦੀ ਹੈ। ''ਕਿਆ ਕੂਲ ਹੈ ਹਮ 3'' ਤੇ ''ਮਸਤੀਜ਼ਾਦੇ'' ਫਿਲਮਾਂ ''ਤੇ ਰੋਕ ਲਗਾਉਣ ਦੀ ਅਪੀਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਕਾਰਨ ਹੀ ਸਮਾਜ ''ਚ ਬਲਾਤਕਾਰ ਦੀਆਂ ਘਟਨਾਵਾਂ ''ਚ ਵਾਧਾ ਹੋ ਰਿਹਾ ਹੈ।
ਅਰਜ਼ੀ ''ਚ ਬਹਿਲ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ 10ਵੀਂ ਜਮਾਤ ਦੀ ਵਿਦਿਆਰਥਣ ਹੈ ਅਤੇ ਲਗਾਤਾਰ ਇਨ੍ਹਾਂ ਦੋਨਾਂ ਫਿਲਮਾਂ ਦੇ ਟਰੇਲਰ ਟੀ. ਵੀ ''ਤੇ ਪ੍ਰਦਰਸ਼ਿਤ ਹੋਣ ਦੇ ਚਲਦੇ ਉਸ ਦੇ ਸਕੂਲ ''ਚ ਬੱਚੇ ਵੀ ਇਸ ਦੀ ਚਰਚਾ ਕਰਨ ਲੱਗੇ ਸਨ। ਉਨ੍ਹਾਂ ਦੀ ਬੇਟੀ ਵੀ ਸਮਾਜਿਕ ਕਾਰਜਕਰਤਾ ਹੈ ਅਤੇ ਅਜਿਹੇ ''ਚ ਉਸਨੇ ਇਸ ਵਿਰੁੱਧ ਪੀ. ਐੱਮ ਨਰਿੰਦਰ ਮੋਦੀ, ਕੇਂਦਰੀ ਮੰਤਰੀ ਅਰੁਣ ਜੇਤਲੀ ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੂੰ ਖਤ ਲਿਖਿਆ ਸੀ। ਇਸ ਦੇ ਬਾਵਜੂਦ ਵੀ ਇਸ ''ਤੇ ਕੋਈ ਕਦਮ ਨਹੀਂ ਚੁੱਕਿਆ ਗਿਆ। ਯਾਚੀ ਨੇ ਕਿਹਾ ਕਿ ਹਾਲ ਹੀ ਮੈਨ ਫੋਰਸ ਕੰਡੋਮ ਦਾ ਅਸ਼ਲੀਲ ਵਿਗਿਆਪਨ ਆਉਣ ''ਤੇ ਇਸ ਨੂੰ ਬੈਨ ਕਰ ਦਿੱਤਾ ਗਿਆ ਸੀ। ਇਹ ਫਿਲਮਾਂ ਅਸ਼ਲੀਲਤਾ ''ਚ ਇਸ ਤੋਂ ਕਿਤੇ ਅੱਗੇ ਹੈ ਅਤੇ ਅਜਿਹੇ ''ਚ ਇਨ੍ਹਾਂ ''ਤੇ ਰੋਕ ਲਗਾਉਣੀ ਚਾਹੀਦੀ ਹੈ। ਹਾਈਕੋਰਟ ਨੇ ਮਾਮਲੇ ਨੂੰ ਗੰਭੀਰ ਮੰਨਦੇ ਹੋਏ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਅਤੇ ਸੈਂਸਰ ਬੋਰਡ ਨੂੰ ਨੋਟਿਸ ਜਾਰੀ ਕਰ ਦੇ ਜਵਾਬ ਮੰਗਿਆ ਹੈ। ਜ਼ਿਕਰਯੋਗ ਹੈ ਕਿ ਕਿਆ ਕੂਲ ਹੈ ਹਮ 3 ਇਸ ਸ਼ੁੱਕਰਵਾਰ ਅਤੇ ਮਸਤੀਜ਼ਾਦੇ ਅਗਲੇ ਸ਼ੁੱਕਰਵਾਰ ਨੂੰ ਰਿਲੀਜ਼ ਹੋਣ ਜਾ ਰਹੀ ਹੈ