ਟੁਕੜਿਆਂ ’ਚ ਵੰਡਿਆ ਬਾਲੀਵੁੱਡ, ਕੇ. ਆਰ. ਕੇ. ਨੇ ਟਵੀਟ ’ਚ ਕੀਤਾ ਦਾਅਵਾ
Tuesday, Nov 16, 2021 - 12:58 PM (IST)

ਮੁੰਬਈ (ਬਿਊਰੋ)– ਅਦਾਕਾਰ ਕੇ. ਆਰ. ਕੇ. (ਕਮਾਲ ਆਰ ਖ਼ਾਨ), ਜੋ ਆਪਣੇ ਆਪ ਨੂੰ ਇਕ ਫ਼ਿਲਮ ਆਲੋਚਕ ਦੱਸਦੇ ਹਨ, ਉਨ੍ਹਾਂ ਬਾਲੀਵੁੱਡ ਸਿਤਾਰਿਆਂ ’ਚੋਂ ਇਕ ਹਨ, ਜੋ ਫ਼ਿਲਮ ਉਦਯੋਗ ਤੇ ਸਮਾਜਿਕ-ਰਾਜਨੀਤਕ ਮੁੱਦਿਆਂ ਬਾਰੇ ਬੋਲਦੇ ਰਹਿੰਦੇ ਹਨ। ਅਕਸਰ ਉਨ੍ਹਾਂ ਨੂੰ ਆਪਣੇ ਬਿਆਨਾਂ ਤੇ ਸੋਸ਼ਲ ਮੀਡੀਆ ਪੋਸਟਾਂ ਕਾਰਨ ਟਰੋਲ ਤੇ ਨਿੰਦਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਕ ਵਾਰ ਫਿਰ ਕੇ. ਆਰ. ਕੇ. ਆਪਣੇ ਨਵੇਂ ਬਿਆਨ ਨੂੰ ਲੈ ਕੇ ਚਰਚਾ ’ਚ ਹਨ।
ਇਹ ਖ਼ਬਰ ਵੀ ਪੜ੍ਹੋ : ਫ਼ਿਲਮ ਦੀ ਪ੍ਰਮੋਸ਼ਨ ਦੌਰਾਨ ਸਿਧਾਰਥ ਨੂੰ ਯਾਦ ਕਰ ਰੋ ਪਈ ਸੀ ਸ਼ਹਿਨਾਜ਼ ਗਿੱਲ, ਵਾਇਰਲ ਵੀਡੀਓ ਆਈ ਸਾਹਮਣੇ
ਉਨ੍ਹਾਂ ਨੇ ਬਾਲੀਵੁੱਡ ਫ਼ਿਲਮ ’ਚ ਅਦਾਕਾਰਾਂ ਦੀ ਦੁਸ਼ਮਣੀ ਨੂੰ ਲੈ ਕੇ ਵੱਡਾ ਖ਼ੁਲਾਸਾ ਕੀਤਾ ਹੈ। ਕੇ. ਆਰ. ਕੇ. ਦਾ ਦਾਅਵਾ ਹੈ ਕਿ ਬਾਲੀਵੁੱਡ ਫ਼ਿਲਮ ਇੰਡਸਟਰੀ ’ਚ ਦੋ ਗਰੁੱਪ ਬਣੇ ਹੋਏ ਹਨ, ਜਿਨ੍ਹਾਂ ’ਚੋਂ ਇਕ ਗਰੁੱਪ ਦੇਸ਼ ਭਗਤ ਹੈ ਤੇ ਦੂਜਾ ਖ਼ਾਨ ਗਰੁੱਪ। ਕੇ. ਆਰ. ਕੇ. ਨੇ ਸੋਸ਼ਲ ਮੀਡੀਆ ਰਾਹੀਂ ਇਹ ਗੱਲ ਆਖੀ ਹੈ। ਉਹ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੇ ਹਨ। ਕੇ. ਆਰ. ਕੇ. ਅਕਸਰ ਫ਼ਿਲਮੀ ਸਿਤਾਰਿਆਂ ਨੂੰ ਲੈ ਕੇ ਬਿਆਨਬਾਜ਼ੀ ਕਰਦੇ ਰਹਿੰਦੇ ਹਨ।
Bollywood is clearly divided in many groups now. Deshbhakt Akshay and Ajay have become best buddy, so they congratulate each other for each and everything. While 2 Khan are in another group. And other actors are also in different groups. Means they are enemy of each other.
— KRK (@kamaalrkhan) November 15, 2021
ਉਸ ਨੇ ਆਪਣੇ ਟਵਿਟਰ ਅਕਾਊਂਟ ’ਤੇ ਲਿਖਿਆ, ‘ਬਾਲੀਵੁੱਡ ਹੁਣ ਸਪੱਸ਼ਟ ਤੌਰ ’ਤੇ ਕਈ ਸਮੂਹਾਂ ’ਚ ਵੰਡਿਆ ਹੋਇਆ ਹੈ। ਦੇਸ਼ ਭਗਤ ਅਕਸ਼ੇ ਕੁਮਾਰ ਤੇ ਅਜੇ ਦੇਵਗਨ ਬਿਹਤਰੀਨ ਦੋਸਤ ਬਣ ਗਏ ਹਨ, ਇਸ ਲਈ ਉਹ ਹਰ ਗੱਲ ’ਤੇ ਇਕ-ਦੂਜੇ ਨੂੰ ਵਧਾਈ ਦਿੰਦੇ ਹਨ, ਜਦਕਿ 2 ਖ਼ਾਨ ਦੂਜੇ ਗਰੁੱਪ ’ਚ ਹਨ ਤੇ ਹੋਰ ਕਲਾਕਾਰ ਵੀ ਵੱਖ-ਵੱਖ ਗਰੁੱਪਾਂ ’ਚ ਹਨ। ਯਾਨੀ ਉਹ ਇਕ-ਦੂਜੇ ਦੇ ਦੁਸ਼ਮਣ ਹਨ।’
Bhale Hi Bollywood 10 groups main divided Ho. But Bollywood is still one family to hate #KRK! Each one of them equally hates me. And now I have also learned to hate them nicely.
— KRK (@kamaalrkhan) November 15, 2021
ਅਦਾਕਾਰ ਦੇ ਪ੍ਰਸ਼ੰਸਕ ਤੇ ਸਾਰੇ ਸੋਸ਼ਲ ਮੀਡੀਆ ਉਪਭੋਗਤਾ ਉਸ ਦੇ ਟਵੀਟ ’ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਤੋਂ ਪਹਿਲਾਂ ਕੇ. ਆਰ. ਕੇ. ਅਦਾਕਾਰਾ ਕੰਗਨਾ ਰਣੌਤ ਦੀ ਨਿੰਦਿਆ ਨੂੰ ਲੈ ਕੇ ਸੁਰਖ਼ੀਆਂ ’ਚ ਸਨ। ਉਸ ਨੇ 1947 ’ਚ ਭਾਰਤ ਦੀ ਆਜ਼ਾਦੀ ਨੂੰ ਭੀਖ ਦੱਸਣ ਲਈ ਕੰਗਨਾ ਰਣੌਤ ਦੀ ਨਿੰਦਿਆ ਕੀਤੀ। ਕੇ. ਆਰ. ਕੇ. ਨੇ ਆਪਣੇ ਟਵਿਟਰ ਅਕਾਊਂਟ ’ਤੇ ਕੰਗਨਾ ਰਣੌਤ ਲਈ ਲਿਖਿਆ, ‘ਜੇਕਰ ਕੋਈ ਮੁਸਲਮਾਨ ਦੇਸ਼ ਦੇ ਆਜ਼ਾਦੀ ਘੁਲਾਟੀਆਂ ਦਾ ਅਪਮਾਨ ਕਰਦਾ, ਆਜ਼ਾਦੀ ਨੂੰ ਭੀਖ ਦੱਸਦਾ ਤਾਂ ਉਸ ਨੂੰ ਦੇਸ਼-ਧ੍ਰੋਹੀ ਮੰਨਿਆ ਜਾਂਦਾ ਤੇ ਸਾਲਾਂ ਤਕ ਜੇਲ੍ਹ ’ਚ ਰਹਿਣਾ ਸੀ। ਫਿਰ ਕੰਗਨਾ ਰਣੌਤ ਨੂੰ ਅਜੇ ਤਕ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ?’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।