ਕੇ. ਆਰ. ਕੇ. ਨੇ ਕੀਤਾ ਕੈਰੀ ਮਿਨਾਤੀ ਤੇ ਸਲੋਨੀਆਪਾ ਨੂੰ ਰੋਸਟ, ਗਾਲ੍ਹਾਂ ਕੱਢਣ ’ਤੇ ਲਾਈ ਇੰਝ ਕਲਾਸ

07/20/2021 2:31:31 PM

ਮੁੰਬਈ (ਬਿਊਰੋ)– ਕੇ. ਆਰ. ਕੇ. ਆਏ ਦਿਨ ਕਿਸੇ ਨਾ ਕਿਸੇ ਗੱਲ ਕਾਰਨ ਚਰਚਾ ’ਚ ਰਹਿੰਦਾ ਹੈ। ਸਲਮਾਨ ਖ਼ਾਨ ਤੇ ਮੀਕਾ ਸਿੰਘ ਤੋਂ ਬਾਅਦ ਹੁਣ ਕੇ. ਆਰ. ਕੇ. ਨੇ ਮਸ਼ਹੂਰ ਯੂਟਿਊਬਰ ਕੈਰੀ ਮਿਨਾਤੀ ਨਾਲ ਪੰਗਾ ਲੈ ਲਿਆ ਹੈ। ਕੇ. ਆਰ. ਕੇ. ਸਿਰਫ ਕੈਰੀ ਮਿਨਾਤੀ ਹੀ ਨਹੀਂ, ਸਗੋਂ ਸਲੋਨੀਆਪਾ ਨੂੰ ਵੀ ਆਪਣੀ ਵੀਡੀਓ ’ਚ ਟਰੋਲ ਕੀਤਾ ਹੈ, ਜੋ ਕੈਰੀ ਵਾਂਗ ਹੀ ਆਪਣੇ ਯੂਟਿਊਬ ਚੈਨਲ ’ਤੇ ਗਾਲ੍ਹਾਂ ਕੱਢਦੀ ਹੈ।

ਇਹ ਖ਼ਬਰ ਵੀ ਪੜ੍ਹੋ : ਬਲੈਕ ਡਰੈੱਸ ’ਚ ਸ਼ਹਿਨਾਜ਼ ਗਿੱਲ ਨੇ ਦਿੱਤੇ ਦਿਲਕਸ਼ ਪੋਜ਼, ਦੇਖੋ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ

ਅਸਲ ’ਚ ਕੇ. ਆਰ. ਕੇ. ਦਾ ਕਹਿਣਾ ਹੈ ਕਿ ਜਿਵੇਂ ਕੈਰੀ ਮਿਨਾਤੀ ਨੇ ਗਾਲ੍ਹਾਂ ਕੱਢ ਕੇ ਪ੍ਰਸਿੱਧੀ ਹਾਸਲ ਕੀਤੀ ਹੈ, ਉਂਝ ਹੀ ਸਲੋਨੀਆਪਾ ਵੀ ਕੈਰੀ ਦੇ ਨਕਸ਼ੇ ਕਦਮ ’ਤੇ ਚੱਲ ਰਹੀ ਹੈ ਤੇ ਮਸ਼ਹੂਰ ਹੋਣ ਲਈ ਗਾਲ੍ਹਾਂ ਕੱਢ ਰਹੀ ਹੈ।

ਦੱਸ ਦੇਈਏ ਕਿ ਕੈਰੀ ਮਿਨਾਤੀ ਤੇ ਸਲੋਨੀਆਪਾ ਆਪਣੀਆਂ ਵੀਡੀਓਜ਼ ’ਚ ਬੇਸ਼ੁਮਾਰ ਗਾਲ੍ਹਾਂ ਕੱਢਦੇ ਹਨ ਤੇ ਵੱਖ-ਵੱਖ ਲੋਕਾਂ ਨੂੰ ਟਰੋਲ ਕਰਦੇ ਹਨ ਪਰ ਹੁਣ ਕੇ. ਆਰ. ਕੇ. ਨੇ ਉਨ੍ਹਾਂ ਨੂੰ ਹੀ ਟਰੋਲ ਕਰ ਦਿੱਤਾ ਹੈ।

ਕੇ. ਆਰ. ਕੇ. ਦੀ ਇਸ ਵੀਡੀਓ ਨੂੰ ਹੁਣ ਤਕ 1 ਲੱਖ ਤੋਂ ਵੱਧ ਲੋਕਾਂ ਨੇ ਦੇਖਿਆ ਹੈ। ਵੀਡੀਓ ਨੂੰ 16 ਹਜ਼ਾਰ ਤੋਂ ਵੱਧ ਲੋਕਾਂ ਨੇ ਲਾਈਕ ਕੀਤਾ ਹੈ ਤੇ ਇਸ ’ਤੇ 3 ਹਜ਼ਾਰ ਤੋਂ ਵੱਧ ਕੁਮੈਂਟਸ ਆ ਚੁੱਕੇ ਹਨ।

ਨੋਟ– ਕੇ. ਆਰ. ਕੇ. ਦੀ ਇਸ ਵੀਡੀਓ ’ਤੇ ਤੁਸੀਂ ਕੀ ਕਹੋਗੇ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News