ਕ੍ਰਿਸ਼ਨਾ ਅਭਿਸ਼ੇਕ ਨੇ ਵਿਆਹ ਨੂੰ ਲੈ ਕੇ ਕਿਹਾ ''ਮੇਰੇ ਨਾਲ ਧੋਖਾ ਹੋਇਆ, 2 ਮਹੀਨੇ ਬਾਅਦ ਹੀ ਸੀ ਬ੍ਰੇਕਅਪ ਦਾ ਪਲਾਨ''

08/05/2021 11:19:43 AM

ਮੁੰਬਈ (ਬਿਊਰੋ) - ਕਾਮੇਡੀ ਕਿੰਗ ਅਤੇ ਬਾਲੀਵੁੱਡ ਅਦਾਕਾਰ ਕ੍ਰਿਸ਼ਨਾ ਅਭਿਸ਼ੇਕ ਅਤੇ ਅਦਾਕਾਰਾ ਕਸ਼ਮੀਰਾ ਸ਼ਾਹ ਨੇ ਆਪਣੀ ਅਦਾਕਾਰੀ ਅਤੇ ਸ਼ੈਲੀ ਨਾਲ ਲੋਕਾਂ ਦਾ ਦਿਲ ਜਿੱਤਣ 'ਚ ਕੋਈ ਕਸਰ ਨਹੀਂ ਛੱਡੀ। ਬੀਤੀ 24 ਜੁਲਾਈ ਨੂੰ ਕ੍ਰਿਸ਼ਨਾ ਅਭਿਸ਼ੇਕ ਅਤੇ ਕਸ਼ਮੀਰਾ ਸ਼ਾਹ ਨੇ ਆਪਣੇ ਵਿਆਹ ਦੀ 9ਵੀਂ ਵਰ੍ਹੇਗੰਢ ਮਨਾਈ। ਹਾਲਾਂਕਿ ਦੋਵੇਂ 15 ਸਾਲਾਂ ਤੋਂ ਵੱਧ ਸਮੇਂ ਤੋਂ ਇਕੱਠੇ ਹਨ। ਕਸ਼ਮੀਰਾ ਸ਼ਾਹ ਅਤੇ ਕ੍ਰਿਸ਼ਨਾ ਅਭਿਸ਼ੇਕ ਨੇ ਪਰਿਵਾਰਕ ਮੈਂਬਰਾਂ ਤੋਂ ਲੁਕ ਕੇ ਅਮਰੀਕਾ 'ਚ ਵਿਆਹ ਕਰਵਾਇਆ ਸੀ। ਇੰਨਾ ਹੀ ਨਹੀਂ ਉਨ੍ਹਾਂ ਦੇ ਵਿਆਹ ਦੀ ਖ਼ਬਰ ਉਨ੍ਹਾਂ ਦੇ ਪਰਿਵਾਰ ਨੂੰ ਮੀਡੀਆ ਅਤੇ ਨਿਊਜ਼ ਪੇਪਰਾਂ ਰਾਹੀਂ ਪਤਾ ਲੱਗੀ ਸੀ। ਇਸ ਗੱਲ ਦਾ ਖੁਲਾਸਾ ਕਸ਼ਮੀਰਾ ਸ਼ਾਹ ਨੇ ਖ਼ੁਦ ਆਪਣੀ ਇੰਟਰਵਿਊ ਦੌਰਾਨ ਕੀਤਾ।

PunjabKesari
ਕਸ਼ਮੀਰਾ ਤੇ ਕ੍ਰਿਸ਼ਨਾ ਅਭਿਸ਼ੇਕ ਨੇ ਆਪਣੇ ਵਿਆਹ ਨੂੰ ਲੈ ਕੇ 'ਦਿ ਕਪਿਲ ਸ਼ਰਮਾ ਸ਼ੋਅ' 'ਚ ਵੀ ਗੱਲਬਾਤ ਕੀਤੀ ਸੀ। ਜਿੱਥੇ ਅਦਾਕਾਰ ਨੇ ਕਿਹਾ ''ਮੈਨੂੰ ਸਾਰੀਆਂ ਰਸਮਾਂ ਤੇ ਰੀਤੀ-ਰਿਵਾਜਾਂ ਤੋਂ ਬਾਅਦ ਪਤਾ ਲੱਗਾ ਕੀ ਸਾਡਾ ਵਿਆਹ ਹੋ ਗਿਆ ਹੈ। ਇਸ ਦੇ ਨਾਲ ਹੀ ਕ੍ਰਿਸ਼ਨਾ ਨੇ ਕਿਹਾ, ਜਦੋਂ ਅਸੀਂ ਰਿਲੇਸ਼ਨਸ਼ਿਪ 'ਚ ਆਏ ਸੀ ਤਾਂ ਸਾਡਾ ਪਲਾਨ 2 ਮਹੀਨੇ ਬਾਅਦ ਬ੍ਰੇਕਅਪ ਕਰਨ ਦਾ ਸੀ।''

PunjabKesari

ਕਸ਼ਮੀਰਾ ਸ਼ਾਹ ਨੇ ਹਾਲ ਹੀ 'ਚ ਇੱਕ ਇੰਟਰਵਿਊ ਦਿੱਤਾ, ਜਿਸ 'ਚ ਉਸ ਨੇ ਆਪਣੇ ਅਤੇ ਕ੍ਰਿਸ਼ਨਾ ਅਭਿਸ਼ੇਕ ਬਾਰੇ ਕਿਹਾ, ''ਅਸੀਂ ਲਗਭਗ 15 ਸਾਲਾਂ ਤੋਂ ਇਕੱਠੇ ਹਾਂ ਅਤੇ ਅਸੀਂ ਵਿਆਹ ਦੇ 9 ਸਾਲ ਪੂਰੇ ਕਰ ਲਏ ਹਨ। ਇਹ ਉਦੋਂ ਹੀ ਸੀ ਜਦੋਂ ਅਸੀਂ ਇਕੱਠੇ ਰਹਿੰਦੇ ਸੀ ਕਿ ਸਾਨੂੰ ਅਹਿਸਾਸ ਹੋਇਆ ਕਿ ਅਸੀਂ ਸੱਚਮੁੱਚ ਇੱਕ ਦੂਜੇ ਦੇ ਨਾਲ ਰਹਿਣਾ ਚਾਹੁੰਦੇ ਸੀ।"

PunjabKesari

ਕਸ਼ਮੀਰਾ ਸ਼ਾਹ ਨੇ ਦੱਸਿਆ ਕਿ ਉਸ ਨੇ ਵਿਆਹ ਨੂੰ ਪਰਿਵਾਰ ਤੋਂ ਲੰਮੇ ਸਮੇਂ ਤੱਕ ਲੁਕਾ ਕੇ ਰੱਖਿਆ ਸੀ। ਇਸ ਬਾਰੇ ਉਸ ਨੇ ਕਿਹਾ, ''ਅਸੀਂ ਵਿਆਹ ਕਰਵਾ ਲਿਆ ਅਤੇ ਸੋਚਿਆ ਕਿ ਅਸੀਂ ਵੇਖਾਂਗੇ ਕਿ ਚੀਜ਼ਾਂ ਕਿਵੇਂ ਚੱਲਦੀਆਂ ਹਨ ਅਤੇ ਜੇ ਵਿਆਹ ਸਫ਼ਲ ਨਹੀਂ ਹੁੰਦਾ ਤਾਂ ਅਸੀਂ ਚੁੱਪਚਾਪ ਤਲਾਕ ਲੈ ਲੈਂਦੇ ਅਤੇ ਆਪਣੀ ਜ਼ਿੰਦਗੀ ਜਿਊਣੀ ਸ਼ੁਰੂ ਕਰ ਦਿੰਦੇ।''

PunjabKesari

ਕਸ਼ਮੀਰਾ ਸ਼ਾਹ ਨੇ ਇਸ ਬਾਰੇ ਅੱਗੇ ਕਿਹਾ, ''ਇਸੇ ਲਈ ਸਾਡਾ ਵਿਆਹ ਅਮਰੀਕਾ 'ਚ ਹੋਇਆ ਕਿਉਂਕਿ ਮੈਨੂੰ ਉੱਥੇ ਦੀ ਨਾਗਰਿਕਤਾ ਵੀ ਮਿਲੀ ਸੀ। ਸਾਡੇ ਵਿਆਹ ਬਾਰੇ ਕੋਈ ਨਹੀਂ ਜਾਣਦਾ ਸੀ, ਸਾਡੇ ਪਰਿਵਾਰ ਨੂੰ ਵੀ ਇਸ ਬਾਰੇ ਨਹੀਂ ਪਤਾ ਸੀ। ਲੋਕ ਸੋਚਦੇ ਸਨ ਕਿ ਅਸੀਂ ਸਿਰਫ ਇਕੱਠੇ ਰਹਿ ਰਹੇ ਹਾਂ ਪਰ ਬਾਅਦ 'ਚ ਜਦੋਂ ਮੈਂ ਪਾਸਪੋਰਟ 'ਤੇ ਆਪਣਾ ਨਾਮ ਬਦਲਿਆ ਤਾਂ ਇਹ ਖ਼ਬਰ ਹਰ ਪਾਸੇ ਫੈਲ ਗਈ।''

PunjabKesari

ਕਰਿਸ਼ਮਾ ਸ਼ਾਹ ਨੇ ਆਪਣੇ ਅਤੇ ਕ੍ਰਿਸ਼ਨਾ ਅਭਿਸ਼ੇਕ ਦੇ ਵਿਆਹ 'ਤੇ ਪਰਿਵਾਰ ਦੀ ਪ੍ਰਤੀਕਿਰਿਆ ਬਾਰੇ ਵੀ ਦੱਸਿਆ। ਉਸ ਨੇ ਕਿਹਾ, ''ਮੇਰੀ ਮਾਂ ਨੂੰ ਇਸ ਬਾਰੇ ਅਖ਼ਬਾਰ ਤੋਂ ਪਤਾ ਲੱਗਾ। ਉਨ੍ਹਾਂ ਕਿਹਾ ਕਿ ਮੈਂ ਕਸ਼ਮੀਰਾ ਖੁਸ਼ ਹਾਂ ਕਿ ਤੁਹਾਡਾ ਵਿਆਹ ਹੋ ਗਿਆ ਅਤੇ ਸਾਨੂੰ ਤੁਹਾਡੇ ਵਿਆਹ ਲਈ ਅਮਰੀਕਾ ਨਹੀਂ ਜਾਣਾ ਪਿਆ। ਕਸ਼ਮੀਰਾ ਸ਼ਾਹ ਨੇ ਦੱਸਿਆ ਕਿ ਪਰਿਵਾਰ ਨੂੰ ਸਾਡੇ ਰਿਸ਼ਤੇ ਨੂੰ ਸਵੀਕਾਰ ਕਰਨ ਲਈ ਸਾਨੂੰ ਲੰਬਾ ਸਮਾਂ ਇੰਤਜ਼ਾਰ ਕਰਨਾ ਪਿਆ।'' ਉਸ ਨੇ ਅੱਗੇ ਕਿਹਾ, "ਕਈ ਵਾਰ ਮੈਨੂੰ ਲੱਗਦਾ ਹੈ ਕਿ ਅਸੀਂ ਦੁਨੀਆ ਨੂੰ ਨਹੀਂ ਦੱਸਿਆ ਕਿ ਅਸੀਂ ਵਿਆਹੇ ਹੋਏ ਹਾਂ, ਇਸ ਲਈ ਸਾਡਾ ਵਿਆਹ ਬਹੁਤ ਵਧੀਆ ਸੀ।"

ਨੋਟ - ਕਸ਼ਮੀਰਾ ਸ਼ਾਹ ਤੇ ਕ੍ਰਿਸ਼ਨਾ ਅਭਿਸ਼ੇਕ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ। 


sunita

Content Editor

Related News