ਕੈਂਸਰ ਪੀੜਤ ਕਿਰਨ ਖੇਰ ਦੇ ਚਿਹਰੇ ਤੋਂ ਉੱਡੀ ਰੰਗਤ, ਪਛਾਣਨਾ ਹੋਇਆ ਔਖਾ, ਤਸਵੀਰਾਂ ਵਾਇਰਲ

Saturday, May 08, 2021 - 03:28 PM (IST)

ਕੈਂਸਰ ਪੀੜਤ ਕਿਰਨ ਖੇਰ ਦੇ ਚਿਹਰੇ ਤੋਂ ਉੱਡੀ ਰੰਗਤ, ਪਛਾਣਨਾ ਹੋਇਆ ਔਖਾ, ਤਸਵੀਰਾਂ ਵਾਇਰਲ

ਮੁੰਬਈ : ਬਾਲੀਵੁੱਡ ਅਦਾਕਾਰਾ ਅਤੇ ਬੀ. ਜੇ. ਪੀ. ਸੰਸਦ ਕਿਰਨ ਖੇਰ ਇਨੀਂ ਦਿਨੀਂ ਬਲੱਡ ਕੈਂਸਰ ਦੀ ਗੰਭੀਰ ਬੀਮਾਰੀ ਨਾਲ ਲੜ ਰਹੀ ਹੈ। ਬੀਤੇ ਦਿਨ ਕਿਰਨ ਖੇਰ ਆਪਣੇ ਪਰਿਵਾਰ ਨਾਲ ਕੋਰੋਨਾ ਵੈਕਸੀਨ ਲੈਣ ਲਈ ਨੀਨਾਵਤੀ ਹਸਪਤਾਲ ਪਹੁੰਚੀ ਸੀ। ਇਸ ਦੌਰਾਨ ਉਨ੍ਹਾਂ ਨੂੰ ਪਛਾਨਣਾ ਕਾਫ਼ੀ ਮੁਸ਼ਕਿਲ ਹੋ ਗਿਆ ਸੀ। ਹਾਲ ਹੀ 'ਚ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਕਾਫ਼ੀ ਕਮਜ਼ੋਰ ਨਜ਼ਰ ਆ ਰਹੀ ਹੈ। ਤਸਵੀਰਾਂ ਨੂੰ ਵੇਖ ਕੇ ਲੱਗ ਰਿਹਾ ਹੈ ਕਿ ਉਨ੍ਹਾਂ ਦਾ ਭਾਰ ਵੀ ਅੱਗੇ ਨਾਲੋਂ ਕਾਫ਼ੀ ਘੱਟ ਗਿਆ ਹੈ। 

PunjabKesari

ਉੱਡੀ ਮੌਤ ਦੀ ਅਫ਼ਵਾਹ
ਕੋਰੋਨਾ ਵੈਕਸੀਨ ਲੈਣ ਆਈ ਕਿਰਨ ਖੇਰ ਦੀਆਂ ਸ਼ਾਮ ਤੱਕ ਮੌਤ ਦੀਆਂ ਅਫਵਾਹਾਂ ਨੇ ਜ਼ੋਰ ਫੜ ਲਿਆ ਸੀ।ਲੋਕ ਸੋਸ਼ਲ ਮੀਡੀਆ 'ਤੇ ਕਿਰਨ ਦੀ ਤਸਵੀਰ ਸਾਂਝੀ ਕਰਕੇ ਅਦਾਕਾਰਾ ਨੂੰ ਸ਼ਰਧਾਂਜਲੀ ਦੇ ਰਹੇ ਹਨ। ਇਸ ਤੋਂ ਅਨੁਪਮ ਖੇਰ ਨੂੰ ਖ਼ੁਦ ਆਪਣੇ ਟਵਿੱਟਰ ਅਕਾਊਂਟ 'ਤੇ ਇਹ ਜਾਣਕਾਰੀ ਦੇਣੀ ਪਈ ਸੀ ਕਿ ਕਿਰਨ ਖੇਰ ਬਿਲਕੁਲ ਠੀਕ ਹੈ ਅਤੇ ਲੋਕ ਨਕਾਰਾਤਮਕ ਖ਼ਬਰਾਂ ਨਾ ਫੈਲਾਉਣ। ਅਨੁਪਮ ਨੇ ਟਵੀਟ ਕਰਕੇ ਲਿਖਿਆ ਕਿ 'ਕਿਰਨ ਨੂੰ ਲੈ ਕੇ ਕੁਝ ਝੂਠੀਆਂ ਅਫ਼ਵਾਹਾਂ ਉੱਡ ਰਹੀਆਂ ਹਨ। ਉਹ ਸਭ ਝੂਠ ਹਨ। ਕਿਰਨ ਬਿਲਕੁੱਲ ਠੀਕ ਹੈ, ਇਥੇ ਤੱਕ ਕਿ ਸ਼ੁੱਕਰਵਾਰ ਦੁਪਿਹਰ ਨੂੰ ਹੀ ਉਨ੍ਹਾਂ ਨੇ ਕੋਵਿਡ ਟੀਕੇ ਦੀ ਦੂਜੀ ਖੁਰਾਕ ਲਈ ਹੈ। ਮੈਂ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਅਜਿਹੀਆਂ ਨੈਗੇਟਿਵ ਖ਼ਬਰਾਂ ਨਾ ਫੈਲਾਓ। ਧੰਨਵਾਦ, ਸੁਰੱਖਿਅਤ ਰਹੋ।' 

PunjabKesari

ਬੀਤੇ ਸਾਲ ਗੰਭੀਰ ਬੀਮਾਰੀ ਬਾਰੇ ਲੱਗਾ ਸੀ ਪਤਾ
ਦੱਸ ਦਈਏ ਕਿ ਕਿਰਨ ਖੇਰ ਨੂੰ ਆਪਣੀ ਇਸ ਬਿਮਾਰੀ ਦਾ ਬੀਤੇ ਸਾਲ ਪਤਾ ਲੱਗਿਆ ਸੀ, ਜਿਸ ਤੋਂ ਬਾਅਦ ਉਹ ਉਦੋਂ ਤੋਂ ਹੀ ਮੁੰਬਈ 'ਚ ਹੀ ਆਪਣਾ ਇਲਾਜ ਕਰਵਾ ਰਹੀ ਹੈ। ਕਿਰਨ ਖੇਰ ਆਪਣੀ ਇਸ ਬਿਮਾਰੀ ਕਾਰਨ ਪਿਛਲੇ ਕਈ ਮਹੀਨਿਆਂ ਤੋਂ ਫ਼ਿਲਮੀ ਪਰਦੇ ਤੋਂ ਦੂਰ ਹੈ।  

PunjabKesari
ਅਨੁਪਮ ਖੇਰ ਨੇ ਕਿਰਨ ਖੇਰ ਦੀ ਬਿਮਾਰੀ ਬਾਰੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਸੀ ਕਿ ਉਹ ਕੈਂਸਰ ਨਾਲ ਜੂਝ ਰਹੀ ਹੈ।

 
 
 
 
 
 
 
 
 
 
 
 
 
 
 
 

A post shared by Anupam Kher (@anupampkher)

ਡੈਬਿਊ ਫ਼ਿਲਮ ਨਾਲ ਹੀ ਜਿੱਤੇ ਕਈ ਐਵਾਰਡਜ਼
ਦੱਸ ਦੇਈਏ ਕਿ ਨਵੰਬਰ 'ਚ ਕਿਰਨ ਦੇ ਹੱਥ 'ਚ ਫਰੈਚਕਰ ਆਇਆ ਸੀ, ਜਿਸ ਦੇ ਟ੍ਰੀਟਮੈਂਟ ਦੌਰਾਨ ਪਤਾ ਲੱਗਾ ਸੀ ਕਿ ਉਨ੍ਹਾਂ ਨੂੰ ਮਲਟੀਪਲ ਮਾਈਲੋਮਾ ਨਾਂ ਦੀ ਬਿਮਾਰੀ ਹੈ। ਕਿਰਨ ਦੀ ਪ੍ਰੋਫੈਸ਼ਨਲ ਜ਼ਿੰਦਗੀ ਦੀ ਗੱਲ ਕਰੀਏ ਤਾਂ ਸਾਲ 1990 'ਚ ਉਨ੍ਹਾਂ ਨੇ ਫ਼ਿਲਮ 'ਸਰਦਾਰੀ ਬੇਗਮ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਪਹਿਲੀ ਹੀ ਫ਼ਿਲਮ ਨਾਲ ਕਿਰਨ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ। ਉਨ੍ਹਾਂ ਨੂੰ ਇਸ ਫ਼ਿਲਮ ਲਈ ਕਈ ਐਵਾਰਡ ਵੀ ਮਿਲੇ ਸਨ। ਕਿਰਨ ਨੇ ਆਪਣੇ ਕਰੀਅਰ 'ਚ ਕਈ ਬਿਹਤਰੀਨ ਕਿਰਦਾਰ ਨਿਭਾਏ। ਕਿਰਨ ਨੂੰ ਨੈਸ਼ਨਲ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। 


author

sunita

Content Editor

Related News