ਕੇ. ਆਰ. ਕੇ. ਨੇ ਸਲਮਾਨ ਖ਼ਾਨ ਦੀ ਸੁਰੱਖਿਆ ਨੂੰ ਲੈ ਕੇ ਕੱਸਿਆ ਤੰਜ, ਕਿਹਾ– ‘ਲੁੱਖੇ ਦੀ ਧਮਕੀ ਕਾਰਨ...’

Tuesday, Aug 02, 2022 - 05:07 PM (IST)

ਕੇ. ਆਰ. ਕੇ. ਨੇ ਸਲਮਾਨ ਖ਼ਾਨ ਦੀ ਸੁਰੱਖਿਆ ਨੂੰ ਲੈ ਕੇ ਕੱਸਿਆ ਤੰਜ, ਕਿਹਾ– ‘ਲੁੱਖੇ ਦੀ ਧਮਕੀ ਕਾਰਨ...’

ਮੁੰਬਈ (ਬਿਊਰੋ)– ਸਲਮਾਨ ਖ਼ਾਨ ਨੂੰ ਧਮਕੀ ਮਿਲਣ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਹੁਣ ਹਾਲ ਹੀ ’ਚ ਸਲਮਾਨ ਖ਼ਾਨ ਨੂੰ ਉਨ੍ਹਾਂ ਦੀ ਸੁਰੱਖਿਆ ਲਈ ਮੁੰਬਈ ਪੁਲਸ ਨੇ ਗੰਨ ਰੱਖਣ ਦਾ ਲਾਇਸੰਸ ਵੀ ਦੇ ਦਿੱਤਾ ਹੈ। ਇਸ ’ਤੇ ਹੁਣ ਕਮਾਲ ਰਾਸ਼ਿਦ ਖ਼ਾਨ (ਕੇ. ਆਰ. ਕੇ.) ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਕੇ ਸਲਮਾਨ ਦਾ ਨਾਂ ਲਏ ਬਿਨਾਂ ਉਸ ’ਤੇ ਨਿਸ਼ਾਨਾ ਵਿੰਨ੍ਹਿਆ ਹੈ।

ਕੇ. ਆਰ. ਕੇ. ਨੇ ਪੋਸਟ ਸਾਂਝੀ ਕਰਦਿਆਂ ਲਿਖਿਆ, ‘‘ਉਹ ਬੁੜਊ ਮੇਰੇ ਨਾਲ ਕੀ ਮੁਕਾਬਲਾ ਕਰੇਗਾ, ਜੋ ਇਕ ਕਿਸੇ ਲੁੱਖੇ ਦੀ ਧਮਕੀ ਤੋਂ ਡਰ ਕੇ ਸੁਰੱਖਿਆ ਲੈ ਕੇ ਡਰਿਆ-ਡਰਿਆ ਘੁੰਮ ਰਿਹਾ ਹੈ।’’ ਕੇ. ਆਰ. ਕੇ. ਦੀ ਇਹ ਪੋਸਟ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਵੀ ਹੋ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਗੀਤਕਾਰ ਜਾਨੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ, ਪੰਜਾਬ ਛੱਡ ਸੁਰੱਖਿਅਤ ਜਗ੍ਹਾ ਹੋਏ ਸ਼ਿਫਟ

ਅਸਲ ’ਚ ਕੁਝ ਦਿਨ ਪਹਿਲਾਂ ਸਲਮਾਨ ਖ਼ਾਨ ਮੁੰਬਈ ਪੁਲਸ ਕਮਿਸ਼ਨਰ ਵਿਵੇਕ ਫਨਸਾਲਕਰ ਨੂੰ ਮਿਲੇ ਸਨ ਤੇ ਆਤਮ ਰੱਖਿਆ ਦਾ ਹਵਾਲਾ ਦਿੰਦਿਆਂ ਹਥਿਆਰ ਰੱਖਣ ਲਈ ਅਰਜ਼ੀ ਵੀ ਦਿੱਤੀ ਸੀ। ਸਲਮਾਨ ਨੂੰ 5 ਜੂਨ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਚਿੱਠੀ ’ਚ ਲਿਖਿਆ ਸੀ ਕਿ ਸਲਮਾਨ ਛੇਤੀ ਤੁਹਾਡਾ ਹਾਲ ਮੂਸੇ ਵਾਲਾ ਵਰਗਾ ਹੋਵੇਗਾ। ਮੀਡੀਆ ਰਿਪੋਰਟ ਮੁਤਾਬਕ ਸਲਮਾਨ ਇਸ ਤੋਂ ਬਾਅਦ ਆਪਣੀ ਸੁਰੱਖਿਆ ਨੂੰ ਲੈ ਕੇ ਫਿਕਰਮੰਦ ਹਨ।

PunjabKesari

ਇਸ ਤੋਂ ਪਹਿਲਾਂ ਸਲਮਾਨ ਨੇ ਆਪਣੀ ਕਾਰ ਨੂੰ ਵੀ ਅਪਗ੍ਰੇਡ ਕਰਵਾਇਆ ਹੈ। ਉਨ੍ਹਾਂ ਨੇ ਆਪਣੀ ਲੈਂਡ ਕਰੂਜ਼ਰ ਕਾਰ ਨੂੰ ਬੁਲੇਟਪਰੂਫ ਕਰਵਾਇਆ ਤੇ ਆਰਮਰ ਲਗਵਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਕਾਰ ਦੇ ਸਾਰੇ ਸ਼ੀਸ਼ੇ ਬੁਲਟੇਪਰੂਫ ਕਰਵਾਏ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News