ਬੀ ਦਿ ਫੈਨ'' ਦੇ ਜੇਤੂਆਂ ਨੂੰ ਮਿਲੇਗਾ ਕਿੰਗ ਖਾਨ
Sunday, Apr 03, 2016 - 04:06 PM (IST)

ਨਵੀਂ ਦਿੱਲੀ (ਯੂ. ਐੱਨ. ਆਈ.)-ਬਾਲੀਵੁੱਡ ਬਾਦਸ਼ਾਹ ਸ਼ਾਹਰੁਖ ਖਾਨ ਦੇ ਪ੍ਰਸ਼ੰਸਕਾਂ ਲਈ ਚੰਗੀ ਖਬਰ ਹੈ। ਇਕ ਆਨਲਾਈਨ ਮੁਕਾਬਲੇਬਾਜ਼ੀ ਦੇ ਜੇਤੂਆਂ ਨੂੰ ਸ਼ਾਹਰੁਖ ਨਾਲ ਮਿਲਣ ਦਾ ਮੌਕਾ ਮਿਲੇਗਾ। ਕਿੰਗ ਖਾਨ ਦੀ ਫਿਲਮ ''ਫੈਨ'' 15 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ, ਜਿਸਦੇ ਲਈ ਸ਼ਾਹਰੁਖ ਆਪਣੇ ਅਸਲੀ ਪ੍ਰਸ਼ੰਸਕਾਂ ਨੂੰ ਮਿਲੇਗਾ। ਸ਼ਾਹਰੁਖ ਦੇ ਪ੍ਰਸ਼ੰਸਕ ਡਬਲਯੂ ਡਬਲਯੂ ਡਬਲਯੂ. ਵਿਸਟਾਪ੍ਰਿੰਟ. ਇਨ ਵੈੱਬਸਾਈਟ ਰਾਹੀਂ ਚਲਾਏ ਜਾ ਰਹੇ ਇਸ ਕੈਂਪੇਨ ਦੇ ਤਹਿਤ ਇਸ ਵਿਚ ਸ਼ਾਮਲ ਹੋ ਸਕਦੇ ਹਨ।