ਕਿਲੀ ਪਾਲ ਨੇ ਹਮਲੇ ਤੋਂ ਬਾਅਦ ਸਾਂਝੀਆਂ ਕੀਤੀਆਂ ਵੀਡੀਓਜ਼, ਦੋਸਤ ਨਾਲ ਮਸਤੀ ਕਰਦੇ ਆਏ ਨਜ਼ਰ

05/03/2022 2:17:31 PM

ਮੁੰਬਈ- ਸੋਸ਼ਲ ਮੀਡੀਆ ਸਟਾਰ ਕਿਲੀ ਪਾਲ 'ਤੇ ਹਮਲਾ ਹੋਣ ਦੀ ਖ਼ਬਰ ਵਿਚਾਲੇ ਉਨ੍ਹਾਂ ਦੀਆਂ ਨਵੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਕਿਲੀ ਨੇ ਬੀਤੇ ਦਿਨੀਂ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਸਾਂਝਾ ਕੀਤੀ ਸੀ ਕਿ 5 ਲੋਕਾਂ ਨੇ ਉਨ੍ਹਾਂ ਨੂੰ ਡੰਡਿਆਂ ਨਾਲ ਕੁੱਟਿਆ। ਇਸ ਘਟਨਾ ਤੋਂ ਬਾਅਦ ਕਿਲੀ ਨੇ 2 ਵੀਡੀਓਜ਼ ਸਾਂਝੀਆਂ ਕੀਤੀਆਂ ਹਨ। ਇਸ ਘਟਨਾ ਤੋਂ ਬਾਅਦ ਪ੍ਰਸ਼ੰਸਕ ਉਨ੍ਹਾਂ ਦੀ ਚਿੰਤਾ ਕਰ ਰਹੇ ਹਨ ਅਤੇ ਕੁਮੈਂਟ ਬਾਕਸ 'ਚ ਧਿਆਨ ਰੱਖਣ ਨੂੰ ਕਿਹਾ ਹੈ। ਤੁਹਾਨੂੰ ਦੱਸ ਦਈਏ ਕਿ ਕਿਲੀ ਪਾਲ ਤੰਜਾਨੀਆ ਦੇ ਸੋਸ਼ਲ ਮੀਡੀਆ ਸਟਾਰ ਹਨ। ਉਹ ਬਾਲੀਵੁੱਡ ਗਾਣਿਆਂ ਲਈ ਲਿਪ ਸਿੰਕ ਕਰਦੇ ਹਨ। ਪ੍ਰਧਾਨ ਮੰਤਰੀ ਮੋਦੀ ਵੀ ਉਨ੍ਹਾਂ ਦੀ ਤਾਰੀਫ਼ ਕਰ ਚੁੱਕੇ ਹਨ। ਕਿਲੀ ਦੀ ਭੈਣ ਨੀਮਾ ਵੀ ਵੀਡੀਓਜ਼ 'ਚ ਉਨ੍ਹਾਂ ਦੇ ਨਾਲ ਹੁੰਦੀ ਹੈ। 

 
 
 
 
 
 
 
 
 
 
 
 
 
 
 

A post shared by Kili Paul (@kili_paul)


ਦੱਸੀ ਸੀ ਪੰਜ ਲੋਕਾਂ ਦੇ ਹਮਲਾ ਕਰਨ ਦੀ ਗੱਲ
ਤੰਜਾਨੀਆ ਦੇ ਸੋਸ਼ਲ ਮੀਡੀਆ ਸਟਾਰ ਕਿਲੀ ਪਾਲ ਨੇ ਬੀਤੇ ਦਿਨੀਂ ਆਪਣੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ 'ਤੇ ਚਾਕੂਆਂ ਅਤੇ ਡੰਡਿਆਂ ਨਾਲ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਲਿਖਿਆ ਸੀ ਕਿ ਮੇਰੇ 'ਤੇ 5 ਲੋਕਾਂ ਨੇ ਹਮਲਾ ਕਰ ਦਿੱਤਾ ਸੀ। ਖ਼ੁਦ ਨੂੰ ਬਚਾਉਣ ਦੇ ਚੱਕਰ 'ਚ ਮੇਰੇ ਸਿੱਧਾ ਹੱਥ ਦੇ ਅੰਗੂਠੇ 'ਤੇ ਚਾਕੂ ਲੱਗ ਗਿਆ। ਇਸ 'ਚ 5 ਟਾਂਕੇ ਲੱਗੇ ਸਨ। ਮੈਨੂੰ ਡੰਡਿਆਂ ਨਾਲ ਕੁੱਟਿਆ ਗਿਆ। ਉਨ੍ਹਾਂ ਨੇ ਲਿਖਿਆ ਸੀ ਕਿ ਮਾਰਨ ਵਾਲੇ ਭੱਜ ਗਏ ਅਤੇ ਇਹ ਬਹੁਤ ਡਰਾਵਨਾ ਸੀ।

 
 
 
 
 
 
 
 
 
 
 
 
 
 
 

A post shared by Kili Paul (@kili_paul)


ਸੱਟ ਲੱਗਣ ਤੋਂ ਬਾਅਦ ਪੋਸਟ ਕੀਤੀ ਵੀਡੀਓ
ਸੱਟ ਲੱਗਣ ਤੋਂ ਬਾਅਦ ਕਿਲੀ ਨੇ ਦੋ ਵੀਡੀਓਜ਼ ਪੋਸਟ ਕੀਤੀਆਂ ਹਨ। ਇਕ 'ਚ ਉਨ੍ਹਾਂ ਨੇ ਚਾਂਦ ਬਾਲਿਆਂ ਗਾਇਆ ਹੈ। ਪਿੱਛੇ ਉਨ੍ਹਾਂ ਦੀ ਭੈਣ ਨੀਮਾ ਦਿਖ ਰਹੀ ਹੈ। ਉਨ੍ਹਾਂ ਨੇ ਲਿਖਿਆ ਹੈ, ਫਿਰ ਤੋਂ ਵਾਪਸ। ਚਾਂਦ ਬਾਲਿਆਂ। ਦੂਜੀ ਵੀਡੀਓ 'ਚ ਉਹ ਕਾਮੇਡੀ ਕਰਦੇ ਦਿਖ ਰਹੇ ਹਨ। ਦੋਵੇਂ ਵੀਡੀਓਜ਼ 'ਚ ਉਨ੍ਹਾਂ ਦੇ ਅੰਗੂਠੇ 'ਤੇ ਪੱਟੀ ਬੰਨ੍ਹੀ ਦਿਖਾਈ ਦੇ ਰਹੀ ਹੈ। ਇਨ੍ਹਾਂ ਵੀਡੀਓਜ਼ ਦੇ ਕੁਮੈਂਟ ਬਾਕਸ 'ਚ ਪ੍ਰਸ਼ੰਸਕ ਉਨ੍ਹਾਂ ਦਾ ਹਾਲ-ਚਾਲ ਪੁੱਛ ਰਹੇ ਹਨ ਅਤੇ ਧਿਆਨ ਰੱਖਣ ਦੀ ਸਲਾਹ ਦੇ ਰਹੇ ਹਨ। 

 
 
 
 
 
 
 
 
 
 
 
 
 
 
 

A post shared by Kili Paul (@kili_paul)


ਪੀ.ਐੱਮ. ਵੀ ਕਰ ਚੁੱਕੇ ਹਨ ਤਾਰੀਫ਼
ਕਿਲੀ ਪਾਲ ਅਤੇ ਨੀਮਾ ਇੰਟਰਨੈੱਟ 'ਤੇ ਕਾਫੀ ਪ੍ਰਸਿੱਧ ਹਨ। ਮਨ ਕੀ ਬਾਤ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੀ ਤਾਰੀਫ਼ ਕਰ ਚੁੱਕੇ ਹਨ। ਬੀਤੇ ਸਾਲ ਨੀਮਾ ਨੇ 'ਸ਼ੇਰਸ਼ਾਹ' ਦਾ ਗਾਣਾ 'ਰਾਤਾਂ ਲੰਬੀਆਂ' ਸ਼ੇਅਰ ਕੀਤਾ। ਇਸ ਤੋਂ ਬਾਅਦ ਉਹ ਕਾਫੀ ਪਾਪੁਲਰ ਹੋ ਗਏ ਸਨ। 


Aarti dhillon

Content Editor

Related News