ਆਈਫ਼ਾ ਦੇ ਗ੍ਰੀਨ ਕਾਰਪੈੱਟ ’ਤੇ ਕ੍ਰਿਤੀ, ਨੋਰਾ, ਸੰਜੀਦਾ, ਨਿਮਰਤ ਹੋਈਆਂ ਸਪਾਟ

Monday, Mar 10, 2025 - 03:12 PM (IST)

ਆਈਫ਼ਾ ਦੇ ਗ੍ਰੀਨ ਕਾਰਪੈੱਟ ’ਤੇ ਕ੍ਰਿਤੀ, ਨੋਰਾ, ਸੰਜੀਦਾ, ਨਿਮਰਤ ਹੋਈਆਂ ਸਪਾਟ

ਐਂਟਰਟੇਨਮੈਂਟ ਡੈਸਕ- ਆਈਫਾ ਐਵਾਰਡਜ਼ ਦੇ ਸਿਲਵਰ ਜੁਬਲੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਆਈਫਾ ਦੇ ਗ੍ਰੀਨ ਕਾਰਪੈੱਟ ’ਤੇ ਕਈ ਸਿਤਾਰੇ ਨਜ਼ਰ ਆਏ, ਜਿਨ੍ਹਾਂ ਨੇ ਆਪਣੇ ਸਟਾਈਲਿਸ਼ ਲੁੱਕ ਨਾਲ ਖੂਬ ਸੁਰਖੀਆਂ ਬਟੋਰੀਆਂ। ਈਵੈਂਟ ਵਿਚ ਅਦਾਕਾਰਾ ਕ੍ਰਿਤੀ ਸੈਨਨ, ਕਰੀਨਾ ਕਪੂਰ ਖਾਨ, ਕਰਿਸ਼ਮਾ ਕਪੂਰ, ਕਰਿਸ਼ਮਾ ਤੰਨਾ, ਨੋਰਾ ਫਤੇਹੀ, ਉਰਫੀ ਜਾਵੇਦ, ਸੰਜੀਦਾ ਸ਼ੇਖ, ਮਾਧੁਰੀ ਦੀਕਸ਼ਿਤ , ਨਿਮਰਤ ਕੌਰ, ਨੁਸਰਤ ਭਰੂਚਾ ਸਪਾਟ ਹੋਈਆਂ। ਕ੍ਰਿਤੀ ਸੈਨਨ ਆਫ ਸ਼ੋਲਡਰ ਵ੍ਹਾਈਟ ਬਾਡੀਕਾਨ ਗਾਊਨ ਵਿਚ ਨਜ਼ਰ ਆਈ।

ਮਾਧੁਰੀ ਦੀਕਸ਼ਿਤ ਬਲੈਕ ਆਊਟਫਿਟ ਵਿਚ ਟਵਿਨਿੰਗ ਕਰਦੀ ਦਿਸੀ। ਕਰੀਨਾ ਕਪੂਰ ਗੋਲਡਨ ਅਤੇ ਰੈੱਡ ਕਲਰ ਦੀ ਡਰੈੱਸ ਵਿਚ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ। ਇਸ ਦੇ ਨਾਲ ਹੀ ਸੰਜੀਦਾ ਸ਼ੇਖ ਨੇ ਵੀ ਵ੍ਹਾਈਟ ਆਊਟਫਿਟ ਵਿਚ ਜਲਵਾ ਦਿਖਾਇਆ। ਅਤਰੰਗੀ ਫ਼ੈਸ਼ਨ ਲਈ ਮਸ਼ਹੂਰ ਉਰਫੀ ਜਾਵੇਦ ਨੇ ਇਕ ਵਾਰ ਫਿਰ ਆਪਣਾ ਹੁਨਰ ਦਿਖਾਇਆ ਅਤੇ ਵੱਖ ਅੰਦਾਜ਼ ਵਿਚ ਗ੍ਰੀਨ ਕਾਰਪੈੱਟ ’ਤੇ ਪੁੱਜੀ। ਉਹ ਬਲੈਕ ਡਰੈੱਸ ਵਿਚ ਨਜ਼ਰ ਆਈ। ਪ੍ਰਾਈਮ ਵੀਡੀਓ ’ਤੇ ਰਿਲੀਜ ਹੋਣ ਵਾਲੀ ਵੈੱਬ ਸੀਰੀਜ਼ ‘ਫਾਲੋ ਕਰ ਲੋ ਯਾਰ’ ਨੂੰ ਲੈ ਕੇ ਉਰਫੀ ਜਾਵੇਦ ਕਾਫ਼ੀ ਉਤਸ਼ਾਹਿਤ ਹੈ। 


author

cherry

Content Editor

Related News