ਕੈਂਸਰ ਤੋਂ ਜੰਗ ਜਿੱਤਣ ਤੋਂ ਬਾਅਦ ਕੰਮ 'ਤੇ ਪਰਤੀ ਕਿਰਨ ਖੇਰ, ਸ਼ਿਲਪਾ ਸ਼ੈੱਟੀ ਨੇ ਸਾਂਝੀ ਕੀਤੀ ਵੀਡੀਓ

Sunday, Nov 28, 2021 - 12:34 PM (IST)

ਕੈਂਸਰ ਤੋਂ ਜੰਗ ਜਿੱਤਣ ਤੋਂ ਬਾਅਦ ਕੰਮ 'ਤੇ ਪਰਤੀ ਕਿਰਨ ਖੇਰ, ਸ਼ਿਲਪਾ ਸ਼ੈੱਟੀ ਨੇ ਸਾਂਝੀ ਕੀਤੀ ਵੀਡੀਓ

ਮੁੰਬਈ- ਕੈਂਸਰ ਨਾਲ ਪਿਛਲੇ ਕਈ ਮਹੀਨਿਆਂ ਤੋਂ ਜੂਝ ਰਹੀ ਅਦਾਕਾਰਾ ਕਿਰਨ ਖੇਰ ਮੁੜ ਤੋਂ ਆਪਣੇ ਕੰਮ ‘ਤੇ ਵਾਪਸ ਆ ਗਈ ਹੈ। ਜਿਸ ਦੀ ਇਕ ਵੀਡੀਓ ਵੀ ਸ਼ਿਲਪਾ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਸ਼ਿਲਪਾ ਸ਼ੈੱਟੀ ਕਿਰਨ ਖੇਰ ਦੇ ਨਾਲ ਹਾਸਾ ਮਜ਼ਾਕ ਕਰਦੀ ਹੋਈ ਨਜ਼ਰ ਆ ਰਹੀ ਹੈ। ਕਿਰਨ ਖੇਰ ਇਕ ਰਿਆਲਟੀ ਸ਼ੋਅ ‘ਚ ਨਜ਼ਰ ਆਉਣ ਵਾਲੀ ਹੈ। ਜਿਸ ‘ਚ ਸ਼ਿਲਪਾ ਸ਼ੈੱਟੀ ਅਤੇ ਬਾਦਸ਼ਾਹ ਵੀ ਉਸ ਦੇ ਨਾਲ ਨਜ਼ਰ ਆਉਣਗੇ। ਸ਼ਿਲਪਾ ਸ਼ੈੱਟੀ ਨੇ ਕਿਰਨ ਖੇਰ ਦੇ ਨਾਲ ਇਕ ਵੀਡੀਓ ਵੀ ਸਾਂਝੀ ਕੀਤੀ ਹੈ। ਜਿਸ ‘ਚ ਉਹ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ।


ਇਸ ਵੀਡੀਓ ‘ਚ ਕਿਰਨ ਖੇਰ ਥੋੜ੍ਹੀ ਕਮਜ਼ੋਰ ਨਜ਼ਰ ਆ ਰਹੀ ਹੈ। ਸ਼ਿਲਪਾ ਸ਼ੈੱਟੀ ਇਸ ਵੀਡੀਓ ‘ਚ ਕਿਰਨ ਖੇਰ ਨੂੰ ਕਹਿੰਦੀ ਹੈ ਕਿ ਕਿਰਨ ਜੀ ਮੈਨੂੰ ਗੋਦ ਲੈ ਲਓ। ਵੈਸੇ ਵੀ ਇਹ ਜਿਊਲਰੀ ਸਿਕੰਦਰ ਤਾਂ ਪਾਏਗਾ ਨਹੀਂ। ਜਿਸ ‘ਤੇ ਕਿਰਨ ਕਹਿੰਦੀ ਹੈ ਕਿ ਸਿਕੰਦਰ ਦਾ ਕਹਿਣਾ ਹੈ ਕਿ ਇਹ ਗਹਿਣੇ ਮੇਰੀ ਪਤਨੀ ਆ ਕੇ ਪਾਏਗੀ। ਇਸ ਤੋਂ ਬਾਅਦ ਕਿਰਨ ਹੱਸਣ ਲੱਗ ਪੈਂਦੀ ਹੈ। ਵੀਡੀਓ ‘ਚ ਬਾਦਸ਼ਾਹ ਵੀ ਦਿਖਾਈ ਦੇ ਰਿਹਾ ਅਤੇ ਤਿੰਨੇ ਜਣੇ ਆਪਸ ‘ਚ ਹਾਸਾ ਮਜ਼ਾਕ ਕਰਦੇ ਦਿਖਾਈ ਦਿੰਦੇ ਹਨ।
ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਕਿਰਨ ਖੇਰ ਦੇ ਪ੍ਰਸ਼ੰਸਕ ਵੀ ਇਸ ਵੀਡੀਓ ‘ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਦੱਸ ਦਈਏ ਕਿ ਕਿਰਨ ਖੇਰ ਪਿਛਲੇ ਸਾਲ ਤੋਂ ਕੈਂਸਰ ਦੀ ਬੀਮਾਰੀ ਦੇ ਨਾਲ ਜੂਝ ਰਹੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ ਤੋਂ ਅਤੇ ਆਪਣੇ ਕੰਮ ਤੋਂ ਵੀ ਦੂਰੀ ਬਣਾਈ ਹੋਈ ਸੀ ਪਰ ਇਲਾਜ ਤੋਂ ਬਾਅਦ ਉਹ ਠੀਕ ਹੋ ਕੇ ਆਪਣੇ ਕੰਮ 'ਤੇ ਪਰਤੀ ਹੈ।


author

Aarti dhillon

Content Editor

Related News