ਸਲਮਾਨ ਖ਼ਾਨ ਦੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਨੇ ਪਹਿਲੇ ਦਿਨ ਕੀਤੀ ਉਮੀਦ ਤੋਂ ਘੱਟ ਕਮਾਈ

Saturday, Apr 22, 2023 - 02:09 PM (IST)

ਸਲਮਾਨ ਖ਼ਾਨ ਦੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਨੇ ਪਹਿਲੇ ਦਿਨ ਕੀਤੀ ਉਮੀਦ ਤੋਂ ਘੱਟ ਕਮਾਈ

ਮੁੰਬਈ (ਬਿਊਰੋ)– ਸਲਮਾਨ ਖ਼ਾਨ ਦੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ਇਸ ਫ਼ਿਲਮ ਨੇ ਪਹਿਲੇ ਦਿਨ ਉਮੀਦ ਨਾਲੋਂ ਬੇਹੱਦ ਘੱਟ ਕਮਾਈ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਕਪਿਲ ਸ਼ਰਮਾ ਦੇ ਸ਼ੋਅ ’ਤੇ ਬੋਲਿਆ ਰੈਪਰ ਰਫਤਾਰ, ਕਿਹਾ– ‘ਉਥੇ ਸਿਰਫ ਸ਼ੋਸ਼ਾਬਾਜ਼ੀ ਹੁੰਦੀ ਹੈ...’

ਫ਼ਿਲਮ ਨੇ ਪਹਿਲੇ ਦਿਨ ਸਿਰਫ 15.81 ਕਰੋੜ ਰੁਪਏ ਕਮਾਏ ਹਨ, ਜੋ ਸਲਮਾਨ ਖ਼ਾਨ ਦੀ ਫ਼ਿਲਮ ਲਈ ਚੰਗਾ ਅੰਕੜਾ ਨਹੀਂ ਹੈ। ਜੇਕਰ ਸਲਮਾਨ ਖ਼ਾਨ ਦੀਆਂ ਸਾਲ 2010 ਤੋਂ ਈਦ ਮੌਕੇ ਰਿਲੀਜ਼ ਹੋਈਆਂ ਫ਼ਿਲਮਾਂ ਦੀ ਕਮਾਈ ਦੀ ਗੱਲ ਕਰੀਏ ਤਾਂ ਇਹ ਸਭ ਤੋਂ ਘੱਟ ਕਮਾਈ ਕਰਨ ਵਾਲੀਆਂ ਫ਼ਿਲਮਾਂ ’ਚੋਂ ਹੇਠਾਂ ਦੂਜੇ ਨੰਬਰ ’ਤੇ ਹੈ। ਸਭ ਤੋਂ ਹੇਠਾਂ ਦਬੰਗ ਹੈ, ਜੋ ਸਾਲ 2010 ’ਚ ਰਿਲੀਜ਼ ਹੋਈ ਸੀ ਤੇ ਉਸ ਫ਼ਿਲਮ ਨੇ 14.50 ਕਰੋੜ ਰੁਪਏ ਕਮਾਏ ਸਨ।

PunjabKesari

ਦੱਸ ਦੇਈਏ ਕਿ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਸਲਮਾਨ ਖ਼ਾਨ ਦੀ ਇਕ ਵੱਡੀ ਫ਼ਿਲਮ ਹੈ। ਇਸ ਫ਼ਿਲਮ ਦੀ ਸਟਾਰ ਕਾਸਟ ਵੀ ਬੇਹੱਦ ਵੱਡੀ ਹੈ, ਜਿਸ ਨਾਲ ਸਾਊਥ ਇੰਡਸਟਰੀ ਦੇ ਵੱਡੇ ਨਾਂ ਜੁੜੇ ਹੋਏ ਹਨ। ਇਸ ਦੇ ਬਾਵਜੂਦ ਫ਼ਿਲਮ ਦੀ ਕਮਾਈ ਨੇ ਨਿਰਾਸ਼ ਕੀਤਾ ਹੈ।

PunjabKesari

ਜੇਕਰ ਸਲਮਾਨ ਖ਼ਾਨ ਦੀਆਂ ਈਦ ਮੌਕੇ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਪਹਿਲੇ ਨੰਬਰ ’ਤੇ ‘ਭਾਰਤ’ ਹੈ, ਜੋ ਸਾਲ 2019 ’ਚ ਰਿਲੀਜ਼ ਹੋਈ ਸੀ। ਇਸ ਫ਼ਿਲਮ ਨੇ 42.30 ਕਰੋੜ ਰੁਪਏ ਕਮਾਏ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News