‘ਲਵਯਾਪਾ’ ’ਚ ਸ਼ਾਸਤਰੀ ਨਾਚ ਕਰਦੀ ਨਜ਼ਰ ਆਏਗੀ ਖੁਸ਼ੀ ਕਪੂਰ, 7 ਫਰਵਰੀ ਨੂੰ ਹੋਵੇਗੀ ਰਿਲੀਜ਼

Sunday, Jan 19, 2025 - 02:43 PM (IST)

‘ਲਵਯਾਪਾ’ ’ਚ ਸ਼ਾਸਤਰੀ ਨਾਚ ਕਰਦੀ ਨਜ਼ਰ ਆਏਗੀ ਖੁਸ਼ੀ ਕਪੂਰ, 7 ਫਰਵਰੀ ਨੂੰ ਹੋਵੇਗੀ ਰਿਲੀਜ਼

ਮੁੰਬਈ- ਜ਼ੁਨੈਦ ਖਾਨ ਤੇ ਖੁਸ਼ੀ ਕਪੂਰ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫਿਲਮ ‘ਲਵਯਾਪਾ’ ਦੀ ਦਰਸ਼ਕ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਫਿਲਮ ਦੇ ਬੇਹੱਦ ਰੋਮਾਂਚਕ ਟ੍ਰੇਲਰ ਤੇ ਸ਼ਾਨਦਾਰ ਗਾਣਿਆਂ ਨੇ ਲੋਕਾਂ ਦੀ ਉਤਸੁਕਤਾ ਨੂੰ ਹੋਰ ਵਧਾ ਦਿੱਤਾ ਹੈ। ਟ੍ਰੇਲਰ ਵਿਚ ਖੁਸ਼ੀ ਕਪੂਰ ਦੀ ਸ਼ਾਨਦਾਰ ਐਕਟਿੰਗ ਵੇਖਣ ਨੂੰ ਮਿਲੀ ਹੈ। ਇਸ ਫਿਲਮ ਦੇ ਇਕ ਗਾਣੇ ਲਈ ਖੁਸ਼ੀ ਨੇ ਸ਼ਾਸਤਰੀ ਨਾਚ ਦੀ ਵਿਸ਼ੇਸ਼ ਸਿਖਲਾਈ ਲਈ ਹੈ।ਇੰਡਸਟ੍ਰੀ ਦੇ ਇਕ ਸੂਤਰ ਅਨੁਸਾਰ,‘‘ਖੁਸ਼ੀ ਕਪੂਰ ਨੇ ਆਪਣੀ ਪਹਿਲੀ ਫਿਲਮ ‘ਲਵਯਾਪਾ’ ਲਈ ਸ਼ਾਸਤਰੀ ਨਾਚ ਦੀ ਵਿਸ਼ੇਸ਼ ਸਿਖਲਾਈ ਲਈ ਹੈ। ਫਿਲਮ ਦੇ ਇਕ ਗਾਣੇ ਵਿਚ ਉਹ ਸ਼ਾਸਤਰੀ ਨਾਚ ਕਰਦੀ ਨਜ਼ਰ ਆਏਗੀ।’’

ਇਹ ਵੀ ਪੜ੍ਹੋ-100 ਮਰਦਾਂ ਨਾਲ ਸੰਬੰਧ ਬਣਾਉਣ ਦਾ ਐਲਾਨ ਕਰਨ ਵਾਲੀ ਮਾਡਲ ਗ੍ਰਿਫਤਾਰ

ਆਧੁਨਿਕ ਰੋਮਾਂਸ ਦੀ ਦੁਨੀਆ ’ਚ ਸੈੱਟ ‘ਲਵਯਾਪਾ’ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਪੇਸ਼ ਕਰਦਾ ਹੈ, ਜਿਸ ਵਿਚ ਨਾ-ਭੁੱਲਣਯੋਗ ਕਲਾਕਾਰੀ, ਸਜੀਵ ਸੰਗੀਤ ਤੇ ਮੰਤਰ-ਮੁਗਧ ਕਰ ਦੇਣ ਵਾਲੇ ਦ੍ਰਿਸ਼ ਹਨ।ਫਿਲਮ ਪਿਆਰ ਦੇ ਸਾਰੇ ਰੰਗਾਂ ਦਾ ਉਤਸਵ ਮਨਾਉਂਦੀ ਹੈ ਅਤੇ ਸਾਰੇ ਉਮਰ ਵਰਗ ਦੇ ਦਰਸ਼ਕਾਂ ਦੇ ਦਿਲਾਂ ਨੂੰ ਛੂਹਣ ਦਾ ਵਾਅਦਾ ਕਰਦੀ ਹੈ। ‘ਲਵਯਾਪਾ’ 2025 ਦੀਆਂ ਸਭ ਤੋਂ ਰੋਮਾਂਚਕ ਸਿਨੇਮਾਈ ਪੇਸ਼ਕਸ਼ਾਂ ’ਚੋਂ ਇਕ ਬਣਨ ਲਈ ਤਿਆਰ ਹੈ। ਆਪਣੇ ਕੈਲੰਡਰ ਵਿਚ 7 ਫਰਵਰੀ, 2025 ਦੀ ਤਰੀਕ ਨੂੰ ਜ਼ਰੂਰ ਮਾਰਕ ਕਰ ਲਵੋ ਅਤੇ ਪਿਆਰ ਭਰੀ ਜਾਦੂਈ ਯਾਤਰਾ ’ਤੇ ਨਿਕਲਣ ਲਈ ਤਿਆਰ ਹੋ ਜਾਓ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Priyanka

Content Editor

Related News