ਮੇਟ ਗਾਲਾ 'ਚ ਅਦਾਕਾਰਾ ਕਿਆਰਾ ਅਡਵਾਨੀ ਨੇ ਬੇਬੀ ਬੰਪ ਕੀਤਾ ਫਲਾਂਟ, ਡਰੈੱਸ 'ਤੇ ਲਖਿਆ ਸੀ ਖਾਸ ਸੰਦੇਸ਼
Tuesday, May 06, 2025 - 11:24 AM (IST)

ਨਿਊਯਾਰਕ (ਏਜੰਸੀ)- ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਨੇ ਮੇਟ ਗਾਲਾ ਵਿੱਚ ਆਪਣੇ ਸ਼ਾਨਦਾਰ ਡੈਬਿਊ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਕਿਆਰਾ ਨੇ ਨਿਊਯਾਰਕ ਦੇ ਮੈਟਰੋਪੋਲੀਟਨ ਮਿਊਜ਼ੀਅਮ ਆਫ਼ ਆਰਟ ਵਿਖੇ 2025 ਦੇ MET ਗਾਲਾ ਵਿੱਚ ਹਿੱਸਾ ਲੈਣ ਦੌਰਾਨ ਮਸ਼ਹੂਰ ਫੈਸ਼ਨ ਡਿਜ਼ਾਈਨਰ ਗੌਰਵ ਗੁਪਤਾ ਦੇ ਸ਼ਾਨਦਾਰ ਪਹਿਰਾਵੇ ਵਿਚ ਆਪਣੇ ਬੇਬੀ ਬੰਪ ਨੂੰ ਫਲਾਂਟ ਕੀਤਾ। ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਗੌਰਵ ਗੁਪਤਾ ਦੇ 'ਬ੍ਰੇਵਹਾਰਟਸ' ਨਾਮ ਦੇ ਪਹਿਰਾਵੇ ਵਿਚ ਕਈ ਤਸਵੀਰਾਂ ਸਾਂਝੀਆਂ ਕੀਤੀਆਂ। ਅਦਾਕਾਰਾ ਨੇ ਲਿਖਿਆ: “Mama's first Monday in May.” ਉਨ੍ਹਾਂ ਦੇ ਅਦਾਕਾਰ ਪਤੀ ਸਿਧਾਰਥ ਮਲਹੋਤਰਾ ਆਪਣੀ ਪਤਨੀ ਤੋਂ ਆਪਣੀਆਂ ਨਜ਼ਰਾਂ ਨਹੀਂ ਹਟਾ ਪਾ ਰਹੇਸਨ, ਕਿਉਂਕਿ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਲਿਖਿਆ: “Heart emoji both brave hearts.”
ਕਿਆਰਾ ਨੇ ਇਸ ਗਲੋਬਲ ਫੈਸ਼ਨ ਪਲੇਟਫਾਰਮ 'ਤੇ ਭਾਰਤੀ ਸੁੰਦਰਤਾ ਅਤੇ ਸ਼ਿਲਪਕਾਰੀ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ। ਇੱਕ ਇਤਿਹਾਸਕ ਪਲ ਵਿੱਚ, ਉਹ ਮੇਟ ਗਾਲਾ ਦੇ ਰੈੱਡ ਕਾਰਪੇਟ 'ਤੇ ਬੇਬੀ ਬੰਪ ਨਾਲ ਚੱਲਣ ਵਾਲੀ ਪਹਿਲੀ ਭਾਰਤੀ ਅਦਾਕਾਰਾ ਬਣ ਗਈ, ਜਿਸ ਨਾਲ ਉਨ੍ਹਾਂ ਦੀ ਮੌਜੂਦਗੀ ਹੋਰ ਵੀ ਖਾਸ ਅਤੇ ਭਾਵਨਾਤਮਕ ਬਣ ਗਈ। ਇਸ ਸਾਲ ਦੀ ਮੇਟ ਗਾਲਾ ਪ੍ਰਦਰਸ਼ਨੀ ਦਾ ਥੀਮ 'ਸੁਪਰਫਾਈਨ: ਟੇਲਰਿੰਗ ਬਲੈਕ ਸਟਾਈਲ' ਹੈ। ਆਪਣੇ ਪਹਿਲੇ ਬੱਚੇ ਦਾ ਇੰਤਜ਼ਾਰ ਕਰ ਰਹੀ ਕਿਆਰਾ ਨੇ ਰੈੱਡ ਕਾਰਪੇਟ 'ਤੇ ਇੱਕ ਸ਼ਾਂਤ ਅਤੇ ਸ਼ਾਨਦਾਰ ਮੌਜੂਦਗੀ ਦਰਜ ਕਰਾਈ। ਉਨ੍ਹਾਂ ਦੀ ਡਰੈੱਸ ਦਾ ਨਾਮ ਬ੍ਰੇਵਹਾਰਟਸ ਸੀ, ਜੋ ਕਿ ਸਿਰਫ਼ ਇੱਕ ਫੈਸ਼ਨ ਲੁੱਕ ਨਹੀਂ, ਸਗੋਂ ਨਾਰੀਵਾਦ, ਵਿਰਾਸਤ ਅਤੇ ਬਦਲਾਅ ਦਾ ਪ੍ਰਤੀਕ ਸੀ। ਇਸ ਡਰੈੱਸ ਵਿੱਚ ਇੱਕ ਖਾਸ ਸੋਨੇ ਦੀ ਬ੍ਰੈਸਟਪਲੇਟ ਸੀ, ਜਿਸਨੂੰ ਘੂੰਗਰੂਆਂ ਅਤੇ ਕ੍ਰਿਸਟਲ ਨਾਲ ਸਜਾਇਆ ਗਿਆ ਸੀ। ਇਸ ਵਿੱਚ 2 ਪ੍ਰਤੀਕਾਤਮਕ ਚਿੱਤਰ ਸਨ। ਮਾਂ ਦਾ ਦਿਲ ਅਤੇ ਬੱਚੇ ਦਾ ਦਿਲ, ਜੋ ਇੱਕ ਚੈਨ ਨਾਲ ਨਾਭੀਨਾਲ ਨਾਲ ਜੁੜੇ ਹੋਏ ਸਨ ਅਤੇ ਮਾਂ-ਬੱਚੇ ਦੇ ਰਿਸ਼ਤੇ ਦੀ ਸੁੰਦਰ ਕਹਾਣੀ ਦੱਸ ਰਹੇ ਸਨ।
ਇਹ ਵੀ ਪੜ੍ਹੋ: "ਪੰਜਾਬੀ ਆ ਗਏ ਓਏ", ਮੇਟ ਗਾਲਾ 2025 ਤੋਂ ਦੋਸਾਂਝਾਵਾਲੇ ਦੀ ਮਹਾਰਾਜਾ ਵਾਲੀ ਲੁੱਕ ਆਈ ਸਾਹਮਣੇ
ਇਸ ਲੁੱਕ ਨੇ ਮਸ਼ਹੂਰ ਫੈਸ਼ਨ ਆਈਕਨ ਆਂਦਰੇ ਲਿਓਨ ਟੈਲੀ ਨੂੰ ਵੀ ਸ਼ਰਧਾਂਜਲੀ ਦਿੱਤੀ, ਜਿਨ੍ਹਾਂ ਦੀ ਯਾਦ ਵਿੱਚ ਉਨ੍ਹਾਂ ਨੇ ਇੱਕ ਡਬਲ-ਪੈਨਲ ਕੇਪ ਪਹਿਨਿਆ, ਜੋ ਉਨ੍ਹਾਂ ਦੇ ਮਸ਼ਹੂਰ ਸਟਾਈਲ ਦਾ ਪ੍ਰਤੀਕ ਸੀ। ਕਿਆਰਾ ਨੇ ਕਿਹਾ, "ਇਸ ਸਮੇਂ ਮੇਟ ਗਾਲਾ ਵਿੱਚ ਡੈਬਿਊ ਕਰਨਾ, ਜਦੋਂ ਮੈਂ ਵੀ ਇੱਕ ਕਲਾਕਾਰ ਹਾਂ ਅਤੇ ਮਾਂ ਬਣਨ ਜਾ ਰਹੀ ਹਾਂ, ਮੇਰੇ ਲਈ ਬਹੁਤ ਖਾਸ ਹੈ।" ਜਦੋਂ ਮੇਰੀ ਸਟਾਈਲਿਸਟ ਅਨੀਤਾ ਨੇ ਗੌਰਵ ਗੁਪਤਾ ਨੂੰ ਮੇਰਾ ਲੁੱਕ ਡਿਜ਼ਾਈਨ ਕਰਨ ਲਈ ਕਿਹਾ, ਤਾਂ ਉਨ੍ਹਾਂ ਨੇ ਬ੍ਰੇਵਹਾਰਟਸ ਬਣਾਇਆ, ਇੱਕ ਅਜਿਹਾ ਲੁੱਕ ਜੋ ਮੇਰੀ ਜ਼ਿੰਦਗੀ ਦੇ ਇਸ ਨਵੇਂ ਪੜਾਅ ਨੂੰ ਦਰਸਾਉਂਦਾ ਹੈ ਅਤੇ ਇਸ ਸਾਲ ਦੇ ਥੀਮ 'ਟੇਲਰਡ ਫਾਰ ਯੂ' ਨਾਲ ਵੀ ਜੁੜਦਾ ਹੈ।
ਇਹ ਵੀ ਪੜ੍ਹੋ: ਇਹ ਮਸ਼ਹੂਰ ਅਦਾਕਾਰਾ ਵੀ ਪੀ ਚੁੱਕੀ ਹੈ ਆਪਣਾ ਯੂਰਿਨ, ਗਿਣਾਏ ਫਾਇਦੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8