ਆਮਿਰ ਖ਼ਾਨ ਨਾਲ ਤਲਾਕ ’ਤੇ ਕਿਰਨ ਰਾਓ ਨੇ ਤੋੜੀ ਚੁੱਪੀ, ਕਿਹਾ– ‘ਅਸੀਂ ਪਰਿਵਾਰ ਬਣ ਕੇ ਰਹਿਣਾ ਚਾਹੁੰਦੇ ਸੀ ਪਰ...’

02/14/2024 12:08:10 PM

ਮੁੰਬਈ (ਬਿਊਰੋ)– ਆਮਿਰ ਖ਼ਾਨ ਤੇ ਕਿਰਨ ਰਾਓ ਬੀ-ਟਾਊਨ ਦੇ ਕੁਝ ਸਾਬਕਾ ਜੋੜਿਆਂ ’ਚੋਂ ਇਕ ਹਨ, ਜੋ ਵੱਖ ਹੋਣ ਤੋਂ ਬਾਅਦ ਵੀ ਇਕ-ਦੂਜੇ ਨਾਲ ਸੁੰਦਰ ਬੰਧਨ ਸਾਂਝਾ ਕਰਦੇ ਹਨ। ਦੋਵਾਂ ਨੇ 2021 ’ਚ ਆਪਣੇ ਵਿਆਹੁਤਾ ਰਿਸ਼ਤੇ ਨੂੰ ਖ਼ਤਮ ਕਰ ਦਿੱਤਾ ਸੀ। ਹਾਲਾਂਕਿ ਉਨ੍ਹਾਂ ਦਾ ਬੰਧਨ ਕਈ ਸਾਬਕਾ ਜੋੜਿਆਂ ਲਈ ਪ੍ਰੇਰਣਾ ਤੋਂ ਘੱਟ ਨਹੀਂ ਹੈ।

ਵੱਖ ਹੋਣ ਤੋਂ ਬਾਅਦ ਆਮਿਰ ਖ਼ਾਨ ਤੇ ਕਿਰਨ ਰਾਓ ਨਾ ਸਿਰਫ਼ ਆਪਣੇ ਪੁੱਤਰ ਆਜ਼ਾਦ ਦਾ ਪਾਲਣ-ਪੋਸ਼ਣ ਕਰ ਰਹੇ ਹਨ, ਸਗੋਂ ਆਪਣੀ ਪੇਸ਼ੇਵਰ ਜ਼ਿੰਦਗੀ ਨੂੰ ਵੀ ਚੰਗੀ ਤਰ੍ਹਾਂ ਸੰਤੁਲਿਤ ਕਰ ਰਹੇ ਹਨ। ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ‘ਲਾਪਤਾ ਲੇਡੀਜ਼’ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਹਾਲ ਹੀ ’ਚ ਇਕ ਇੰਟਰਵਿਊ ’ਚ ਕਿਰਨ ਨੇ ਆਮਿਰ ਨਾਲ ਤਲਾਕ ’ਤੇ ਆਪਣੀ ਚੁੱਪੀ ਤੋੜੀ ਹੈ।

ਕਿਰਨ ਰਾਓ ਦਾ ਆਮਿਰ ਨਾਲ ਰਿਸ਼ਤਾ ਕਿਵੇਂ ਹੈ?
ਕਿਰਨ ਰਾਓ ਨੇ ਤਲਾਕ ਤੋਂ ਬਾਅਦ ਆਮਿਰ ਖ਼ਾਨ ਨਾਲ ਰਿਸ਼ਤੇ ’ਤੇ ਕਨੈਕਟ ਐੱਫ. ਐੱਮ. ਕੈਨੇਡਾ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਇਹ ਸਾਡੇ ਲਈ ਕੁਦਰਤੀ ਤੌਰ ’ਤੇ ਆਇਆ ਕਿਉਂਕਿ ਅਸੀਂ ਇਕੱਠੇ ਕੰਮ ਕਰਨਾ ਸ਼ੁਰੂ ਕੀਤਾ ਸੀ। ਸਾਂਝੇਦਾਰ ਬਣਨ ਤੋਂ ਬਾਅਦ ਵੀ ਅਸੀਂ ਕੰਮ ਕਰਨਾ ਜਾਰੀ ਰੱਖਿਆ। ਵਿਆਹੁਤਾ ਰਿਸ਼ਤੇ ਤੋਂ ਪਰੇ ਅਸੀਂ ਇਕ-ਦੂਜੇ ਨੂੰ ਬਹੁਤ ਸਮਝਦੇ ਹਾਂ। ਅਸੀਂ ਰਚਨਾਤਮਕ ਤੌਰ ’ਤੇ ਇਕ-ਦੂਜੇ ਦੇ ਨੇੜੇ ਹਾਂ। ਕਈ ਮੁੱਦਿਆਂ ’ਤੇ ਸਾਡੇ ਇਕੋ-ਜਿਹੇ ਵਿਚਾਰ ਹਨ।’’

ਇਹ ਖ਼ਬਰ ਵੀ ਪੜ੍ਹੋ : ਪੰਜਾਬ ਦੀ ਪ੍ਰਸਿੱਧ ਗਾਇਕਾ-ਅਦਾਕਾਰਾ ਨੇ ਕੀਤੀ ਖ਼ੁਦਕੁਸ਼ੀ

ਕਿਰਨ ਦਾ ਆਮਿਰ ਨਾਲ ਰਿਸ਼ਤਾ ਖ਼ਤਮ ਨਹੀਂ ਹੋਇਆ
ਕਿਰਨ ਰਾਓ ਨੇ ਅੱਗੇ ਕਿਹਾ, ‘‘ਸਾਡਾ ਬਹੁਤ ਹੀ ਪਰਿਵਾਰਕ ਤੇ ਈਮਾਨਦਾਰ ਰਿਸ਼ਤਾ ਸੀ। ਇਹ ਉਹ ਚੀਜ਼ ਹੈ, ਜਿਸ ਨੂੰ ਤੁਸੀਂ ਮਿਟਾ ਨਹੀਂ ਸਕਦੇ ਤੇ ਤੁਸੀਂ ਅਜਿਹਾ ਨਹੀਂ ਕਰਨਾ ਚਾਹੁੰਦੇ ਕਿਉਂਕਿ ਇਹ ਸਾਡੇ ਰਿਸ਼ਤੇ ਦਾ ਆਧਾਰ ਹੈ। ਸਾਡੇ ਵਿਚਕਾਰ ਕਦੇ ਵੀ ਕੋਈ ਗਰਮ ਬਹਿਸ ਜਾਂ ਵੱਡੀ ਲੜਾਈ ਨਹੀਂ ਹੋਈ। ਅਸੀਂ ਸਿਰਫ਼ ਆਪਣੇ ਰਿਸ਼ਤੇ ਨੂੰ ਮੁੜ ਪਰਿਭਾਸ਼ਤ ਕਰਨਾ ਚਾਹੁੰਦੇ ਸੀ। ਅਸੀਂ ਇਕ ਪਰਿਵਾਰ ਰਹਿਣਾ ਚਾਹੁੰਦੇ ਸੀ ਪਰ ਵਿਆਹੁਤਾ ਹੋ ਕੇ ਨਹੀਂ। ਇਸ ਲਈ ਅਸੀਂ ਆਪਣੇ ਨਿਯਮ ਬਣਾਏ ਹਨ।’’

ਵਿਆਹ ਨਹੀਂ ਰਿਸ਼ਤਾ ਖ਼ਤਮ ਹੋਣ ਨਾਲ ਦੁਖੀ ਹੁੰਦੀ ਕਿਰਨ
ਕਿਰਨ ਰਾਓ ਦਾ ਕਹਿਣਾ ਹੈ ਕਿ ਉਸ ਨੂੰ ਵਿਆਹ ਦਾ ਨਹੀਂ, ਸਗੋਂ ਰਿਸ਼ਤੇ ਦੇ ਖ਼ਤਮ ਹੋਣ ਦਾ ਦੁੱਖ ਹੋਇਆ ਹੋਵੇਗਾ। ਉਸ ਨੇ ਕਿਹਾ, ‘‘ਮੈਨੂੰ ਨਹੀਂ ਲੱਗਦਾ ਕਿ ਰਿਸ਼ਤਿਆਂ ਨੂੰ ਸਮਾਜਿਕ ਟੈਗ ਦਿੱਤਾ ਜਾ ਸਕਦਾ ਹੈ। ਲੋਕਾਂ ਲਈ ਇਹ ਅਸਾਧਾਰਨ ਹੈ ਕਿ ਦੋ ਤਲਾਕਸ਼ੁਦਾ ਲੋਕਾਂ ਨੂੰ ਇਕੱਠੇ ਕੰਮ ਕਰਨਾ ਜਾਰੀ ਰੱਖਣਾ, ਇਕੋ ਇਮਾਰਤ ’ਚ ਰਹਿਣਾ, ਅਕਸਰ ਭੋਜਨ ਖਾਣਾ ਆਦਿ। ਜੇ ਵਿਆਹ ਦੀ ਬਜਾਏ ਸਾਡਾ ਰਿਸ਼ਤਾ ਖ਼ਤਮ ਹੋ ਗਿਆ ਹੁੰਦਾ ਤਾਂ ਸ਼ਾਇਦ ਮੈਨੂੰ ਖ਼ੁਸ਼ੀ ਨਹੀਂ ਹੁੰਦੀ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News