ਆਮਿਰ ਖ਼ਾਨ ਨਾਲ ਤਲਾਕ ਮਗਰੋਂ ਬਹੁਤ ਖ਼ੁਸ਼ ਹੈ ਕਿਰਨ ਰਾਓ, ਕਿਹਾ- ''ਮੈਨੂੰ ਬਿਲਕੁਲ ਵੀ ਮਹਿਸੂਸ ਨਹੀਂ ਹੋਇਆ ਇਕੱਲਾਪਣ''
Monday, Jul 22, 2024 - 04:35 PM (IST)
ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਆਪਣੀਆਂ ਫ਼ਿਲਮਾਂ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦੇ ਹਨ। ਉਨ੍ਹਾਂ ਨੇ ਇਕ ਵਾਰ ਨਹੀਂ ਸਗੋਂ ਦੋ ਵਾਰ ਵਿਆਹ ਕਰਵਾਇਆ ਪਰ ਫਿਰ ਦੋਹਾਂ ਨਾਲ ਤਲਾਕ ਹੋ ਗਿਆ। ਸਾਲ 2021 'ਚ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਪਣੀ ਦੂਜੀ ਪਤਨੀ ਕਿਰਨ ਰਾਓ ਤੋਂ ਤਲਾਕ ਦਾ ਐਲਾਨ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਭਾਵੇਂ ਇਹ ਜੋੜੀ ਵੱਖ ਹੋ ਚੁੱਕੀ ਹੈ ਪਰ ਦੋਵੇਂ ਅਜੇ ਵੀ ਚੰਗੇ ਦੋਸਤ ਹਨ। ਦੋਵੇਂ ਹਰ ਸੁੱਖ-ਦੁੱਖ ਵਿਚ ਇਕ-ਦੂਜੇ ਦਾ ਸਾਥ ਦਿੰਦੇ ਹਨ। ਹੁਣ ਨਿਰਦੇਸ਼ਕ ਕਿਰਨ ਨੇ ਇਕ ਵਾਰ ਫਿਰ ਆਮਿਰ ਖ਼ਾਨ ਨਾਲ ਤਲਾਕ 'ਤੇ ਆਪਣਾ ਬਿਆਨ ਦਿੱਤਾ ਹੈ, ਜਿਸ ਦੀ ਕਾਫ਼ੀ ਚਰਚਾ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ - ਗਾਇਕ ਦਿਲਜੀਤ ਦੋਸਾਂਝ ਦਾ ਫੈਨਜ਼ ਨੂੰ ਵੱਡਾ ਸਰਪ੍ਰਾਈਜ਼, ਦਿਖਾਈ ਪਹਿਲੀ ਝਲਕ
ਦੱਸ ਦਈਏ ਕਿ ਤਲਾਕ ਤੋਂ ਬਾਅਦ ਕਿਰਨ ਰਾਓ ਤੇ ਆਮਿਰ ਖ਼ਾਨ ਕਈ ਮੌਕਿਆਂ 'ਤੇ ਆਪਣੇ ਰਿਸ਼ਤੇ ਨੂੰ ਲੈ ਕੇ ਖੁੱਲ੍ਹ ਕੇ ਚਰਚਾ ਕਰ ਚੁੱਕੇ ਹਨ। ਹੁਣ ਇਕ ਵਾਰ ਫਿਰ ਕੁਝ ਅਜਿਹਾ ਹੀ ਹੋਇਆ ਹੈ। ਕਿਰਨ ਨੇ ਤਲਾਕ ਨੂੰ ਲੈ ਕੇ 'ਫੇਅ ਡਿਸੂਜ਼ਾ' ਨੂੰ ਦਿੱਤੀ ਇੰਟਰਵਿਊ 'ਚ ਕਿਹਾ ਹੈ ਕਿ ਉਹ ਬਹੁਤ ਖੁਸ਼ ਹੈ। ਮੈਨੂੰ ਲੱਗਦਾ ਹੈ ਕਿ ਰਿਸ਼ਤਿਆਂ ਨੂੰ ਸਮੇਂ-ਸਮੇਂ 'ਤੇ ਮੁੜ ਪਰਿਭਾਸ਼ਿਤ ਕਰਨ ਦੀ ਲੋੜ ਹੁੰਦੀ ਹੈ ਕਿਉਂਕਿ ਜਿਵੇਂ-ਜਿਵੇਂ ਅਸੀਂ ਵੱਡੇ ਹੁੰਦੇ ਹਾਂ, ਅਸੀਂ ਇਨਸਾਨ ਦੇ ਰੂਪ ਵਿਚ ਬਦਲਦੇ ਹਾਂ। ਸਾਨੂੰ ਵੱਖੋ-ਵੱਖਰੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ ਤੇ ਮੈਂ ਮਹਿਸੂਸ ਕੀਤਾ ਕਿ ਇਹ (ਤਲਾਕ) ਮੈਨੂੰ ਖੁਸ਼ ਕਰੇਗਾ ਅਤੇ ਇਮਾਨਦਾਰੀ ਨਾਲ ਕਹਾਂ ਤਾਂ ਇਸ ਨੇ ਮੈਨੂੰ ਬਹੁਤ ਖੁਸ਼ ਕੀਤਾ ਹੈ। ਆਮਿਰ ਤੋਂ ਪਹਿਲਾਂ ਮੈਂ ਲੰਬੇ ਸਮੇਂ ਤਕ ਸਿੰਗਲ ਸੀ। ਮੈਂ ਸੱਚਮੁੱਚ ਆਪਣੀ ਆਜ਼ਾਦੀ ਦਾ ਆਨੰਦ ਮਾਣਿਆ। ਮੈਂ ਇਕੱਲੀ ਸੀ ਪਰ ਹੁਣ ਮੇਰੇ ਕੋਲ ਆਜ਼ਾਦ ਮੇਰਾ ਬੇਟਾ ਹੈ, ਇਸ ਲਈ ਮੈਂ ਇਕੱਲੀ ਨਹੀਂ ਰਹਿੰਦੀ। ਮੈਨੂੰ ਲੱਗਦਾ ਹੈ ਕਿ ਇਕੱਲਤਾ ਹੀ ਉਹ ਚੀਜ਼ ਹੈ, ਜਿਸ ਬਾਰੇ ਜ਼ਿਆਦਾਤਰ ਲੋਕ ਥੋੜ੍ਹੇ ਜਿਹੇ ਚਿੰਤਤ ਰਹਿੰਦੇ ਹਨ।
ਇਹ ਖ਼ਬਰ ਵੀ ਪੜ੍ਹੋ - ਰੋਹਨਪ੍ਰੀਤ ਨੇ ਪਤਨੀ ਨੇਹਾ ਕੱਕੜ ਨਾਲ ਮਿਲ ਸੱਸ ਦੀ ਬਰਥਡੇ ਪਾਰਟੀ ਨੂੰ ਬਣਾਇਆ ਖ਼ਾਸ, ਸਾਹਮਣੇ ਆਈਆਂ ਤਸਵੀਰਾਂ
ਜਦੋਂ ਉਨ੍ਹਾਂ ਦਾ ਤਲਾਕ ਹੋ ਜਾਂਦਾ ਹੈ ਜਾਂ ਕੋਈ ਸਾਥੀ ਗੁਆ ਦਿੰਦੇ ਹਨ। ਮੈਨੂੰ ਬਿਲਕੁਲ ਵੀ ਇਕੱਲਾਪਣ ਮਹਿਸੂਸ ਨਹੀਂ ਹੋਇਆ। ਦਰਅਸਲ ਮੈਨੂੰ ਦੋਵਾਂ ਪਰਿਵਾਰਾਂ ਦਾ ਸਮਰਥਨ ਹੈ। ਉਸ ਦਾ ਪਰਿਵਾਰ ਅਤੇ ਮੇਰਾ ਪਰਿਵਾਰ। ਇਹ ਇੱਕ ਬਹੁਤ ਹੀ ਸੁੱਖਮਈ ਤਲਾਕ ਰਿਹਾ ਹੈ। ਕਿਰਨ ਨੇ ਇਹ ਵੀ ਮੰਨਿਆ ਕਿ ਆਪਣੇ 15 ਸਾਲ ਦੇ ਵਿਆਹ ਦੇ ਰਿਸ਼ਤੇ ਨੂੰ ਖ਼ਤਮ ਕਰਨਾ ਦੋਵਾਂ ਲਈ ਸੌਖਾ ਨਹੀਂ ਸੀ। ਮਿਸਿੰਗ ਲੇਡੀਜ਼ ਡਾਇਰੈਕਟਰ ਨੇ ਖੁਲਾਸਾ ਕੀਤਾ ਕਿ ਬਾਲੀਵੁੱਡ ਅਦਾਕਾਰ ਨੂੰ ਭਾਵਨਾਤਿਮਕ ਤੇ ਮਾਨਸਿਕ ਤੌਰ 'ਤੇ ਉੱਥੇ ਪਹੁੰਚਣ ਲਈ ਕੁਝ ਸਮਾਂ ਲੱਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।