ਕਿਸ਼ਵਰ ਮਰਚੈਂਟ ਅਤੇ ਪਤੀ ਸੁਯਸ਼ ਨੇ ਬਣਵਾਇਆ ਆਪਣੇ ਪੁੱਤਰ ਦਾ ਨਾਂ ਦਾ ਟੈਟੂ (ਵੀਡੀਓ)

Thursday, Sep 16, 2021 - 06:05 PM (IST)

ਕਿਸ਼ਵਰ ਮਰਚੈਂਟ ਅਤੇ ਪਤੀ ਸੁਯਸ਼ ਨੇ ਬਣਵਾਇਆ ਆਪਣੇ ਪੁੱਤਰ ਦਾ ਨਾਂ ਦਾ ਟੈਟੂ (ਵੀਡੀਓ)

ਮੁੰਬਈ- ਟੀਵੀ ਇੰਡਸਟਰੀ ਦੀ 40 ਸਾਲ ਕਿਸ਼ਵਰ ਮਰਚੈਂਟ ਜੋ ਕਿ ਪਿਛਲੇ ਮਹੀਨੇ ਹੀ ਪਹਿਲੀ ਵਾਰ ਮੰਮੀ ਬਣੀ ਹੈ। ਇਨੀਂ ਦਿਨੀਂ ਉਹ ਆਪਣੇ ਬੱਚੇ ਦੇ ਪਾਲਣ ਪੋਸ਼ਣ ‘ਚ ਲੱਗੀ ਹੋਈ ਹੈ। ਕਿਸ਼ਵਰ ਅਤੇ ਸੁਯਸ਼ ਆਪਣੇ ਪੁੱਤਰ ਦੇ ਨਾਲ ਸਮਾਂ ਬਿਤਾ ਰਹੇ ਹਨ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਪੁੱਤਰ ਦਾ ਨਾਂ ਜੱਗ ਜ਼ਾਹਿਰ ਕੀਤਾ ਸੀ। ਉਨ੍ਹਾਂ ਨੇ ਆਪਣੇ ਪੁੱਤਰ ਦਾ ਨਾਂ ਨਿਰਵੈਰ ਰਾਏ ਰੱਖਿਆ ਹੈ।

Kishwer Merchant, expecting first child with Suyyash Rai, says her  pregnancy was 'unplanned' - Hindustan Times
ਕਿਸ਼ਵਰ ਨੇ ਇੱਕ ਹੋਰ ਕੰਮ ਕਰ ਕੇ ਹਰ ਇੱਕ ਨੂੰ ਹੈਰਾਨ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣੇ ਪੁੱਤਰ ਨਿਰਵੈਰ ਦੇ ਨਾਂਅ ਦਾ ਟੈਟੂ ਬਣਵਾਇਆ ਹੈ, ਨਾਲ ਹੀ ਪਤੀ ਸੁਯਸ਼ ਰਾਏ ਨੇ ਵੀ ਇਹੋ ਜਿਹਾ ਟੈਟੂ ਬਣਵਾਇਆ ਹੈ। ਦੋਵਾਂ ਨੇ ਇਹ ਟੈਟੂ ਆਪਣੀ ਗਰਦਨ ਉੱਤੇ ਬਣਵਾਇਆ ਹੈ। ਇਸ ਵੀਡੀਓ ਨੂੰ ਕਿਸ਼ਵਰ ਨੇ ਦਿਲਜੀਤ ਦੋਸਾਂਝ ਦੇ ਵਾਇਬ ਗੀਤ ਦੇ ਨਾਲ ਪੋਸਟ ਕੀਤਾ ਹੈ। 


ਦੱਸ ਦਈਏ ਕਿ ਦੋਵਾਂ ਨੇ 2016 ‘ਚ ਵਿਆਹ ਕਰਵਾਇਆ ਸੀ। ਦੋਵੇਂ ਵਧੀਆ ਅਦਾਕਾਰ ਹਨ। ਹਾਲਾਂਕਿ ਦੋਵਾਂ ਦੀ ਉਮਰ ‘ਚ ਅੱਠ ਸਾਲ ਦਾ ਫਰਕ ਹੈ ਪਰ ਦੋਵੇਂ ਖੁਸ਼ੀ-ਖੁਸ਼ੀ ਆਪਣੀ ਵਿਆਹੁਤਾ ਜ਼ਿੰਦਗੀ ਦਾ ਮਜ਼ਾ ਲੈ ਰਹੇ ਹਨ। ਦੋਵੇਂ ਮਾਤਾ-ਪਿਤਾ ਬਣ ਕੇ ਬਹੁਤ ਖੁਸ਼ ਹਨ। ਦੱਸ ਦਈਏ ਦੋਵੇਂ ਟੀਵੀ ਇੰਡਸਟਰੀ ਦੇ ਨਾਮੀ ਕਲਾਕਾਰ ਹਨ। ਦੋਵਾਂ ਨੇ ਕਈ ਮਸ਼ਹੂਰ ਸੀਰੀਅਲਾਂ ‘ਚ ਕੰਮ ਕੀਤਾ ਹੈ। ਸੁਯਸ਼ ਕਈ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।


author

Aarti dhillon

Content Editor

Related News