ਪੰਜਾਬ ''ਚ ਹੜ੍ਹਾਂ ਦੇ ਖ਼ਤਰੇ ਨੂੰ ਲੈ ਕੇ ਭਾਜਪਾ ALERT, ਜ਼ਿਲ੍ਹਾ ਵਾਰ ਲਾਈ ਇਨ੍ਹਾਂ ਆਗੂਆਂ ਦੀ ਡਿਊਟੀ

Thursday, Jul 02, 2026 - 01:51 PM (IST)

ਪੰਜਾਬ ''ਚ ਹੜ੍ਹਾਂ ਦੇ ਖ਼ਤਰੇ ਨੂੰ ਲੈ ਕੇ ਭਾਜਪਾ ALERT, ਜ਼ਿਲ੍ਹਾ ਵਾਰ ਲਾਈ ਇਨ੍ਹਾਂ ਆਗੂਆਂ ਦੀ ਡਿਊਟੀ

ਚੰਡੀਗੜ੍ਹ (ਅੰਕੁਰ ਤਾਂਗੜੀ) : ਮਾਨਸੂਨ ਦੇ ਮੌਸਮ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਪੰਜਾਬ ਨੇ ਹੜ੍ਹ ਪ੍ਰਭਾਵਿਤ ਸੰਵੇਦਨਸ਼ੀਲ ਜ਼ਿਲ੍ਹਿਆਂ 'ਚ ਹੜ੍ਹਾਂ ਦੀਆਂ ਤਿਆਰੀਆਂ ਦਾ ਜ਼ਮੀਨੀ ਜਾਇਜ਼ਾ ਸ਼ੁਰੂ ਕੀਤਾ ਹੈ ਤਾਂ ਜੋ ਸੂਬਾ ਪ੍ਰਸ਼ਾਸਨ ਦੀ ਤਿਆਰੀ ਦਾ ਮੁਲਾਂਕਣ ਕੀਤਾ ਜਾ ਸਕੇ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਰਾਹਤ ਅਤੇ ਰੋਕਥਾਮ ਦੇ ਉਪਰਾਲਿਆਂ ਦੀ ਸਮੀਖਿਆ ਕੀਤੀ ਜਾ ਸਕੇ। ਇਸ ਸਬੰਧ 'ਚ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪਿਛਲੇ ਸਾਲ ਹੜ੍ਹ ਪ੍ਰਭਾਵਿਤ ਰਹੇ ਜ਼ਿਲ੍ਹਿਆਂ ਦੇ ਦੌਰੇ ਲਈ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਨਿਯੁਕਤ ਕੀਤਾ ਹੈ। ਇਨ੍ਹਾਂ ਦੌਰਿਆਂ ਦੌਰਾਨ ਸਬੰਧਿਤ ਜ਼ਿਲ੍ਹਾ ਪ੍ਰਧਾਨ ਉਨ੍ਹਾਂ ਨਾਲ ਹੋਣਗੇ ਅਤੇ ਉਨ੍ਹਾਂ ਨੂੰ ਉਨ੍ਹਾਂ ਇਲਾਕਿਆਂ 'ਚ ਲੈ ਜਾਣਗੇ, ਜੋ ਸਭ ਤੋਂ ਵੱਧ ਪ੍ਰਭਾਵਿਤ ਰਹੇ ਸਨ।

ਇਹ ਵੀ ਪੜ੍ਹੋ : ਪੰਜਾਬ ਦੇ 8 ਲੱਖ ਮੁਲਾਜ਼ਮਾਂ ਦੇ DA ਅਤੇ ਏਰੀਅਰ ਨੂੰ ਲੈ ਕੇ ਵੱਡੀ ਖ਼ਬਰ, ਅੱਜ ਪੰਜਾਬ-ਹਰਿਆਣਾ ਹਾਈਕੋਰਟ 'ਚ...

ਇਨ੍ਹਾਂ ਦੌਰਿਆਂ ਲਈ ਨਿਯੁਕਤ ਸੀਨੀਅਰ ਆਗੂਆਂ 'ਚ ਅਸ਼ਵਨੀ ਸ਼ਰਮਾ (ਗੁਰਦਾਸਪੁਰ), ਫਤਿਹ ਜੰਗ ਬਾਜਵਾ (ਅੰਮ੍ਰਿਤਸਰ), ਸ਼ਵੇਤ ਮਲਿਕ (ਪਠਾਨਕੋਟ), ਸੁਰਜੀਤ ਜਿਆਣੀ (ਫਿਰੋਜ਼ਪੁਰ) ਸੁਨੀਲ ਜਾਖੜ (ਫਾਜ਼ਿਲਕਾ) ਸੁਸ਼ੀਲ ਰਿੰਕੂ (ਅਬੋਹਰ), ਅਵਿਨਾਸ਼ ਰਾਏ ਖੰਨਾ (ਜਲੰਧਰ) ਜੰਗੀ ਲਾਲ ਮਹਾਜਨ (ਹੁਸ਼ਿਆਰਪੁਰ), ਵਿਜੈ ਸਾਂਪਲਾ (ਰੂਪਨਗਰ) ਅਤੇ ਇਕਬਾਲ ਸਿੰਘ ਲਾਲਪੁਰਾ (ਐੱਸ. ਏ. ਐੱਸ. ਨਗਰ/ਮੋਹਾਲੀ) ਸ਼ਾਮਲ ਹਨ ।

ਹ ਵੀ ਪੜ੍ਹੋ : ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਅਪਡੇਟ! ਸ਼ੁੱਕਰਵਾਰ ਤੱਕ ਆਹ ਕੰਮ ਨਾ ਕੀਤਾ ਤਾਂ ਰੁਕ ਜਾਵੇਗੀ...

ਦੌਰਾ ਕਰਨ ਵਾਲੇ ਆਗੂ ਪ੍ਰਭਾਵਿਤ ਪਰਿਵਾਰਾਂ ਅਤੇ ਸਥਾਨਕ ਨਿਵਾਸੀਆਂ ਨਾਲ ਮਿਲ ਕੇ ਹੜ੍ਹਾਂ ਨਾਲ ਸਬੰਧਿਤ ਚੁਣੌਤੀਆਂ, ਰਾਹਤ ਉਪਰਾਲਿਆਂ ਅਤੇ ਪੁਨਰਵਾਸ ਯਤਨਾਂ ਬਾਰੇ ਸਿੱਧੀ ਜਾਣਕਾਰੀ ਪ੍ਰਾਪਤ ਕਰਨਗੇ। ਉਹ ਸਥਾਨਕ ਚਿੰਤਾਵਾਂ ਅਤੇ ਤਿਆਰੀਆਂ 'ਚ ਰਹਿ ਗਈਆਂ ਕਮੀਆਂ ਬਾਰੇ ਵਿਸਥਾਰ ਪੂਰਵਕ ਰਿਪੋਰਟ ਪਾਰਟੀ ਦੀ ਲੀਡਰਸ਼ਿਪ ਨੂੰ ਸੌਂਪਣਗੇ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਭਾਜਪਾ ਪੰਜਾਬ ਸੂਬੇ ਦੇ ਲੋਕਾਂ ਦੇ ਨਾਲ ਹਰ ਮੁਸ਼ਕਲ ਵੇਲੇ ਖੜ੍ਹੀ ਰਹਿਣ ਲਈ ਵਚਨਬੱਧ ਹੈ ਅਤੇ ਜਨ ਸੁਰੱਖਿਆ, ਆਫ਼ਤ ਪ੍ਰਬੰਧਨ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਸਮੇਂ ਸਿਰ ਰਾਹਤ ਨਾਲ ਜੁੜੇ ਮੁੱਦਿਆਂ ਨੂੰ ਲਗਾਤਾਰ ਚੁੱਕਦੀ ਰਹੇਗੀ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
 


author

Babita

Content Editor

Related News