ਕੋਂਕਣਾ ਨੂੰ ਮਨ੍ਹਾ ਨਹੀਂ ਕਰ ਸਕਦਾ : ਰਣਵੀਰ ਸ਼ੌਰੀ
Wednesday, Jan 06, 2016 - 06:17 PM (IST)

ਮੁੰਬਈ—ਬਾਲੀਵੁੱਡ ਅਦਾਕਾਰ ਰਣਵੀਰ ਸ਼ੌਰੀ ਦਾ ਕਹਿਣਾ ਹੈ ਕਿ ਉਹ ਕੋਂਕਣਾ ਸੇਨ ਨੂੰ ਮਨ੍ਹਾ ਨਹੀਂ ਕਰ ਸਕਦੇ ਹਨ। ਰਣਵੀਰ ਆਪਣੀ ਪਤਨੀ ਕੋਂਕਣਾ ਤੋਂ ਹੁਣ ਵੱਖ ਹੋ ਗਏ ਹਨ। ਰਣਵੀਰ, ਕੋਂਕਣਾ ਵਲੋਂ ਨਿਰਦੇਸ਼ਿਤ ਫਿਲਮ ''ਅ ਡੇਥ ਇਨ ਦਿ ਗੰਜ'' ਦਾ ਹਿੱਸਾ ਹਨ। ਰਣਵੀਰ ਦਾ ਕਹਿਣਾ ਹੈ ਕਿ ਉਹ ਉਸ ਨੂੰ ਮਨ੍ਹਾ ਨਹੀਂ ਕਰ ਸਕਦੇ, ਕਿਉਂਕਿ ਉਹ ਉਸ ਦੇ ਬੱਚੇ ਦੀ ਮਾਂ ਹੈ। ਉਨ੍ਹਾਂ ਕਿਹਾ ਕਿ ਮੈਨੂੰ ਫਿਲਮ ''ਚ ਨਾ ਲਓ, ਇਸ ਦੇ ਬਾਵਜੂਦ ਜਦੋਂ ਉਹ ਇਸ ਦਾ ਨਿਰਦੇਸ਼ਨ ਕਰ ਰਹੀ ਹੈ ਅਤੇ ਵਿਸ਼ੇਸ਼ ਰੂਪ ਨਾਲ ਜਦੋਂ ਉਹ ਮੇਰੇ ਬੱਚੇ ਦੀ ਮਾਂ ਹੈ ਤਾਂ ਮੈਂ ਉਸ ਨੂੰ ਮਨ੍ਹਾ ਕਿਸ ਤਰ੍ਹਾਂ ਕਰ ਸਕਦਾ ਹਾਂ। ਕੋਂਕਣਾ ਨੇ ਕਿਹਾ ਸੀ ਕਿ ਰਣਵੀਰ ਇਕ ਚੰਗੇ ਦੋਸਤ ਹਨ ਅਤੇ ਉਨ੍ਹਾਂ ਦੇ ਨਲਾ ਕੰਮ ਕਰਨ ''ਚ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ਉਹ ਹੁਣ ਵੀ ਦੋਸਤ ਰਹਿਣਗੇ।