KRK ਨੇ ਫਿਰ ਵਿੰਨ੍ਹਿਆ ਫਿਲਮ ਇੰਡਸਟਰੀ ''ਤੇ ਨਿਸ਼ਾਨਾ, ਆਖੀ ਇਹ ਗੱਲ

07/05/2022 10:47:33 AM

ਮੁੰਬਈ- ਫਿਲਮ ਕ੍ਰਿਟਿਕ ਕੇ.ਆਰ.ਕੇ ਭਾਵ ਕਮਾਲ ਆਰ ਖਾਨ ਆਪਣੇ ਬਿਆਨਾਂ ਨਾਲ ਹਮੇਸ਼ਾ ਚਰਚਾ 'ਚ ਰਹਿੰਦੇ ਹਨ। ਕੇ.ਆਰ.ਕੇ ਬਾਲੀਵੁੱਡ ਅਤੇ ਸਿਤਾਰਿਆਂ 'ਤੇ ਨਿਸ਼ਾਨਾਂ ਵਿੰਨ੍ਹਣ ਦਾ ਕੋਈ ਮੌਕਾ ਨਹੀਂ ਛੱਡਦੇ। ਸਲਮਾਨ ਖਾਨ ਤੋਂ ਲੈ ਕੇ ਅਕਸ਼ੈ ਕੁਮਾਰ ਅਤੇ ਸਭ ਦੀਆਂ ਫਿਲਮਾਂ 'ਤੇ ਵਿਅੰਗ ਕਰਦੇ ਰਹਿੰਦੇ ਹਨ। ਹਾਲ ਹੀ 'ਚ ਇਕ ਵਾਰ ਫਿਰ ਕੇ.ਆਰ.ਕੇ ਨੇ ਬਾਲੀਵੁੱਡ 'ਤੇ ਨਿਸ਼ਾਨਾ ਵਿੰਨ੍ਹਿਆ ਹੈ। 

PunjabKesari
ਕੇ.ਆਰ.ਕੇ ਨੇ ਟਵੀਟ ਕਰਕੇ ਲਿਖਿਆ-'ਦੋਸਤੋਂ ਜੇਕਰ ਮੈਂ ਬਾਲੀਵੁੱਡ ਨੂੰ ਬੰਦ ਕਰਵਾਉਣ 'ਚ ਕਾਮਯਾਬ ਹੋ ਗਿਆ ਤਾਂ, ਤਸੀਂ ਲੋਕ ਮੇਰਾ ਮੰਦਰ ਬਣਵਾਓਗੇ ਨਾ ? ਕੇ.ਆਰ.ਕੇ ਦਾ ਇਹ ਟਵੀਟ ਖੂਬ ਸੁਰਖੀਆਂ ਬਟੋਰ ਰਿਹਾ ਹੈ ਅਤੇ ਲੋਕ ਜਮ ਕੇ ਕੁਮੈਂਟ ਕਰ ਰਹੇ ਹਨ।

PunjabKesari
ਦੱਸ ਦੇਈਏ ਕਿ ਬੀਤੇ ਦਿਨੀਂ ਕੇ.ਆਰ.ਕੇ ਨੇ ਅਕਸ਼ੈ ਕੁਮਾਰ ਦੀ ਫਿਲਮ 'ਰਕਸ਼ਾਬੰਧਨ' ਨੂੰ ਲੈ ਕੇ ਕੁਮੈਂਟ ਕੀਤਾ ਸੀ। ਫਿਲਮ ਦਾ ਟ੍ਰੇਲਰ ਦੇਖਣ ਤੋਂ ਬਾਅਦ ਕੇ.ਆਰ.ਕੇ ਨੇ ਕੁਮੈਂਟ ਕੀਤਾ ਸੀ। ਕੇ.ਆਰ.ਕੇ ਨੇ ਲਿਖਿਆ-'ਪੂਰੀ ਦੁਨੀਆ 'ਚ ਲੋਕ ਰੱਖਿਆਬੰਧਨ ਦੇ ਟ੍ਰੇਲਰ ਨੂੰ ਖੂਬ ਪਸੰਦ ਕਰ ਰਹੇ ਹਨ...ਇਹ ਅਕਸ਼ੈ ਕੁਮਾਰ ਦੇ ਕਰੀਅਰ ਦੀ ਸਭ ਤੋਂ ਵੱਡੀ ਬਲਾਕਬਸਟਰ ਫਿਲਮ ਬਣ ਸਕਦੀ ਹੈ।

PunjabKesari


Aarti dhillon

Content Editor

Related News