‘ਕੌਫੀ ਵਿਦ ਕਰਨ’ ਹੋਇਆ ਬੰਦ, ਹੁਣ ਨਹੀਂ ਆਵੇਗਾ ਨਵਾਂ ਸੀਜ਼ਨ

05/04/2022 1:24:49 PM

ਮੁੰਬਈ (ਬਿਊਰੋ)– ਕਰਨ ਜੌਹਰ ਦੇ ਮਸ਼ਹੂਰ ਟਾਕ ਸ਼ੋਅ ‘ਕੌਫੀ ਵਿਦ ਕਰਨ’ ਦੇ ਪ੍ਰਸ਼ੰਸਕਾਂ ਨੂੰ ਝਟਕਾ ਲੱਗਣ ਵਾਲਾ ਹੈ। ਹੁਣ ਤਕ ਬਾਲੀਵੁੱਡ ਸਿਤਾਰਿਆਂ ਦੇ ਕਈ ਰਾਜ਼ਾਂ ਤੋਂ ਪਰਦਾ ਉਠਾ ਚੁੱਕੇ ‘ਕੌਫੀ ਵਿਦ ਕਰਨ’ ਨੂੰ ਅਲਵਿਦਾ ਕਹਿਣ ਦਾ ਸਮਾਂ ਆ ਚੁੱਕਾ ਹੈ।

ਇਹ ਖ਼ਬਰ ਵੀ ਪੜ੍ਹੋ : ਸਲਮਾਨ ਖ਼ਾਨ ਤੇ ਸ਼ਹਿਨਾਜ਼ ਗਿੱਲ ਦੀ ਇੰਨੀ ਪਿਆਰੀ ਵੀਡੀਓ ਤੁਸੀਂ ਕਦੇ ਨਹੀਂ ਦੇਖੀ ਹੋਣੀ

ਇਸ ਸਟੇਜ ’ਤੇ ਕਰਨ ਨੇ ਕਈ ਸਿਤਾਰਿਆਂ ਨੂੰ ਸੱਦਾ ਦਿੱਤਾ ਤੇ ਕਈ ਮਜ਼ੇਦਾਰ ਰਾਜ਼ ਜਨਤਾ ਸਾਹਮਣੇ ਲਿਆਂਦੇ। ਹੁਣ ਕਰਨ ਦਾ ਇਹ ਟਾਕ ਸ਼ੋਅ ਮੁੜ ਨਜ਼ਰ ਨਹੀਂ ਆਉਣ ਵਾਲਾ ਹੈ। ਖ਼ੁਦ ਕਰਨ ਜੌਹਰ ਨੇ ਇਸ ਦਾ ਐਲਾਨ ਕੀਤਾ ਹੈ।

ਕਰਨ ਜੌਹਰ ਨੇ ਇੰਸਟਾਗ੍ਰਾਮ ਪੋਸਟ ਰਾਹੀਂ ਇਹ ਸੈਡ ਨਿਊਜ਼ ਦਿੱਤੀ ਹੈ। ਉਨ੍ਹਾਂ ਲਿਖਿਆ, ‘ਹੈਲੋ, ‘ਕੌਫੀ ਵਿਦ ਕਰਨ’ 6 ਸੀਜ਼ਨਸ ਤਕ ਮੇਰੀ ਤੇ ਤੁਹਾਡੀ ਜ਼ਿੰਦਗੀ ਦਾ ਹਿੱਸਾ ਰਿਹਾ ਹੈ। ਮੈਂ ਇਹ ਸੋਚਦਾ ਹਾਂ ਕਿ ਇਸ ਸ਼ੋਅ ਨੇ ਕੁਝ ਪ੍ਰਭਾਵ ਪਾਇਆ ਹੈ ਤੇ ਪੌਪ ਕਲਚਰ ਦੇ ਇਤਿਹਾਸ ’ਚ ਕਿਤੇ ਤਾਂ ਜਗ੍ਹਾ ਬਣਾਈ ਹੈ। ਇਸ ਲਈ ਭਾਰੀ ਮਨ ਨਾਲ ਮੈਂ ਇਹ ਐਲਾਨ ਕਰ ਰਿਹਾ ਹਾਂ ਕਿ ‘ਕੌਫੀ ਵਿਦ ਕਰਨ’ ਹੁਣ ਵਾਪਸ ਨਹੀਂ ਆਉਣ ਵਾਲਾ ਹੈ।’

PunjabKesari

ਕਰਨ ਦੇ ਇਸ ਐਲਾਨ ’ਤੇ ਜਿਥੇ ਸਿਤਾਰਿਆਂ ਸਮੇਤ ਕਈ ਪ੍ਰਸ਼ੰਸਕਾਂ ਨੇ ਦੁੱਖ ਜ਼ਾਹਿਰ ਕੀਤਾ ਹੈ, ਉਥੇ ਕੁਝ ਨੇ ਇਸ ਦੇ ਬੰਦ ਹੋਣ ਨੂੰ ਚੰਗਾ ਦੱਸਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News