ਕਿੱਕੂ ਸ਼ਾਰਦਾ ਨੇ ਕਪਿਲ ਸ਼ਰਮਾ ਦੇ ਸ਼ੋਅ ਬਾਰੇ ਕੀਤੀ ਨਵਾਂ ਖੁਲਾਸਾ
Saturday, Feb 20, 2016 - 12:30 PM (IST)

ਮੁੰਬਈ : ਟੀ.ਵੀ. ਦੇ ਮਸ਼ਹੂਰ ਸ਼ੋਅ ''ਕਾਮੇਡੀ ਨਾਈਟਸ ਵਿਦ ਕਪਿਲ'' ਵਿਚ ਪਲਕ ਦਾ ਕਿਰਦਾਰ ਨਿਭਾਅ ਕੇ ਮਸ਼ਹੂਰ ਹੋਏ ਅਦਾਕਾਰ ਕਿੱਕੂ ਸ਼ਾਰਦਾ ਨੇ ਕਿਹਾ ਕਿ ਕਪਿਲ ਸ਼ਰਮਾ ਛੇਤੀ ਹੀ ਇਕ ਨਵੇਂ ਸ਼ੋਅ ਨਾਲ ਵਾਪਸੀ ਕਰ ਰਹੇ ਹਨ। ਕਿੱਕੂ ਨੇ ਕਿਹਾ, ''''ਕਪਿਲ ਇਕ ਨਵੇਂ ਸ਼ੋਅ ਨਾਲ ਆ ਰਹੇ ਹਨ ਪਰ ਮੈਂ ਨਹੀਂ ਜਾਣਦਾ ਕਿ ਉਸ ''ਚ ਕਿਹੋ ਜਿਹੀਆਂ ਭੂਮਿਕਾਵਾਂ ਹੋਣਗੀਆਂ। ਅਸੀਂ ਛੇਤੀ ਹੀ ਵਾਪਸੀ ਕਰਾਂਗੇ। ਤੁਸੀਂ ਛੇਤੀ ਹੀ ਸਾਨੂੰ ਦੇਖੋਗੇ।''''
ਜ਼ਿਕਰਯੋਗ ਹੈ ਕਿ ''ਕਾਮੇਡੀ ਨਾਈਟਸ ਵਿਦ ਕਪਿਲ'' ਦਾ ਜਾਦੂ ਦਰਸ਼ਕਾਂ ''ਤੇ ਤਿੰਨ ਸਾਲ ਤੱਕ ਛਾਇਆ ਰਿਹਾ ਅਤੇ ਇਹ ਸ਼ੋਅ ਪਿਛਲੇ ਮਹੀਨੇ ਬੰਦ ਹੋ ਗਿਆ। ਇਸ ਸ਼ੋਅ ''ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਹਿੱਸਾ ਲਿਆ ਸੀ। ਇਸ ਦੌਰਾਨ ਕਿੱਕੂ ''ਬਿਗ ਮੈਜਿਕ'' ''ਤੇ 22 ਫਰਵਰੀ ਤੋਂ ਸ਼ੁਰੂ ਹੋ ਰਹੇ ਇਤਿਹਾਸਕ ਕਾਮੇਡੀ ਸ਼ੋਅ ''ਅਕਬਰ ਬੀਰਬਲ'' ਦੇ ਤੀਜੇ ਹਿੱਸੇ ''ਚ ਨਜ਼ਰ ਆਉਣ ਵਾਲੇ ਹਨ।