ਮਰਹੂਮ ਗਾਇਕ ਸੁਰਿੰਦਰ ਛਿੰਦਾ ਨੂੰ ਸਮਰਪਿਤ ''ਕਿੱਥੇ ਤੁਰ ਗਿਆਂ ਯਾਰਾ'' ਦਾ ਪੋਸਟਰ ਹੋਇਆ ਰਿਲੀਜ਼

Tuesday, Jul 16, 2024 - 12:19 PM (IST)

ਮਰਹੂਮ ਗਾਇਕ ਸੁਰਿੰਦਰ ਛਿੰਦਾ ਨੂੰ ਸਮਰਪਿਤ ''ਕਿੱਥੇ ਤੁਰ ਗਿਆਂ ਯਾਰਾ'' ਦਾ ਪੋਸਟਰ ਹੋਇਆ ਰਿਲੀਜ਼

ਚੰਡੀਗੜ੍ਹ- ਪੰਜਾਬ ਦੇ ਲੈਜੇਂਡਰੀ ਗਾਇਕ ਸੁਰਿੰਦਰ ਛਿੰਦਾ ਦਾ ਨਾਂਅ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਆ ਗਿਆ ਹੈ। ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ ਦੀ ਪਹਿਲੀ ਬਰਸੀ ਮੌਕੇ ਮਰਹੂਮ ਗਾਇਕ ਨੂੰ ਨਿਵੇਕਲੇ ਢੰਗ ਨਾਲ ਯਾਦ ਕਰਦਿਆਂ ਗੀਤ ਤਿਆਰ ਕੀਤਾ ਹੈ ਜਿਸ ਦਾ ਪੋਸਟਰ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਰਿਲੀਜ਼ ਕੀਤਾ ਗਿਆ।

PunjabKesari

ਪ੍ਰਸਿੱਧ ਗੀਤਕਾਰ ਬਾਬੂ ਸਿੰਘ ਮਾਨ, ਪਦਮ ਸ੍ਰੀ ਹੰਸ ਰਾਜ ਹੰਸ ਤੇ ਹਰਪ੍ਰੀਤ ਸੇਖੋਂ ਵੱਲੋਂ ਗੀਤ 'ਕਿੱਥੇ ਤੁਰ ਗਿਆਂ ਯਾਰਾ' ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਹ ਗੀਤ ਅਤੇ ਵੀਡਿਓ 26 ਜੁਲਾਈ ਨੂੰ ਸੁਰਿੰਦਰ ਛਿੰਦਾ ਦੀ ਪਹਿਲੀ ਬਰਸੀ ਮੌਕੇ ਰਿਲੀਜ਼ ਹੋਵੇਗਾ।ਇਸ ਗੀਤ ਨੂੰ ਹੰਸ ਰਾਜ ਹੰਸ ਨੇ ਗਾਇਆ ਹੈ ਤੇ ਹਰਪ੍ਰੀਤ ਸੇਖੋਂ ਨੇ ਲਿਖਿਆ ਹੈ।ਵੀਡੀਓ ਦਾ ਨਿਰਦੇਸ਼ਨ ਬੌਬੀ ਬਾਜਵਾ ਨੇ ਕੀਤਾ ਹੈ, ਜਿਸ ਨੂੰ ਤਲਵਿੰਦਰ ਸਿੰਘ ਨਾਗਰਾ ਵੱਲੋਂ ਤਿਆਰ ਕੀਤਾ ਗਿਆ ਹੈ।  ਇਸ ਨੂੰ ਗੁਰਮੀਤ ਸਿੰਘ ਨੇ ਸੰਗੀਤ ਦਿੱਤਾ ਹੈ। ਇਸ ਗੀਤ ਦੇ ਬੋਲ ਹਨ 'ਕਿੱਥੇ ਤੁਰ ਗਿਆਂ ਯਾਰਾ'। ਸੁਰਿੰਦਰ ਛਿੰਦਾ ਨੇ ਜੱਟ ਜਿਉਣਾ ਮੋੜ, ਪੁੱਤ ਜੱਟ ਦੇ ਤੇ ਟਰੱਕ ਬੱਲੀਏ ਵਰਗੇ ਗੀਤ ਗਾਏ ਹਨ, ਜਿਸ ਲਈ ਉਹ ਦੁਨੀਆ ਭਰ 'ਚ ਮਸ਼ਹੂਰ ਹੈ।

ਇਹ ਖ਼ਬਰ ਵੀ ਪੜ੍ਹੋ -ਕਿਮ ਕਾਰਦਾਸ਼ੀਅਨ ਭੈਣਾਂ ਅੰਬਾਨੀ ਦੇ ਫੰਕਸ਼ਨ ਤੋਂ ਬਾਅਦ ਪੁੱਜੀਆਂ ਮੰਦਰ, ਗਰੀਬ ਬੱਚਿਆਂ ਨੂੰ ਖੁਆਇਆ ਲੰਗਰ

ਹੰਸ ਰਾਜ ਹੰਸ ਨੇ ਕਿਹਾ ਕਿ ਸੁਰਿੰਦਰ ਸ਼ਿੰਦਾ ਹਮੇਸ਼ਾ ਸਾਡੇ ਦਿਲਾਂ 'ਚ ਵਸਦਾ ਰਹੇਗਾ, ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।ਉਨ੍ਹਾਂ ਕਿਹਾ ਕਿ ਅੱਜ ਪੋਸਟਰ ਰਿਲੀਜ਼ ਕਰਦਿਆਂ ਵਿਛੜੇ ਸਾਥੀ ਨੂੰ ਯਾਦ ਕਰ ਰਹੇ ਹਾਂ ਜਿਸ ਦੀ ਯਾਦ ਸਦੀਵੀਂ ਉਸ ਦੇ ਚਾਹੁਣ ਵਾਲਿਆਂ ਦੇ ਦਿਲਾਂ 'ਚ ਯਾਦ ਰਹੇਗੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਸਰਬਜੀਤ ਚੀਮਾ ਦੇ ਪੁੱਤਰ ਦਾ ਹੋਇਆ ਵਿਆਹ, ਤਸਵੀਰਾਂ ਵਾਇਰਲ

ਬਾਬੂ ਸਿੰਘ ਮਾਨ ਨੇ ਕਿਹਾ ਕਿ ਸੁਰਿੰਦਰ ਛਿੰਦਾ ਭਾਵੇਂ ਉਹ ਸਰੀਰਕ ਤੌਰ 'ਤੇ ਨਹੀਂ ਰਹੇ ਪਰ ਉਨ੍ਹਾਂ ਦੀ ਆਵਾਜ਼ ਹਮੇਸ਼ਾ ਗੂੰਜਦੀ ਰਹੇਗੀ। ਅੱਜ ਇੱਕ ਗੀਤ ਰਾਹੀਂ ਉਨ੍ਹਾਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਭੇਂਟ ਕਰ ਰਹੇ ਹਾਂ।'ਕਿੱਥੇ ਤੁਰ ਗਿਆਂ ਯਾਰਾ' ਗੀਤ ਲਿਖਣ ਵਾਲੇ ਹਰਪ੍ਰੀਤ ਸੇਖੋਂ ਨੇ ਕਿਹਾ ਕਿ ਉਨ੍ਹਾਂ ਦੀ ਸਵਰਗੀ ਸੁਰਿੰਦਰ ਛਿੰਦਾ ਨਾਲ ਬਹੁਤ ਨੇੜਲੀ ਸਾਂਝ ਸੀ ਅਤੇ ਇੱਕ ਸਾਲ ਉਨ੍ਹਾਂ ਦੇ ਤੁਰ ਜਾਣ ਤੋਂ ਬਾਅਦ ਇੰਝ ਲੱਗਦਾ ਹੈ ਜਿਵੇਂ ਉਹ ਸਾਡੇ ਅੰਗ-ਸੰਗ ਹੋਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੁਰਿੰਦਰ ਛਿੰਦਾ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਪੰਜਾਬ ਦੀ ਅਮਰ ਆਵਾਜ਼ ਆਖਿਆ ਸੀ।


author

Priyanka

Content Editor

Related News