ਕੁਣਾਲ ਨੇ ਦੱਸਿਆ, ਕਿਵੇਂ ਲਿਆ ਫਿਲਮ ਬਣਾਉਣ ਦਾ ਫੈਸਲਾ?

Saturday, Mar 09, 2024 - 11:10 AM (IST)

ਕੁਣਾਲ ਨੇ ਦੱਸਿਆ, ਕਿਵੇਂ ਲਿਆ ਫਿਲਮ ਬਣਾਉਣ ਦਾ ਫੈਸਲਾ?

ਮੁੰਬਈ (ਬਿਊਰੋ) - ਪਹਿਲੀ ਅਨਾਊਂਸਮੈਂਟ ਵੀਡੀਓ ਨਾਲ, ਐਕਸਲ ਐਂਟਰਟੇਨਮੈਂਟ ਨੇ ਆਪਣੇ ਕਾਮੇਡੀ ਮਨੋਰੰਜਨ ‘ਮਡਗਾਓਂ ਐਕਸਪੈੱਸ’ ਦੀ ਰਿਲੀਜ਼ ਲਈ ਸਹੀ ਟੋਨ ਸੈੱਟ ਕੀਤਾ ਹੈ। ਅਭਿਨੇਤਾ ਕੁਣਾਲ ਖੇਮੂ ਇਸ ਫਿਲਮ ਨਾਲ ਬਤੌਰ ਨਿਰਦੇਸ਼ਕ ਡੈਬਿਊ ਕਰ ਰਹੇ ਹਨ। ਅਜਿਹੇ ’ਚ ਬਿਨਾਂ ਕਿਸੇ ਸ਼ੱਕ ਅਦਾਕਾਰ ਤੋਂ ਨਿਰਦੇਸ਼ਕ ਤੱਕ ਦੀ ਵਾਗਡੋਰ ਸੰਭਾਲ ਰਹੇ ਕੁਣਾਲ ਦਾ ਵੀ ਆਪਣਾ ਇਕ ਸਫਰ ਹੈ। 

ਇਹ ਖ਼ਬਰ ਵੀ ਪੜ੍ਹੋ : 3 ਸਾਲਾ ਬੱਚੀ ਨੂੰ ਫ਼ੋਨ ਚਲਾਉਣਾ ਪਿਆ ਭਾਰੀ, ਅਚਾਨਕ ਫਟੀ ਬੈਟਰੀ ਤੇ ਫਿਰ...

ਕੁਨਾਲ ਖੇਮੂ ਨੇ ਕਿਹਾ, ‘‘ਅਕਸਰ ਲੋਕ ਕਹਿੰਦੇ ਹਨ ਕਿ ਉਨ੍ਹਾਂ ਦਾ ਵੈਂਚਰ ਪ੍ਰੋਡਕਟ ਆਫ ਲਵ ਹੈ। ਮੈਨੂੰ ਲੱਗਦਾ ਹੈ ਇਹ (ਮਡਗਾਂਵ ਐਕਸਪ੍ਰੈਸ) ਪ੍ਰੋਡਕਟ ਆਫ ਰੇਜ਼ ਹੈ। ਮੈਨੂੰ ਨਹੀਂ ਪਤਾ ਸੀ ਕਿ ਮੈਂ ਕੀ ਕਰਾਂ। ਮੇਰੇ ਕੋਲ ਦੋ ਬਦਲ ਸਨ, ਆਪਣੇ ਆਪ ’ਤੇ ਗੁੱਸਾ ਕਰਨਾ ਤੇ ਰੋਣਾ, ਜਾਂ ਅਜਿਹਾ ਕੁਝ ਕਰਨਾ ਜਿਸ ਨਾਲ ਖੁਦ ਨੂੰ ਹਾਸਾ ਆਵੇ ਤੇ ਦੂਜਿਆਂ ਨੂੰ ਵੀ।

ਇਹ ਖ਼ਬਰ ਵੀ ਪੜ੍ਹੋ :  ਸ਼ਰਮਨਾਕ! ਐਲਵਿਸ਼ ਯਾਦਵ ਨੇ ਗੈਂਗ ਨਾਲ ਮਿਲ ਕੇ ਇਸ ਯੂਟਿਊਬਰ ਦੀ ਕੀਤੀ ਕੁੱਟਮਾਰ, ਐੱਫ. ਆਈ. ਆਰ. ਹੋਈ ਦਰਜ

ਇਸ ਨਾਲ ‘ਮਡਗਾਓਂ ਐਕਸਪ੍ਰੈੱਸ’ ਦਾ ਜਨਮ ਹੋਇਆ। ਇਸ ਦੇ ਕਿਰਦਾਰਾਂ ਨੇ ਮੈਨੂੰ ਜੀਵਨ ਦੇ ਇਸ ਸਮੇਂ ਤੋਂ ਬਾਹਰ ਨਿਕਲਨ ’ਚ ਮਦਦ ਕੀਤੀ। ਉਹ ਮੇਰੇ ਕਾਲਪਨਿਕ ਸਭ ਤੋਂ ਚੰਗੇ ਦੋਸਤ ਬਣ ਗਏ ਤੇ ਮੈਂ ਉਨ੍ਹਾਂ ਦੇ ਆਲੇ-ਦੁਆਲੇ ਇਕ ਕਹਾਣੀ ਬਣਾਉਣੀ ਸ਼ੁਰੂ ਕਰ ਦਿੱਤੀ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News