ਕਰੀਨਾ ਕਪੂਰ ’ਤੇ ਡਿੱਗਣ ਤੋਂ ਬਚੀ ਕਿਆਰਾ ਅਡਵਾਨੀ, ਅਰਜੁਨ ਕਪੂਰ ਨੇ ਇੰਝ ਸੰਭਾਲਿਆ

Tuesday, Sep 05, 2023 - 05:20 PM (IST)

ਕਰੀਨਾ ਕਪੂਰ ’ਤੇ ਡਿੱਗਣ ਤੋਂ ਬਚੀ ਕਿਆਰਾ ਅਡਵਾਨੀ, ਅਰਜੁਨ ਕਪੂਰ ਨੇ ਇੰਝ ਸੰਭਾਲਿਆ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ, ਕਰੀਨਾ ਕਪੂਰ ਖ਼ਾਨ ਤੇ ਅਰਜੁਨ ਕਪੂਰ ਨੇ ਹਾਲ ਹੀ ’ਚ ਮੁੰਬਈ ’ਚ ਇਕ ਇਵੈਂਟ ’ਚ ਸ਼ਿਰਕਤ ਕੀਤੀ। ਇਸ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਹੈ, ਜਿਸ ’ਚ ਕਿਆਰਾ ਕਰੀਨਾ ’ਤੇ ਡਿੱਗਣ ਤੋਂ ਬਚਦੀ ਹੈ।

ਵੀਡੀਓ ’ਚ ਕਿਆਰਾ, ਕਰੀਨਾ ਤੇ ਅਰਜੁਨ ਕਪੂਰ ਸਟੇਜ ’ਤੇ ਇਕੱਠੇ ਨਜ਼ਰ ਆ ਰਹੇ ਹਨ। ਕਿਆਰਾ ਅਰਜੁਨ ਨਾਲ ਗੱਲ ਕਰ ਰਹੀ ਸੀ ਪਰ ਜਿਵੇਂ ਹੀ ਉਹ ਵਾਪਸ ਜਾਣ ਲੱਗੀ ਤਾਂ ਉਸ ਦਾ ਪਹਿਰਾਵਾ ਉੱਚੀ ਅੱਡੀ ’ਚ ਫਸ ਗਿਆ ਤੇ ਉਹ ਆਪਣਾ ਸੰਤੁਲਨ ਗੁਆ ਬੈਠੀ। ਹਾਲਾਂਕਿ, ਉਸ ਨੇ ਆਪਣੇ ਆਪ ਨੂੰ ਸੰਭਾਲਿਆ। ਇਸ ਦੌਰਾਨ ਅਰਜੁਨ ਨੇ ਉਸ ਦਾ ਹੱਥ ਫੜ ਕੇ ਮਦਦ ਕੀਤੀ। ਜੇਕਰ ਅਜਿਹਾ ਨਾ ਹੋਇਆ ਹੁੰਦਾ ਤਾਂ ਕਿਆਰਾ ਆਪਣੇ ਪਿੱਛੇ ਬੈਠੀ ਕਰੀਨਾ ਦੀ ਗੋਦ ’ਚ ਡਿੱਗ ਜਾਂਦੀ।

ਇਹ ਖ਼ਬਰ ਵੀ ਪੜ੍ਹੋ : ਮਾਸਟਰ ਸਲੀਮ ਨੇ ਮਾਤਾ ਚਿੰਤਪੂਰਨੀ ਵਾਲੇ ਬਿਆਨ ’ਤੇ ਮੰਗੀ ਮੁਆਫ਼ੀ, ਕਿਹਾ– ‘ਮਾਂ ਤੋਂ ਵੱਡੀ ਕੋਈ ਤਾਕਤ ਨਹੀਂ...’

ਕਈ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ ’ਤੇ ਕਿਆਰਾ ਦੀ ਤਾਰੀਫ਼ ਕੀਤੀ ਤੇ ਲਿਖਿਆ, ‘‘ਕਿਆਰਾ ਨੇ ਕਿੰਨੀ ਚੰਗੀ ਤਰ੍ਹਾਂ ਹੈਂਡਲ ਕੀਤਾ।’’ ਇਕ ਹੋਰ ਯੂਜ਼ਰ ਨੇ ਲਿਖਿਆ, ‘‘ਉਸ ਨੇ ਇਸ ਨੂੰ ਬਹੁਤ ਵਧੀਆ ਢੰਗ ਨਾਲ ਸੰਭਾਲਿਆ। ਉਸ ਦਾ ਪੈਰ ਮੁੜਨਾ ਕਾਫੀ ਖ਼ਰਾਬ ਦਿਖਾਈ ਦੇ ਰਿਹਾ ਹੈ। ਇਸ ਦੇ ਨਾਲ ਹੀ ਇਕ ਯੂਜ਼ਰ ਨੇ ਅਰਜੁਨ ਦੀ ਤਾਰੀਫ਼ ਕਰਦਿਆਂ ਲਿਖਿਆ, ‘‘ਕਈ ਵਾਰ ਮੈਨੂੰ ਲੱਗਦਾ ਹੈ ਕਿ ਅਰਜੁਨ ਨੂੰ ਬੇਮਤਲਬ ਦੀ ਨਫ਼ਰਤ ਮਿਲਦੀ ਹੈ।’’

ਦੱਸ ਦੇਈਏ ਕਿ ਕਿਆਰਾ ਅਡਵਾਨੀ ਹਾਲ ਹੀ ’ਚ ‘ਸਤਿਆਪ੍ਰੇਮ ਕੀ ਕਥਾ’ ਫ਼ਿਲਮ ’ਚ ਨਜ਼ਰ ਆਈ ਸੀ, ਇਸ ਫ਼ਿਲਮ ’ਚ ਉਸ ਨਾਲ ਕਾਰਤਿਕ ਆਰੀਅਨ ਮੁੱਖ ਭੂਮਿਕਾ ’ਚ ਸਨ। ਹੁਣ ਉਹ ਜਲਦ ਹੀ ਰਾਮ ਚਰਨ ਨਾਲ ਤੇਲਗੂ ਫ਼ਿਲਮ ‘ਗੇਮ ਚੇਂਜਰ’ ’ਚ ਨਜ਼ਰ ਆਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News