ਕਿਆਰਾ ਅਡਵਾਨੀ ਨੇ ਮੇਟ ਗਾਲਾ ਦੇ ਪਹਿਲੇ ਲੁੱਕ ਨੂੰ ਖਾਸ ਬਣਾਉਣ ਲਈ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ
Saturday, May 17, 2025 - 05:23 PM (IST)

ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਨੇ ਆਪਣੇ ਮੇਟ ਗਾਲਾ ਡੈਬਿਊ ਨੂੰ 'ਸੁਪਨੇ ਵਰਗਾ' ਦੱਸਿਆ ਅਤੇ ਆਪਣੇ ਸਾਰੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਕਿਆਰਾ ਅਡਵਾਨੀ ਮੇਟ ਗਾਲਾ ਵਿੱਚ ਆਪਣੀ ਸ਼ਾਨਦਾਰ ਐਂਟਰੀ ਤੋਂ ਬਾਅਦ ਸੁਰਖੀਆਂ ਵਿੱਚ ਬਣੀ ਹੋਈ ਹੈ। ਕਿਆਰਾ ਨੇ ਸੋਸ਼ਲ ਐਨਾਲਿਟਿਕਸ ਪਲੇਟਫਾਰਮ ਲੈਫਟੀ ਦੀ ਟੌਪ ਵੌਇਸਿਜ਼ ਸੂਚੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਕਿਆਰਾ ਦਾ ਅੰਡਰ ਮੀਡੀਆ ਵੈਲਿਊ 15.3 ਮਿਲੀਅਨ ਡਾਲਰ ਰਿਹਾ। ਕਿਆਰਾ ਨੇ ਮੇਟ ਗਾਲਾ ਦੇ ਰੈੱਡ ਕਾਰਪੇਟ 'ਤੇ ਬੇਬੀ ਬੰਪ ਫਲਾਂਟ ਕਰਨ ਵਾਲੀ ਪਹਿਲੀ ਭਾਰਤੀ ਅਦਾਕਾਰਾ ਬਣ ਕੇ ਇਤਿਹਾਸ ਰਚ ਦਿੱਤਾ।
ਕਿਆਰਾ ਨੇ ਸੋਸ਼ਲ ਮੀਡੀਆ 'ਤੇ ਇੱਕ ਖੂਬਸੂਰਤ ਵੀਡੀਓ ਸਾਂਝੀ ਕੀਤੀ ਅਤੇ ਇੱਕ ਦਿਲੋਂ ਸੁਨੇਹਾ ਪੋਸਟ ਕੀਤਾ, ਜਿਸ ਵਿਚ ਉਨ੍ਹਾਂ ਨੇ ਇਸ ਖਾਸ ਪਲ ਨੂੰ ਅਤੇ ਉਨ੍ਹਾਂ ਨੂੰ ਮਿਲੇ ਪਿਆਰ ਨੂੰ ਸਾਂਝਾ ਕੀਤਾ। ਕਿਆਰਾ ਨੇ ਲਿਖਿਆ, "ਅਜੇ ਵੀ ਇਹ ਸਭ ਮਹਿਸੂਸ ਕਰ ਰਹੀ ਹਾਂ, ਤੁਹਾਡੇ ਸਾਰਿਆਂ ਦੇ ਪਿਆਰ, ਆਪਣੇਪਨ ਅਤੇ ਜਸ਼ਨ ਲਈ ਦਿਲੋਂ ਧੰਨਵਾਦ। ਮੇਰੇ ਮੇਟ ਗਾਲਾ ਡੈਬਿਊ ਨੂੰ ਇੰਨਾ ਖਾਸ ਬਣਾਉਣ ਲਈ ਧੰਨਵਾਦ। ਤੁਹਾਡੇ ਸੁਨੇਹੇ, ਸ਼ੁਭਕਾਮਨਾਵਾਂ ਅਤੇ ਪਿਆਰ ਮੇਰੇ ਲਈ ਸਭ ਕੁਝ ਹਨ।"