ਸ਼ਾਰਦਾ ਦੇ ਛਠ ਗੀਤ ਨੇ ਮਚਾਇਆ ਧਮਾਲ, ਕਿਆਰਾ-ਸਿਧਾਰਥ ਇਸ ਸਾਲ ਲੈਣਗੇ ਫ਼ੇਰੇ, ਪੜ੍ਹੋ ਮਨੋਰੰਜਨ ਦੀਆਂ ਖ਼ਬਰਾਂ

Sunday, Oct 30, 2022 - 06:10 PM (IST)

ਸ਼ਾਰਦਾ ਦੇ ਛਠ ਗੀਤ ਨੇ ਮਚਾਇਆ ਧਮਾਲ, ਕਿਆਰਾ-ਸਿਧਾਰਥ ਇਸ ਸਾਲ ਲੈਣਗੇ ਫ਼ੇਰੇ, ਪੜ੍ਹੋ ਮਨੋਰੰਜਨ ਦੀਆਂ ਖ਼ਬਰਾਂ

ਬਾਲੀਵੁੱਡ ਡੈਸਕ- ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਨੂੰ 5 ਮਹੀਨਿਆਂ ਦਾ ਸਮਾਂ ਬੀਤ ਚੁੱਕਿਆ ਹੈ ਪਰ ਪਰਿਵਾਰ ਨੂੰ ਹੁਣ ਤੱਕ ਵੀ ਇਨਸਾਫ਼ ਨਹੀਂ ਮਿਲਿਆ। ਇਸ ਸਬੰਧੀ ਗੱਲ ਕਰਦਿਆਂ ਅੱਜ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਰਕਾਰ ਅਤੇ ਸਿਮਟਮ 'ਤੇ ਵੱਡਾ ਸਵਾਲ ਖੜ੍ਹੇ ਹਨ। ਇਸ ਦੇ ਨਾਲ ਵੱਡੀ ਖ਼ਬਰ ਹੈ ਕਿ ਆਸਥਾ ਦੇ ਅਨੋਖੇ ਤਿਉਹਾਰ ਛਠ 'ਚ ਸੂਰਜ ਦੀ ਪਹਿਲੀ ਕਿਰਨ ਅਤੇ ਸ਼ਾਮ ਨੂੰ ਆਖ਼ਰੀ ਕਿਰਨ ਨੂੰ ਅਰਗ ਦੇ ਕੇ ਸੂਰਜ ਨੂੰ ਮੱਥਾ ਟੇਕਿਆ ਜਾਂਦਾ ਹੈ। ਇਸ ਮੌਕੇ  ਪਦਮਸ਼੍ਰੀ ਸ਼ਾਰਦਾ ਸਿਨਹਾ ਦੀ ਆਵਾਜ਼ 'ਚ 'ਪਹਿਲੇ ਪਹਿਲ ਛੱਠ ਮਾਈਆ' ਗੀਤ ਅੱਜ ਵੀ ਬਹੁਤ ਸੁਣਨ ਨੂੰ ਮਿਲਦਾ ਹੈ। ਸਾਲ 2016 'ਚ ਰਿਲੀਜ਼ ਹੋਏ ਇਸ ਗੀਤ ਨੂੰ ਹੁਣ ਤਕ 42 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਸ ਤਰ੍ਹਾਂ ਹੋਰ ਖ਼ਬਰਾਂ ਜਾਣਨ ਲਈ ਪੜ੍ਹੋ ਮਨੋਰੰਜਨ ਦੀਆਂ ਖ਼ਾਸ ਖ਼ਬਰਾਂ, ਜੋ ਇਸ ਪ੍ਰਕਾਰ ਹਨ-

ਕਿਆਰਾ-ਸਿਧਾਰਥ ਇਸ ਸਾਲ ਲੈਣਗੇ ਸੱਤ ਫ਼ੇਰੇ! ਮਸ਼ਹੂਰ ਹਸਤੀਆਂ ਹੋਣਗੀਆਂ ਵਿਆਹ ’ਚ ਸ਼ਾਮਲ

ਬਾਲੀਵੁੱਡ ਸਿਤਾਰੇ ਇਕ ਤੋਂ ਬਾਅਦ ਇਕ ਵਿਆਹ ਦੇ ਬੰਧਨ ’ਚ ਬੱਝਦੇ ਨਜ਼ਰ ਆ ਰਹੇ ਹਨ। ਇਸ ਸਾਲ ਜਿੱਥੇ ਆਲੀਆ ਭੱਟ-ਰਣਬੀਰ ਕਪੂਰ ਤੋਂ ਲੈ ਕੇ ਰਿਚਾ ਚੱਢਾ ਅਤੇ ਅਲੀ ਫਜ਼ਲ ਸਮੇਤ ਕਈ ਸਿਤਾਰਿਆਂ ਨੇ ਵਿਆਹ ਕਰਵਾਇਆ। ਇਸ ਦੇ ਨਾਲ ਹੀ ਇਸ ਸੂਚੀ ’ਚ ਇਕ ਹੋਰ ਨਾਂ ਸਾਹਮਣੇ ਆ ਰਿਹਾ ਹੈ। ਉਹ ਹੈ ਬਾਲੀਵੁੱਡ ਦੀ ਮਸ਼ਹੂਰ ਜੋੜੀ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ।

ਮੂਸੇਵਾਲਾ ਦੇ ਪਿਤਾ ਦਾ ਸਰਕਾਰ ਨੂੰ ਅਲਟੀਮੇਟਮ, ‘ਇਨਸਾਫ਼ ਨਾ ਮਿਲਿਆ ਤਾਂ ਕੇਸ ਵਾਪਸ ਲੈ ਕੇ ਛੱਡਾਂਗਾ ਦੇਸ਼’

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਨੂੰ 5 ਮਹੀਨਿਆਂ ਦਾ ਸਮਾਂ ਬੀਤ ਚੁੱਕਿਆ ਹੈ ਪਰ ਪਰਿਵਾਰ ਨੂੰ ਹੁਣ ਤੱਕ ਵੀ ਇਨਸਾਫ਼ ਨਹੀਂ ਮਿਲਿਆ। ਇਸ ਸਬੰਧੀ ਗੱਲ ਕਰਦਿਆਂ ਅੱਜ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਰਕਾਰ ਅਤੇ ਸਿਮਟਮ 'ਤੇ ਵੱਡਾ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਉਸ ਨੇ ਦੇਸ਼ ਦੀ ਸੇਵਾ ਕੀਤਾ ਹੈ ਅਤੇ ਉਹ ਸੇਵਾਮੁਕਤ ਫੌਜੀ ਹਨ। ਉਨ੍ਹਾਂ ਵੱਲੋਂ ਲਗਾਤਾਰ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਪਰ ਇਨਸਾਫ਼ ਦੇਣ ਦੀ ਬਜਾਏ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਸਿੱਧੂ ਦੇ ਪਿਤਾ ਨੇ ਸਰਕਾਰ ਨੂੰ ਇਕ ਮਹੀਨੇ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਮੈਂ ਡੀ. ਜੀ. ਪੀ. ਨੂੰ ਮਿਲਣ ਦਾ ਸਮਾਂ ਮੰਗਿਆ ਹੈ ਅਤੇ 25 ਨਵੰਬਰ ਤੱਕ ਇੰਤਜ਼ਾਰ ਕਰਾਂਗਾ। ਉਸ ਤੋਂ ਬਾਅਦ ਜੇਕਰ ਸਾਨੂੰ ਇਨਸਾਫ਼ ਨਹੀਂ ਮਿਲਦਾ ਤਾਂ ਅਸੀਂ ਦੇਸ਼ ਛੱਡ ਕੇ ਚੱਲ ਜਾਵਾਂਗੇ।

ਸ਼ਾਰਦਾ ਸਿਨਹਾ ਦਾ ਛਠ ਗੀਤ 'ਪਹਿਲੇ ਪਹਿਲ ਛਠ ਮਈਆ' ਨੇ ਯੂਟਿਊਬ 'ਤੇ ਮਚਾਇਆ ਧਮਾਲ (ਵੀਡੀਓ)

ਆਸਥਾ ਦੇ ਅਨੋਖੇ ਤਿਉਹਾਰ ਛਠ 'ਚ ਸੂਰਜ ਦੀ ਪਹਿਲੀ ਕਿਰਨ ਅਤੇ ਸ਼ਾਮ ਨੂੰ ਆਖ਼ਰੀ ਕਿਰਨ ਨੂੰ ਅਰਗ ਦੇ ਕੇ ਸੂਰਜ ਨੂੰ ਮੱਥਾ ਟੇਕਿਆ ਜਾਂਦਾ ਹੈ। ਛਠ ਦਾ ਤਿਉਹਾਰ ਸੂਰਜ ਦੇਵਤਾ ਨੂੰ ਸਮਰਪਿਤ ਹੈ। ਔਰਤਾਂ ਪਰਿਵਾਰ ਦੀ ਚੰਗੀ ਸਿਹਤ ਅਤੇ ਆਰਥਿਕ ਸਥਿਤੀ ਦੀ ਕਾਮਨਾ ਨਾਲ ਇਹ ਵਰਤ ਰੱਖਦੀਆਂ ਹਨ। ਇਹ ਵਰਤ ਭੋਜਪੁਰੀ ਗੀਤਾਂ ਤੋਂ ਬਿਨਾਂ ਅਧੂਰਾ ਹੈ। ਛਠ ਪੂਜਾ ਦੇ ਮੌਕੇ 'ਤੇ ਪਦਮਸ਼੍ਰੀ ਸ਼ਾਰਦਾ ਸਿਨਹਾ ਦੀ ਆਵਾਜ਼ 'ਚ 'ਪਹਿਲੇ ਪਹਿਲ ਛੱਠ ਮਾਈਆ' ਗੀਤ ਅੱਜ ਵੀ ਬਹੁਤ ਸੁਣਨ ਨੂੰ ਮਿਲਦਾ ਹੈ। ਸਾਲ 2016 'ਚ ਰਿਲੀਜ਼ ਹੋਏ ਇਸ ਗੀਤ ਨੂੰ ਹੁਣ ਤਕ 42 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। 

ਗਾਇਕ ਨਿੰਜਾ ਪੁੱਤਰ ਅਤੇ ਪਤਨੀ ਨਾਲ ਗੁਰਦੁਆਰਾ ਸਾਹਿਬ ਹੋਏ ਨਤਮਸਤਕ, ਤਸਵੀਰਾਂ ’ਚ ਦਿਖਾਇਆ ਨਿਸ਼ਾਨ ਦਾ ਚਿਹਰਾ

ਪੰਜਾਬੀ ਗਾਇਕ ਅਤੇ ਅਦਾਕਾਰ ਨਿੰਜਾ ਆਪਣੇ ਪਰਿਵਾਰ ਨਾਲ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਜਿੱਥੋਂ ਉਨ੍ਹਾਂ ਨੇ ਪਤਨੀ ਅਤੇ ਪੁੱਤਰ ਨਿਸ਼ਾਨ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਗਾਇਕ ਆਏ ਦਿਨ ਆਪਣੇ ਪੁੱਤਰ ਨਾਲ ਤਸਵੀਰਾਂ ਸਾਂਝੀਆਂ ਕਰਦੇ ਹਨ ਹਾਲਾਂਕਿ ਉਨ੍ਹਾਂ ਨੇ ਨਿਸ਼ਾਨ ਦਾ ਚਿਹਰਾ ਪ੍ਰਸ਼ੰਸਕਾਂ ਨੂੰ ਨਹੀਂ ਦਿਖਾਇਆ ਸੀ। ਹਾਲ ਹੀ ’ਚ ਸਾਂਝੀਆਂ ਕੀਤੀਆਂ ਤਸਵੀਰਾਂ ’ਚ ਗਾਇਕ ਨੇ ਪੁੱਤਰ ਦਾ ਚਿਹਰਾ ਵੀ ਦਿਖਾ ਦਿੱਤਾ ਹੈ। ਤਸਵੀਰਾਂ ’ਚ ਦੇਖ ਸਕਦੇ ਨਿਸ਼ਾਨ ਬੇਹੱਦ ਖੂਬਸੂਰਤ ਹੈ। ਪ੍ਰਸ਼ੰਸਕ ਗਾਇਕ ਦੀਆਂ ਇਨ੍ਹਾਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ।  

ਜਯਾ ਬੱਚਨ ਦਾ ਦੋਹਤੀ ਨਵਿਆ ਨੂੰ ਲੈ ਕੇ ਅਜੀਬੋ-ਗਰੀਬ ਬਿਆਨ, ਕਿਹਾ- ਬਿਨਾਂ ਵਿਆਹ ਕਰਵਾਏ ਵੀ ਬਣ ਸਕਦੀ ਹੈ ਮਾਂ

ਬਾਲੀਵੁੱਡ ਅਦਾਕਾਰਾ ਤੇ ਸਾਂਸਦ ਜਯਾ ਬੱਚਨ ਹੁਣ ਫ਼ਿਲਮਾਂ ਤੋਂ ਦੂਰ ਰਾਜਨੀਤੀ 'ਚ ਜ਼ਿਆਦਾ ਰੁੱਝੇ ਰਹਿੰਦੇ ਹਨ ਪਰ ਅਦਾਕਾਰਾ ਆਪਣੇ ਬਿਆਨਾਂ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਜਯਾ ਬੱਚਨ ਨੇ ਆਪਣੀ ਦੋਹਤੀ ਨੂੰ ਲੈ ਕੇ ਅਜਿਹਾ ਬਿਆਨ ਦਿੱਤਾ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਜਯਾ ਬੱਚਨ ਦਾ ਕਹਿਣਾ ਹੈ ਕਿ ਕਿਸੇ ਵੀ ਰਿਸ਼ਤੇ ਨੂੰ ਚਲਾਉਣ ਲਈ ਸਰੀਰਕ ਖਿੱਚ ਜ਼ਰੂਰੀ ਹੁੰਦੀ ਹੈ। 

ਮੂਸੇਵਾਲਾ ਦੀ ਹਵੇਲੀ ਪਹੁੰਚੇ ਦਰਸ਼ਨ ਔਲਖ, ਪੋਸਟ ਸਾਂਝੀ ਕਰਦਿਆਂ ਕਿਹਾ- 5 ਮਹੀਨੇ ਹੋ ਗਏ ਕੋਈ ਇਨਸਾਫ਼ ਨਹੀਂ ਮਿਲਿਆ

ਬਾਲੀਵੁੱਡ ਅਤੇ ਪਾਲੀਵੁੱਡ ਅਦਾਕਾਰ ਦਰਸ਼ਨ ਔਲਖ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਹਵੇਲੀ ਤੋਂ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨਾਲ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ ਦਰਸ਼ਨ ਔਲਖ ਨੇ ਸਿੱਧੂ ਨੂੰ ਹਾਲੇ ਤੱਕ ਇਨਸਾਫ਼ ਨਾ ਮਿਲਣ 'ਤੇ ਦੁੱਖ ਜਤਾਇਆ ਹੈ। 


author

Shivani Bassan

Content Editor

Related News