ਉਰਵਸ਼ੀ ਰੌਤੇਲਾ ਦੀ ਬੈਕਲੈੱਸ ਡਰੈੱਸ ਦੀ ਕੀਮਤ ਜਾਣ ਕੇ ਉੱਡ ਜਾਣਗੇ ਤੁਹਾਡੇ ਹੋਸ਼

Friday, Jan 08, 2021 - 09:26 AM (IST)

ਉਰਵਸ਼ੀ ਰੌਤੇਲਾ ਦੀ ਬੈਕਲੈੱਸ ਡਰੈੱਸ ਦੀ ਕੀਮਤ ਜਾਣ ਕੇ ਉੱਡ ਜਾਣਗੇ ਤੁਹਾਡੇ ਹੋਸ਼

ਮੁੰਬਈ (ਬਿਊਰੋ) : ਉਰਵਸ਼ੀ ਰੌਤੇਲਾ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਲੈ ਕੇ ਖ਼ਬਰਾਂ 'ਚ ਬਣੀ ਹੋਈ ਹੈ। ਨਾਲ ਹੀ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਲਈ ਉਰਵਸ਼ੀ ਰੌਤੇਲਾ ਆਏ ਦਿਨ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

PunjabKesari

ਹਾਲ ਹੀ 'ਚ ਉਰਵਸ਼ੀ ਰੌਤੇਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਨਵੀਂ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਬੈਕਲੈੱਸ ਡਰੈੱਸ ਫਲਾਂਟ ਕਰਦੀ ਦਿਖਾਈ ਦੇ ਰਹੀ ਹੈ। ਪ੍ਰਸ਼ੰਸਕ ਵੀ ਉਸ ਦੀਆਂ ਤਸਵੀਰਾਂ ਦੀਆਂ ਤਰੀਫ਼ਾਂ ਕਰਦੇ ਨਹੀਂ ਥੱਕ ਰਹੇ।

PunjabKesari
ਹਾਲ ਹੀ 'ਚ ਉਰਵਸ਼ੀ ਰੌਤੇਲਾ ਨੇ ਰੈਡ ਸੀਕੁਐਂਸ ਬੈਕਲੈਸ ਡਰੈੱਸ ਪਹਿਨੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਆਊਟਫਿੱਟ ਦੀ ਕੀਮਤ ਨੂੰ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਉਰਵਸ਼ੀ ਰੌਤੇਲਾ ਦੇ ਇਸ ਡਰੈੱਸ ਦੀ ਕੀਮਤ 32 ਲੱਖ ਰੁਪਏ ਹੈ।

PunjabKesari

ਉਰਵਸ਼ੀ ਰੌਤੇਲਾ ਦੀ ਇਹ ਰੈਡ ਸੀਕਿਨ ਬੈਕਲੈੱਸ ਡਰੈੱਸ  Filipino designer Michael Cinco ਨੇ ਡਿਜ਼ਾਇਨ ਕੀਤੀ ਹੈ। ਇਸ ਆਊਟਫਿੱਟ ਨੂੰ ਬਣਾਉਣ 'ਚ 150 ਘੰਟੇ ਯਾਨੀ ਸਾਢੇ ਛੇ ਦਿਨ ਲੱਗੇ।

PunjabKesari
ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਉਰਵਸ਼ੀ ਰੌਤੇਲਾ ਦਾ ਮਿਊਜ਼ਿਕ ਵੀਡੀਓ 'ਵੋ ਚੰਦ ਕਹਾਂ ਸੇ ਲਾਉਂਗੀ' ਰਿਲੀਜ਼ ਹੋਇਆ ਹੈ, ਜਿਸ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਉਰਵਸ਼ੀ ਰੌਤੇਲਾ ਆਪਣੀ ਫ਼ਿਲਮ ਵਰਜਿਨ ਭਾਨੂਪ੍ਰਿਆ 'ਚ ਨਜ਼ਰ ਆਈ ਸੀ।

PunjabKesari


author

sunita

Content Editor

Related News