ਬੱਚਨ ਪਰਿਵਾਰ ''ਚ ਖ਼ੁਸ਼ੀਆਂ ਨੇ ਦਿੱਤੀ ਦਸਤਕ, ਅਮਿਤਾਭ ਬੱਚਨ ਬਣੇ ਨਾਨਾ

02/01/2022 9:34:58 AM

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਕੁਣਾਲ ਕਪੂਰ ਦਾ ਵਿਆਹ ਅਮਿਤਾਭ ਬੱਚਨ ਦੇ ਭਰਾ ਅਜਿਤਾਭ ਬੱਚਨ ਦੀ ਬੇਟੀ ਨੈਨਾ ਬੱਚਨ ਨਾਲ ਹੋਇਆ ਹੈ। ਇਸ ਦੇ ਨਾਲ ਹੀ ਹੁਣ ਬੱਚਨ ਪਰਿਵਾਰ ਤੋਂ ਇਕ ਖ਼ੁਸ਼ਖਬਰੀ ਸੁਣਨ ਨੂੰ ਮਿਲ ਰਹੀ ਹੈ। ਦਰਅਸਲ ਅਮਿਤਾਭ ਦੀ ਭਤੀਜੀ ਨੈਨਾ ਬੱਚਨ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਉਹ ਮਾਂ ਬਣ ਗਈ ਹੈ ਅਤੇ ਬਾਲੀਵੁੱਡ ਦੀਆਂ ਵੱਡੀਆਂ ਫ਼ਿਲਮਾਂ ਦਾ ਹਿੱਸਾ ਰਹੇ ਕੁਣਾਲ ਕਪੂਰ ਪਿਤਾ ਬਣ ਗਏ ਹਨ। ਕੁਣਾਲ ਨੇ ਖੁਦ ਸੋਸ਼ਲ ਮੀਡੀਆ ਰਾਹੀਂ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ।

PunjabKesari

ਕੁਣਾਲ ਕਪੂਰ ਨੇ ਸਾਂਝੀ ਕੀਤੀ ਖ਼ੁਸ਼ਖਬਰੀ
ਇੱਕ ਪੋਸਟ ਸ਼ੇਅਰ ਕਰਦੇ ਹੋਏ ਕੁਣਾਲ ਕਪੂਰ ਨੇ ਲਿਖਿਆ ਕਿ, ''ਓਮ, ਸਾਰੇ ਸ਼ੁਭਚਿੰਤਕਾਂ ਨੂੰ ਇਹ ਦੱਸਦੇ ਹੋਏ ਬਹੁਤ ਖੁਸ਼ ਅਤੇ ਮਾਣ ਮਹਿਸੂਸ ਕਰ ਰਿਹਾ ਹਾਂ ਕਿ ਅਸੀਂ ਬੇਬੀ ਬੁਆਏ ਦੇ ਮਾਤਾ-ਪਿਤਾ ਬਣ ਗਏ ਹਾਂ। ਇਸ ਲਈ ਅਸੀਂ ਪ੍ਰਮਾਤਮਾ ਦਾ ਧੰਨਵਾਦ ਕਰਦੇ ਹਾਂ।'' ਕੁਣਾਲ ਦੇ ਇਸ ਪੋਸਟ ਨੂੰ ਸ਼ੇਅਰ ਕਰਨ ਦੀ ਦੇਰ ਹੀ ਸੀ ਕਿ ਵਧਾਈਆਂ ਦਾ ਦੌਰ ਸ਼ੁਰੂ ਹੋ ਗਿਆ। ਅੰਗਦ ਬੇਦੀ, ਦ੍ਰਿਸ਼ਟੀ ਧਾਮੀ, ਸੁਜ਼ੈਨ, ਚਚੇਰੀ ਭੈਣ ਸ਼ਵੇਤਾ ਬੱਚਨ ਸਮੇਤ ਕਈ ਸਿਤਾਰਿਆਂ ਨੇ ਇਸ ਜੋੜੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਕੁਣਾਲ ਦੇ ਖ਼ਾਸ ਦੋਸਤ ਰਿਤਿਕ ਰੌਸ਼ਨ ਨੇ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ ਅਤੇ ਨਾਲ ਹੀ ਬਹੁਤ ਸਾਰੇ ਪਿਆਰ ਇਮੋਜੀ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ''ਫਾਰਮ ਰਿਤਿਕ ਮਾਚੂ।'' ਕਈ ਪ੍ਰਸ਼ੰਸਕ ਵੀ ਇਸ ਖ਼ਾਸ ਮੌਕੇ 'ਤੇ ਕੁਣਾਲ ਨੂੰ ਵਧਾਈਆਂ ਦੇ ਰਹੇ ਹਨ। 

 
 
 
 
 
 
 
 
 
 
 
 
 
 
 

A post shared by Kunal Kapoor (@kunalkkapoor)

ਸਾਲ 2015 'ਚ ਹੋਇਆ ਸੀ ਕੁਣਾਲ ਕਪੂਰ ਤੇ ਨੈਨਾ ਬੱਚਨ ਦਾ ਵਿਆਹ 
ਦੱਸਣਯੋਗ ਹੈ ਕਿ ਕੁਣਾਲ ਕਪੂਰ ਅਤੇ ਨੈਨਾ ਬੱਚਨ ਦਾ ਵਿਆਹ ਸਾਲ 2015 'ਚ ਹੋਇਆ ਸੀ। ਹੁਣ ਵਿਆਹ ਦੇ ਕਰੀਬ 7 ਸਾਲ ਬਾਅਦ ਇਹ ਜੋੜਾ ਮਾਤਾ-ਪਿਤਾ ਬਣਿਆ ਹੈ। ਕੁਣਾਲ ਕਪੂਰ ਇੱਕ ਅਜਿਹਾ ਅਦਾਕਾਰ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦਾ ਹੈ ਪਰ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲਾਈਮਲਾਈਟ ਤੋਂ ਦੂਰ ਰੱਖਣਾ ਪਸੰਦ ਕਰਦੇ ਹਨ।

PunjabKesari

ਵੈੱਬ ਸੀਰੀਜ਼ 'ਐਂਪਾਇਰ' 'ਚ ਆਏ ਸਨ ਨਜ਼ਰ
ਵਰਕ ਫਰੰਟ ਦੀ ਗੱਲ ਕਰੀਏ ਤਾਂ ਫ਼ਿਲਮਾਂ ਤੋਂ ਇਲਾਵਾ ਕੁਣਾਲ ਕਪੂਰ ਓਟੀਟੀ ਪ੍ਰਾਜੈਕਟਾਂ 'ਚ ਕਾਫ਼ੀ ਸਰਗਰਮ ਨਜ਼ਰ ਆ ਰਹੇ ਹਨ। ਉਹ ਨੈੱਟਫਲਿਕਸ ਫ਼ਿਲਮ 'ਅਨਕਹੀ ਕਹਾਣੀਆਂ' 'ਚ ਨਜ਼ਰ ਆਏ ਸਨ। ਇਹ ਫ਼ਿਲਮ ਪਿਛਲੇ ਸਾਲ ਸਤੰਬਰ 'ਚ ਰਿਲੀਜ਼ ਹੋਈ ਸੀ। ਉਹ ਡਿਜ਼ਨੀ ਪਲੱਸ ਹੌਟਸਟਾਰ ਦੀ ਵੈੱਬ ਸੀਰੀਜ਼ 'ਐਂਪਾਇਰ' ਦਾ ਵੀ ਹਿੱਸਾ ਸੀ।


 ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


sunita

Content Editor

Related News