ਕੇ. ਆਰ. ਕੇ. ਨੂੰ ਵੱਡਾ ਝਟਕਾ, ਅਦਾਲਤ ਨੇ ਸਲਮਾਨ ਖ਼ਾਨ ’ਤੇ ਵੀਡੀਓ ਪੋਸਟ ਕਰਨ ’ਤੇ ਲਾਈ ਰੋਕ

Thursday, Jun 24, 2021 - 05:22 PM (IST)

ਕੇ. ਆਰ. ਕੇ. ਨੂੰ ਵੱਡਾ ਝਟਕਾ, ਅਦਾਲਤ ਨੇ ਸਲਮਾਨ ਖ਼ਾਨ ’ਤੇ ਵੀਡੀਓ ਪੋਸਟ ਕਰਨ ’ਤੇ ਲਾਈ ਰੋਕ

ਮੁੰਬਈ (ਬਿਊਰੋ)– ਕਮਾਲ ਰਾਸ਼ਿਦ ਖ਼ਾਨ ਉਰਫ ਕੇ. ਆਰ. ਕੇ. ਨੂੰ ਸਲਮਾਨ ਖ਼ਾਨ ਨਾਲ ਚੱਲ ਰਹੇ ਵਿਵਾਦ ’ਚ ਵੱਡਾ ਝਟਕਾ ਲੱਗਾ ਹੈ। ਮੁੰਬਈ ਦੀ ਇਕ ਸਿਵਲ ਕੋਰਟ ਨੇ ਸਲਮਾਨ ਖ਼ਾਨ ’ਤੇ ਵੀਡੀਓ ਟਿੱਪਣੀਆਂ ਪੋਸਟ ਕਰਨ ਤੋਂ ਕੇ. ਆਰ. ਕੇ. ਨੂੰ ਅਸਥਾਈ ਤੌਰ ’ਤੇ ਰੋਕ ਦਿੱਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਸਲਮਾਨ ਵਲੋਂ ਕੇ. ਆਰ. ਕੇ. ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕੀਤਾ ਗਿਆ ਸੀ। ਇਸ ’ਤੇ ਸੁਣਵਾਈ ਕਰਦਿਆਂ ਜੱਜ ਸੀ. ਵੀ. ਮਰਾਠੇ ਨੇ ਕਿਹਾ, ‘ਇਕ ਚੰਗੇ ਵਿਅਕਤੀ ਲਈ ਮਾਣ ਤੇ ਸਨਮਾਨ ਸੁਰੱਖਿਆ ਤੇ ਆਜ਼ਾਦੀ ਦੇ ਬਰਾਬਰ ਹਨ।’

ਇਹ ਖ਼ਬਰ ਵੀ ਪੜ੍ਹੋ : ਸੋਸ਼ਲ ਮੀਡੀਆ ’ਤੇ ਉੱਡੀ ਮਾਸਟਰ ਸਲੀਮ ਦੀ ਮੌਤ ਦੀ ਅਫਵਾਹ, ਜਾਣੋ ਕੀ ਹੈ ਸੱਚਾਈ

ਅਦਾਲਤ ਦੇ ਹੁਕਮਾਂ ਅਨੁਸਾਰ ਕੇ. ਆਰ. ਕੇ. ਦੀ ਵੀਡੀਓ ਅਪਮਾਨਜਨਕ ਸੀ ਤੇ ਕੇ. ਆਰ. ਕੇ. ਹੁਣ ਸਲਮਾਨ ਖ਼ਾਨ, ਉਸ ਦੇ ਪਰਿਵਾਰ, ਸਲਮਾਨ ਖ਼ਾਨ ਦੀ ਕੰਪਨੀ ਦੇ ਖ਼ਿਲਾਫ਼ ਨਹੀਂ ਬੋਲ ਸਕਦਾ। ਅਦਾਕਾਰ ਦੇ ਵਕੀਲ ਪ੍ਰਦੀਪ ਗਾਂਧੀ ਨੇ ਅਦਾਲਤ ’ਚ ਕਿਹਾ, ‘ਕੇ. ਆਰ. ਕੇ. ਦੀਆਂ ਸਾਰੀਆਂ ਪੋਸਟਾਂ ਬਹੁਤ ਹੀ ਅਪਮਾਨਜਨਕ ਸਨ। ਫ਼ਿਲਮ ’ਤੇ ਟਿੱਪਣੀ ਕਰਨ ’ਤੇ ਕੋਈ ਰੋਕ ਨਹੀਂ ਹੈ ਪਰ ਨਿੱਜੀ ਦੋਸ਼ ਬੇਬੁਨਿਆਦ ਹਨ।’

ਦੂਜੇ ਪਾਸੇ ਕੇ. ਆਰ. ਕੇ. ਦੇ ਵਕੀਲ ਮਨੋਜ ਗਡਕਰੀ ਨੇ ਅਦਾਲਤ ’ਚ ਦੱਸਿਆ, ‘ਸਲਮਾਨ ਖ਼ਾਨ ਇਕ ਜਨਤਕ ਸ਼ਖ਼ਸੀਅਤ ਹਨ। ਇਸ ਕਾਰਨ ਉਹ ਆਲੋਚਨਾ ਦੇ ਘੇਰੇ ’ਚ ਆ ਜਾਂਦੇ ਹਨ। ਕੇ. ਆਰ. ਕੇ. ਨੇ ਉਨ੍ਹਾਂ ਦੀ ਫ਼ਿਲਮ ‘ਰਾਧੇ’ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਥੇ ਬੋਲਣ ਦੀ ਆਜ਼ਾਦੀ ਹੈ। ਸਲਮਾਨ ਖ਼ਾਨ ਦਾ ਇਹ ਕਦਮ ਲੋਕਾਂ ਨੂੰ ਉਸ ਦੇ ਵਿਰੁੱਧ ਕੰਮ ਕਰਨ ਤੋਂ ਰੋਕਣ ਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News