ਕੁਛ ਰੀਤ ਜਗਤ ਕੀ ਐਸੀ ਹੈ : ਨੰਦਿਨੀ ਨੇ ਦਾਜ ਪ੍ਰਥਾ ਨੂੰ ਦਿੱਤੀ ਖੁੱਲ੍ਹੀ ਚੁਣੌਤੀ, ਬਦਲਾਅ ਲਈ ਚੁੱਕੀ ਆਵਾਜ਼
Tuesday, Feb 13, 2024 - 10:54 AM (IST)
ਐਂਟਰਟੇਨਮੈਂਟ ਡੈਸਕ– ਸਰੋਤਿਆਂ ਲਈ ਆਪਣੇ ਪ੍ਰੋਗਰਾਮਾਂ ਨੂੰ ਪੇਸ਼ ਕਰਦਿਆਂ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦੀ ਨਵੀਨਤਮ ਪੇਸ਼ਕਸ਼ ‘ਕੁਛ ਰੀਤ ਜਗਤ ਕੀ ਐਸੀ ਹੈ’ ਇਕ ਦਿਲਚਸਪ ਡਰਾਮਾ ਹੈ, ਜਿਥੇ ਘਰੇਲੂ, ਉਤਸ਼ਾਹੀ ਤੇ ਜ਼ਿੰਮੇਵਾਰ ਨੰਦਿਨੀ ਸਾਡੇ ਦੇਸ਼ ’ਚ ਮੌਜੂਦ ਰਵਾਇਤੀ ਦਾਜ ਪ੍ਰਥਾ ਨੂੰ ਚੁਣੌਤੀ ਦਿੰਦੀ ਨਜ਼ਰ ਆਉਂਦੀ ਹੈ। ਪ੍ਰੰਪਰਾ ਦੀ ਆੜ ’ਚ ਦਾਜ ਉਹ ਕੀਮਤ ਹੈ, ਜੋ ਇਕ ਔਰਤ ਆਪਣੀ ਇੱਜ਼ਤ ਲਈ ਅਦਾ ਕਰਦੀ ਹੈ ਤੇ ਨੰਦਿਨੀ ਦੀ ਨਿਰਾਸ਼ਾਜਨਕ ਮੰਗ ‘ਮੈਨੂੰ ਮੇਰਾ ਦਾਜ ਵਾਪਸ ਚਾਹੀਦਾ ਹੈ’, ਇਕ ਮਹੱਤਵਪੂਰਨ ਕਹਾਣੀ ਦਾ ਰਾਹ ਪੱਧਰਾ ਕਰਦਾ ਹੈ। ‘ਕੁਛ ਰੀਤ ਜਗਤ ਕੀ ਐਸੀ ਹੈ’ ਦੇ ਕੇਂਦਰ ’ਚ ਮੀਰਾ ਦੇਵਸਥਲੇ ਵਲੋਂ ਨਿਭਾਈ ਗਈ ਨੰਦਿਨੀ ਦਾ ਕਿਰਦਾਰ ਹੈ। ਨੰਦਿਨੀ ਇਕ ਤਾਕਤ ਦਾ ਪ੍ਰਤੀਕ ਹੈ, ਜੋ ਸਦੀਆਂ ਪੁਰਾਣੇ ਵਿਸ਼ਵਾਸਾਂ ਨੂੰ ਚੁਣੌਤੀ ਦਿੰਦੀ ਹੈ, ਜੋ ਔਰਤਾਂ ਦੇ ਸਵੈ-ਮਾਣ ਨੂੰ ਘਟਾਉਂਦੀ ਹੈ।
ਇਹ ਖ਼ਬਰ ਵੀ ਪੜ੍ਹੋ : ਗਾਇਕ ਰੇਸ਼ਮ ਸਿੰਘ ਅਨਮੋਲ ਪਹੁੰਚਿਆ ਸ਼ੰਭੂ ਬਾਰਡਰ, ਕਿਹਾ- ਕਿਸਾਨਾਂ ਨਾਲ ਪੁਲਸ ਨੂੰ ਵੀ ਛਕਾਵਾਂਗੇ ਲੰਗਰ
ਗੁਜਰਾਤ ’ਚ ਸੈੱਟ ਕੀਤਾ ਗਿਆ ਇਹ ਸ਼ੋਅ ਨੰਦਿਨੀ ਨੂੰ ਉਜਾਗਰ ਕਰਦਾ ਹੈ, ਜਿਸ ਦਾ ਪਾਲਣ-ਪੋਸ਼ਣ ਉਸ ਦੇ ਮਾਮਾ ਤੇ ਮਾਸੀ ਵਲੋਂ ਕੀਤਾ ਗਿਆ ਹੈ, ਜਿਸ ਦੀ ਭੂਮਿਕਾ ਜਗਤ ਰਾਵਤ ਤੇ ਸੇਜਲ ਝਾਅ ਵਲੋਂ ਨਿਭਾਈ ਗਈ ਹੈ। ਪ੍ਰੰਪਰਾ ਦੀਆਂ ਡੂੰਘੀਆਂ ਜੜ੍ਹਾਂ ’ਚ ਨੰਦਿਨੀ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਦੀ ਹੈ, ਪੜ੍ਹੀ-ਲਿਖੀ ਹੈ ਤੇ ਆਪਣੇ ਵਿਚਾਰਾਂ ’ਚ ਪ੍ਰਗਤੀਸ਼ੀਲ ਹੈ। ਉਸ ਦੀ ਮਾਂ ਨੇ ਉਸ ਨੂੰ ਸਵਾਲ ਕਰਨਾ ਸਿਖਾਇਆ ਹੈ, ਜੋ ਉਸ ਨੂੰ ਸਮਝ ਨਹੀਂ ਆਉਂਦੀ ਤੇ ਨੰਦਿਨੀ ਨਿਡਰ ਹੋ ਕੇ ਅਜਿਹਾ ਕਰਦੀ ਹੈ। ਅਦਾਕਾਰ ਜ਼ਾਨ ਖ਼ਾਨ ਨੇ ਨੰਦਿਨੀ ਦੇ ਪਤੀ ਨਰੇਨ ਰਤਨਸ਼ੀ ਦੀ ਭੂਮਿਕਾ ਨਿਭਾਈ ਹੈ, ਜਦਕਿ ਅਦਾਕਾਰ ਧਰਮੇਸ਼ ਵਿਆਸ ਤੇ ਖ਼ੁਸ਼ੀ ਰਾਜਪੂਤ ਨੇ ਉਸ ਦੇ ਸਹੁਰੇ ਹੇਮਰਾਜ ਰਤਨਸ਼ੀ ਤੇ ਚੰਚਲ ਰਤਨਸ਼ੀ ਦੀ ਭੂਮਿਕਾ ਨਿਭਾਈ ਹੈ। ਸੰਤੁਸ਼ਟ ਵਿਆਹੁਤਾ ਜੀਵਨ ਦੇ ਪਿਛੋਕੜ ਦੇ ਬਾਵਜੂਦ ਸ਼ੋਅ ਨੰਦਿਨੀ ਦੇ ਸਾਹਸੀ ਸਫ਼ਰ ਨੂੰ ਬਿਆਨ ਕਰਦਾ ਹੈ ਕਿਉਂਕਿ ਉਹ ਆਪਣੇ ਸਹੁਰਿਆਂ ਤੇ ਦਾਜ ਦੀ ਪ੍ਰਥਾ ਦੇ ਵਿਰੁੱਧ ਖੜ੍ਹੀ ਹੁੰਦੀ ਹੈ ਤੇ ਦਲੇਰੀ ਤੇ ਹਿੰਮਤ ਦੀ ਇਕ ਦਿਲ ਨੂੰ ਛੂਹ ਲੈਣ ਵਾਲੀ ਉਦਾਹਰਣ ਪੇਸ਼ ਕਰਦੀ ਹੈ। ‘ਕੁਛ ਰੀਤ ਜਗਤ ਕੀ ਐਸੀ ਹੈ’ 19 ਫਰਵਰੀ ਨੂੰ ਲਾਂਚ ਹੋਵੇਗਾ ਤੇ ਹਰ ਸੋਮਵਾਰ ਤੋਂ ਸ਼ੁੱਕਰਵਾਰ ਰਾਤ 8.30 ਵਜੇ ਸਿਰਫ਼ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ’ਤੇ ਪ੍ਰਸਾਰਿਤ ਹੋਵੇਗਾ।
ਜੇ. ਡੀ. ਮਜੀਠੀਆ, ਹੈਟਸ ਆਫ ਪ੍ਰੋਡਕਸ਼ਨਜ਼ ਨੇ ਕਿਹਾ, “ਦਾਜ ਪ੍ਰਥਾ ਅਜੇ ਵੀ ਇਕ ਭਿਆਨਕ ਹਕੀਕਤ ਹੈ, ਨਾ ਸਿਰਫ਼ ਪੇਂਡੂ ਭਾਰਤ ’ਚ, ਸਗੋਂ ਮਹਾਨਗਰਾਂ ’ਚ ਵੀ। ਇਸ ਨੇ ਹੁਣ ਇਕ ਨਵੀਂ ਭਾਸ਼ਾ ਲੱਭ ਲਈ ਹੈ, ‘‘ਸਾਨੂੰ ਕੁਝ ਨਹੀਂ ਚਾਹੀਦਾ, ਤੁਸੀਂ ਆਪਣੀ ਧੀ ਨੂੰ ਜੋ ਚਾਹੋ ਖ਼ੁਸ਼ੀ ਨਾਲ ਦਿਓ’’। ਅਸੀਂ ਦਾਜ ’ਚ ਲਿਆਂਦੇ ਸੋਨੇ ਤੇ ਤੋਹਫ਼ਿਆਂ ਨਾਲੋਂ ਔਰਤ ਦੀ ਜ਼ਿੰਦਗੀ ਦੀ ਕੀਮਤ ਕਿਉਂ ਸਮਝਦੇ ਹਾਂ? ਅਜਿਹੇ ਸਵਾਲਾਂ ਨੂੰ ਵਾਰ-ਵਾਰ ਉਠਾਉਣ ਦੀ ਲੋੜ ਹੈ ਤੇ ਸਾਡੇ ਸ਼ੋਅ ਦਾ ਉਦੇਸ਼ ਪ੍ਰੰਪਰਾ ਦੇ ਤੌਰ ’ਤੇ ਛੁਪੀਆਂ ਅਜਿਹੀਆਂ ਕਈ ਪ੍ਰਥਾਵਾਂ ’ਤੇ ਰੌਸ਼ਨੀ ਪਾਉਣਾ ਹੈ।’’
ਮੀਰਾ ਦੇਵਸਥਲੇ ਕਹਿੰਦੀ ਹੈ, ‘‘ਮੈਂ ਹਮੇਸ਼ਾ ਭਾਰਤੀ ਟੈਲੀਵਿਜ਼ਨ ’ਤੇ ਗੈਰ-ਰਵਾਇਤੀ ਭੂਮਿਕਾਵਾਂ ਨੂੰ ਚੁਣਿਆ ਹੈ ਤੇ ਮੈਂ ਆਪਣੇ ਅਗਲੇ ਕਿਰਦਾਰ ਨੰਦਿਨੀ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ, ਜੋ ਹਰ ਉਸ ਚੀਜ਼ ਦੇ ਵਿਰੁੱਧ ਖੜ੍ਹੀ ਹੁੰਦੀ ਹੈ, ਜਿਸ ਨੂੰ ਉਹ ਗਲਤ ਮੰਨਦੀ ਹੈ। ਅੱਜ ਵੀ ਸਾਡੇ ਸਮਾਜ ’ਚ ਦਾਜ ਪ੍ਰਚਲਿਤ ਹੈ, ਜਿਸ ’ਚ ਅਸੀਂ ਇਕ ਲੜਕੀ ਦੀ ਕੀਮਤ ਨੂੰ ਉਸ ਦੇ ਸਹੁਰੇ ਘਰ ਲਿਆਉਣ ਵਾਲੇ ਪੈਸੇ ਤੇ ਮਹਿੰਗੀਆਂ ਚੀਜ਼ਾਂ ਤੱਕ ਸੀਮਤ ਕਰ ਦਿੰਦੇ ਹਾਂ। ਇਹ ਨੰਦਨੀ ਦੀ ਕਹਾਣੀ ਹੈ, ਜਿਸ ਨੇ ਆਪਣੇ ਦਾਜ ਦੀ ਵਾਪਸੀ ਦੀ ਮੰਗ ਕਰਦਿਆਂ ਇਕ ਅਜਿਹਾ ਕਦਮ ਚੁੱਕਿਆ, ਜੋ ਪਹਿਲਾਂ ਕਦੇ ਦੇਖਿਆ ਜਾਂ ਸੁਣਿਆ ਨਹੀਂ ਗਿਆ ਸੀ ਤੇ ਮੈਂ ਉਮੀਦ ਕਰਦੀ ਹਾਂ ਕਿ ਅਸੀਂ ਇਸ ਸੰਦੇਸ਼ ਨੂੰ ਦੂਰ-ਦੂਰ ਤੱਕ ਫੈਲਾ ਸਕਾਂਗੇ ਕਿ ਦਾਜ ਇਕ ਰਿਵਾਜ਼ ਨਹੀਂ, ਸਗੋਂ ਇਕ ਬੀਮਾਰੀ ਹੈ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।