KRITI SANON ਨੇ ਆਈਲੈਂਡ ''ਚ ਪ੍ਰੇਮੀ ਨਾਲ ਮਨਾਇਆ ਆਪਣਾ ਜਨਮਦਿਨ, ਤਸਵੀਰਾਂ ਵਾਇਰਲ

Tuesday, Jul 30, 2024 - 12:30 PM (IST)

KRITI SANON ਨੇ ਆਈਲੈਂਡ ''ਚ ਪ੍ਰੇਮੀ ਨਾਲ ਮਨਾਇਆ ਆਪਣਾ ਜਨਮਦਿਨ, ਤਸਵੀਰਾਂ ਵਾਇਰਲ

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕ੍ਰਿਤੀ ਸੈਨਨ ਨੇ ਆਪਣੀ ਅਦਾਕਾਰੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੈ। ਕ੍ਰਿਤੀ ਆਪਣੀ ਪ੍ਰੋਫੈਸ਼ਨਲ ਲਾਈਫ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ ਪਰ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਜ਼ਿਆਦਾ ਐਕਸਪੋਜ਼ ਨਹੀਂ ਕਰਦੀ। ਉਹ ਆਪਣੀ ਨਿੱਜੀ ਜ਼ਿੰਦਗੀ ਬਾਰੇ ਘੱਟ ਹੀ ਗੱਲ ਕਰਦੀ ਹੈ। ਹਾਲਾਂਕਿ ਉਨ੍ਹਾਂ ਦੀ ਲਵ ਲਾਈਫ ਨੂੰ ਲੈ ਕੇ ਅਕਸਰ ਹੀ ਕੋਈ ਨਾ ਕੋਈ ਖਬਰ ਸਾਹਮਣੇ ਆਉਂਦੀ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਦਾ ਨਾਂ ਸਾਊਥ ਦੇ ਸੁਪਰਸਟਾਰ 'ਪ੍ਰਭਾਸ' ਨਾਲ ਜੋੜਿਆ ਜਾ ਰਿਹਾ ਸੀ। ਹਾਲਾਂਕਿ ਦੋਹਾਂ ਸਿਤਾਰਿਆਂ ਨੇ ਇਨ੍ਹਾਂ ਖਬਰਾਂ 'ਤੇ ਚੁੱਪੀ ਬਣਾਈ ਰੱਖੀ। ਪਰ, ਹੁਣ ਲੱਗਦਾ ਹੈ ਕਿ ਮਿਸਟਰ ਪਰਫੈਕਟ ਨੇ ਉਸ ਦੀ ਜ਼ਿੰਦਗੀ 'ਚ ਐਂਟਰੀ ਕਰ ਲਈ ਹੈ।ਦਰਅਸਲ, ਕੁਝ ਮਹੀਨੇ ਪਹਿਲਾਂ ਹੀ ਖਬਰਾਂ ਆਈਆਂ ਸਨ ਕਿ ਕ੍ਰਿਤੀ ਬ੍ਰਿਟੇਨ ਦੇ ਇਕ ਬਿਜ਼ਨੈੱਸਮੈਨ ਨੂੰ ਡੇਟ ਕਰ ਰਹੀ ਹੈ ਅਤੇ ਹਾਲ ਹੀ 'ਚ ਅਦਾਕਾਰਾ ਦੇ ਜਨਮਦਿਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਉਹ ਆਪਣੇ ਰੂਮਰਡ ਪ੍ਰੇਮੀ ਕਬੀਰ ਬਾਹੀਆ ਨਾਲ ਇਕ ਟਾਪੂ 'ਤੇ ਆਪਣਾ ਜਨਮਦਿਨ ਮਨਾਉਂਦੀ ਨਜ਼ਰ ਆ ਰਹੀ ਹੈ।

PunjabKesari

ਤੁਹਾਨੂੰ ਦੱਸ ਦੇਈਏ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਅਦਾਕਾਰਾ ਯੂਕੇ ਬੇਸਡ ਬਿਜ਼ਨੈੱਸਮੈਨ ਕਬੀਰ ਨੂੰ ਡੇਟ ਕਰ ਰਹੀ ਹੈ, ਤਸਵੀਰਾਂ 'ਚ ਉਹ ਲਾਲ ਟਾਪ ਅਤੇ ਡੈਨਿਮ ਸ਼ਾਰਟਸ 'ਚ ਨਜ਼ਰ ਆ ਰਹੀ ਹੈ, ਜਦਕਿ ਕਬੀਰ ਨੇ ਸਫੇਦ ਕਮੀਜ਼ ਪਾਈ ਹੋਈ ਹੈ। ਹੁਣ ਤੱਕ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਅਧਿਕਾਰਤ ਨਹੀਂ ਕੀਤਾ ਹੈ ਅਤੇ ਨਾ ਹੀ ਇਨ੍ਹਾਂ ਅਫਵਾਹਾਂ 'ਤੇ ਕੋਈ ਪ੍ਰਤੀਕਿਰਿਆ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਨਵੇਂ ਸਾਲ 2024 ਦੌਰਾਨ ਦੋਵਾਂ ਦੀਆਂ ਇਕੱਠੇ ਪਾਰਟੀ ਕਰਨ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ।

ਇਹ ਖ਼ਬਰ ਵੀ ਪੜ੍ਹੋ -Bday Spl:ਗਰੀਬਾਂ ਦਾ ਮਸੀਹਾ, ਫ਼ਿਲਮਾਂ 'ਚ ਖਲਨਾਇਕ, ਅੱਜ ਹੈ ਇਹ ਅਦਾਕਾਰ ਕਰੋੜਾਂ ਦਾ ਮਾਲਕ

ਕ੍ਰਿਤੀ ਦਾ ਰੂਮਰਡ ਪ੍ਰੇਮੀ ਕਬੀਰ ਪੇਸ਼ੇ ਤੋਂ ਕਾਰੋਬਾਰੀ ਹੈ ਅਤੇ ਲੰਡਨ 'ਚ ਰਹਿੰਦਾ ਹੈ। ਉਸ ਦੇ ਪਿਤਾ ਕੁਲਜਿੰਦਰ ਬਾਹੀਆ ਸਾਊਥਾਲ ਟਰੈਵਲ ਨਾਮਕ ਯੂਕੇ ਦੀ ਸਭ ਤੋਂ ਵਧੀਆ ਟਰੈਵਲ ਕੰਪਨੀ ਦੇ ਮਾਲਕ ਹਨ। ਕਬੀਰ ਦੇ ਕਈ ਕ੍ਰਿਕਟਰਾਂ ਨਾਲ ਨਜ਼ਦੀਕੀ ਸਬੰਧ ਹਨ। ਉਹ ਮਹਿੰਦਰ ਸਿੰਘ ਧੋਨੀ ਅਤੇ ਉਸਦੇ ਪਰਿਵਾਰ ਦੇ ਕਰੀਬ ਹੈ ਅਤੇ ਹਾਰਦਿਕ ਪੰਡਯਾ-ਨਤਾਸ਼ਾ ਸਟੈਨਕੋਵਿਚ ਦੇ ਵਿਆਹ ਵਿੱਚ ਵੀ ਦੇਖਿਆ ਗਿਆ ਸੀ।


author

Priyanka

Content Editor

Related News