ਕ੍ਰਿਤੀ ਸੈਨਨ ਨੇ ਭੁੱਖੇ-ਪਿਆਸੇ ਕੁੱਤਿਆਂ ਨੂੰ ਦਿੱਤਾ ਭੋਜਨ-ਪਾਣੀ, ਪ੍ਰਸ਼ੰਸਕਾਂ ਨੇ ਕੀਤੀ ਅਦਾਕਾਰਾ ਦੀ ਖ਼ੂਬ ਤਾਰੀਫ਼

Tuesday, Jun 14, 2022 - 01:34 PM (IST)

ਕ੍ਰਿਤੀ ਸੈਨਨ ਨੇ ਭੁੱਖੇ-ਪਿਆਸੇ ਕੁੱਤਿਆਂ ਨੂੰ ਦਿੱਤਾ ਭੋਜਨ-ਪਾਣੀ, ਪ੍ਰਸ਼ੰਸਕਾਂ ਨੇ ਕੀਤੀ ਅਦਾਕਾਰਾ ਦੀ ਖ਼ੂਬ ਤਾਰੀਫ਼

ਮੁੰਬਈ: ਅਦਾਕਾਰਾ ਕ੍ਰਿਤੀ ਸੈਨਨ ਬਾਲੀਵੁੱਡ ਦੀਆਂ ਬਿਹਤਰੀਨ ਅਦਾਕਾਰਾ ’ਚੋਂ ਇਕ ਹੈ। ਕ੍ਰਿਤੀ ਨਾ ਸਿਰਫ਼ ਇਕ ਚੰਗੀ ਅਦਾਕਾਰਾ ਹੈ ਸਗੋਂ ਇਕ ਚੰਗੀ ਇਨਸਾਨ ਵੀ ਹੈ। ਹਾਲ ਹੀ ’ਚ ਅਦਾਕਾਰਾ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ ’ਚ ਕ੍ਰਿਤੀ ਕੁੱਤਿਆਂ ਨੂੰ ਦੁੱਧ ਪਿਲਾਉਂਦੀ ਨਜ਼ਰ ਆ ਰਹੀ ਹੈ। ਪ੍ਰਸ਼ੰਸਕ ਇਸ ਵੀਡੀਓ ਨੂੰ ਕਾਫ਼ੀ ਪਸੰਦ ਕਰ ਰਹੇ ਹਨ।

ਇਹ  ਵੀ ਪੜ੍ਹੋ : ਗਰਭਵਤੀ ਵਿੰਨੀ ਅਰੋੜਾ ਨੂੰ ਪਰਿਵਾਰ ਦੇ ਰਿਹਾ ਢੇਰ ਸਾਰਾ ਪਿਆਰ, ਬੁਰੀ ਨਜ਼ਰ ਤੋਂ ਬਚਾਉਣ ਲਈ ਭੈਣ ਨੇ ਕੀਤਾ ਇਹ ਕੰਮ

PunjabKesari


ਵੀਡੀਓ ’ਚ ਕ੍ਰਿਤੀ ਵਾਈਟ ਟੌਪ ਅਤੇ ਪ੍ਰਿੰਟਿਡ ਸਕਰਟ ’ਚ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਲਾਈਟ ਮੇਕਅੱਪ ਅਤੇ ਪੋਨੀ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ। ਕ੍ਰਿਤੀ ਆਪਣੇ ਸ਼ੂਟਿੰਗ ਸੈੱਟ ਤੋਂ ਬਾਹਰ ਨਿਕਲਣ ਤੋਂ ਬਾਅਦ ਸੜਕ ’ਤੇ ਘੁੰਮ ਰਹੇ ਅਵਾਰਾ ਕੁੱਤਿਆਂ ਨੂੰ ਭੋਜਨ ਅਤੇ ਪਾਣੀ ਦਿੰਦੀ ਦਿਖਾਈ ਦੇ ਰਹੀ ਹੈ। 

ਇਹ  ਵੀ ਪੜ੍ਹੋ :  ਬੀ ਪਰਾਕ ਨੇ ਲਾਈਵ ਸ਼ੋਅ ਦਾ ਕੀਤਾ ਐਲਾਨ ,15 ਜੂਨ ਨੂੰ ਪਹੁੰਚਣਗੇ ਗੁਰੂਗ੍ਰਾਮ

ਇਹ ਚੰਗੇ ਕੰਮ ਲਈ ਲੋਕ ਸੋਸ਼ਲ ਮੀਡੀਆ ’ਤੇ ਕ੍ਰਿਤੀ ਦੇ ਇਸ ਕੰਮ ਦੀ ਤਾਰੀਫ਼ ਕਰ ਰਹੇ ਹਨ। ਪ੍ਰਸ਼ੰਸਕ ਇਸ ਵੀਡੀਓ ਨੂੰ ਬਹੁਤ ਪਿਆਰ ਦੇ ਰਹੇ ਹਨ।

PunjabKesari

ਕ੍ਰਿਤੀ ਦੇ ਬਾਲੀਵੁੱਡ ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਕ੍ਰਿਤੀ ਪਿਛਲੀ ਵਾਰ ‘ਬੱਚਨ ਪਾਂਡੇ’ ਨਾਲ ਨਜ਼ਰ ਆਈ ਸੀ।ਇਸ ਫ਼ਿਲਮ ’ਚ ਅਦਾਕਾਰਾ ਨਾਲ ਅਕਸ਼ੈ ਕੁਮਾਰ ਨਜ਼ਰ ਆਏ ਸੀ। ਇਹ ਫ਼ਿਲਮ ਪੂਰੀ ਤਰ੍ਹਾਂ ਫ਼ਲਾਪ ਹੋ ਗਈ ਹੈ।
ਹੁਣ ਕ੍ਰਿਤੀ ‘ਆਦਿਪੁਰਸ਼’, ‘ਸ਼ਹਿਜ਼ਾਦਾ’, ‘ਭੇਡੀਆ’ ਅਤੇ ‘ਗਣਪਤ’ ਵਰਗੀਆਂ ਫ਼ਿਲਮਾਂ ’ਚ ਨਜ਼ਰ ਆਵੇਗੀ।


author

Anuradha

Content Editor

Related News