‘ਦਿ ਆਰਚੀਜ਼’ ਦੀ ਸ਼ੂਟਿੰਗ ਲਈ ਊਟੀ ਪਹੁੰਚੀ ਖੁਸ਼ੀ ਕਪੂਰ, ਦੋਸਤਾਂ ਨਾਲ ਮਸਤੀ ਕਰਦੇ ਹੋਏ ਸਾਂਝੀਆਂ ਕੀਤੀਆਂ ਤਸਵੀਰਾਂ

Monday, Jun 06, 2022 - 12:49 PM (IST)

‘ਦਿ ਆਰਚੀਜ਼’ ਦੀ ਸ਼ੂਟਿੰਗ ਲਈ ਊਟੀ ਪਹੁੰਚੀ ਖੁਸ਼ੀ ਕਪੂਰ, ਦੋਸਤਾਂ ਨਾਲ ਮਸਤੀ ਕਰਦੇ ਹੋਏ ਸਾਂਝੀਆਂ ਕੀਤੀਆਂ ਤਸਵੀਰਾਂ

ਮੁੰਬਈ: ਬੋਨੀ ਕਪੂਰ ਦੀ ਬੇਟੀ ਜਾਹਨਵੀ ਕਪੂਰ ਦੀ ਭੈਣ ਖੁਸ਼ੀ ਕਪੂਰ ਫ਼ਿਲਮ ‘ਦਿ ਆਰਚੀਜ਼’ ਤੋਂ ਬਾਲੀਵੁੱਚ ’ਚ ਡੈਬਿਊ ਕਰਨ ਜਾ ਰਹੀ ਹੈ। ਬੀਤੇ ਦਿਨੀਂ ਫ਼ਿਲਮ ਦਾ ਟੀਜ਼ਰ ਅਤੇ ਪੋਸਟਰ ਰਿਲੀਜ਼ ਹੋਇਆ ਸੀ। ਜਿਸ ਨੂੰ ਲੋਕਾਂ ਵੱਲੋਂ ਪਸੰਦ ਕੀਤਾ ਗਿਆ। ਇੰਨੀ ਦਿਨੀਂ ਖੁਸ਼ੀ ‘ਦਿ ਆਰਚੀਜ਼’ ਦੀ ਸ਼ੂਟਿੰਗ ਲਈ ਊਟੀ  ’ਚ ਪਹੁੰਚੀ ਹੈ। ਇੱਥੇ ਦੋਸਤਾਂ ਨਾਲ ਮਸਤੀ ਕਰਦੇ ਹੋਏ ਉਹ ਤਸਵੀਰਾਂ ਸਾਂਝੀਆਂ ਕਰ ਰਹੀ ਹੈ। 

PunjabKesari

ਤਸਵੀਰਾਂ ’ਚ ਖੁਸ਼ੀ ਹਰੇ ਰੰਗ ਦੀ ਜੈਕੇਟ ਅਤੇ ਡੈਨਿਮ ਜੀਨਸ ’ਚ ਨਜ਼ਰ ਆ ਰਹੀ ਹੈ। ਖੁਸ਼ੀ ਨੇ ਮਿਨੀਮਲ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। ਇਸ ਦੇ ਨਾਲ ਖੁਸ਼ੀ ਨੇ ਪਰਸ ਲਿਆ ਹੈ। ਖੁਸ਼ੀ ਇਸ ਲੁੱਕ ’ਚ ਸਟਾਈਲਿਸ਼ ਲੱਗ ਰਹੀ ਹੈ।

ਇਹ ਵੀ ਪੜ੍ਹੋ: ਇੰਡਸਟਰੀ 'ਚੋਂ ਲਗਾਤਾਰ ਕੋਰੋਨਾ ਦਾ ਸ਼ਿਕਾਰ ਹੋ ਰਹੇ ਸਿਤਾਰਿਆਂ 'ਚ ਸ਼ਾਹਰੁਖ ਦੀ ਰਿਪੋਰਟ ਵੀ ਆਈ ਪੋਜ਼ੀਟਿਵ

PunjabKesari

ਹੋਰ ਤਸਵੀਰਾਂ ’ਚ ਖੁਸ਼ੀ ਕ੍ਰੀਮ ਰੰਗ ਸਵੇਟਰ ਅਤੇ ਡੈਨਿਮ ਜੀਨਸ ’ਚ ਨਜ਼ਰ ਆ ਰਹੀ ਹੈ।ਇਹ ਲੁੱਕ ਫ਼ਿਲਮ ‘ਦਿ ਆਰਚੀਜ਼’ ਦਾ ਹੈ। ਖੁਸ਼ੀ ਦੋਸਤਾਂ ਨਾਲ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ। ਪ੍ਰਸ਼ੰਸਕ ਇੰਨਾ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ।

PunjabKesari
ਦੱਸ ਦੇਈਏ ਕਿ ‘ਦਿ ਆਰਚੀਜ਼’ ਤੋਂ ਸਿਰਫ਼ ਖੁਸ਼ੀ ਕਪੂਰ ਹੀ ਬਾਲੀਵੁੱਡ ਡੈਬਿਊ ਨਹੀਂ ਕਰ ਰਹੇ ਹਨ ਅਸਲ ’ਚ ਸ਼ਾਹਰੁਖ਼ ਖ਼ਾਨ ਦੀ ਲਾਡਲੀ ਸੁਹਾਨਾ ਖ਼ਾਨ ਅਤੇ ਅਮਿਤਾਭ ਬੱਚਨ ਦੇ ਨਾਤੀ ਅਗਸਤ ਨੰਦਾ ਵੀ ਐਕਟਿੰਗ ਦੀ ਦੁਨੀਆ ’ਚ ਕਦਮ ਰੱਖ ਰਹੀ ਹੈ।

PunjabKesari

ਇਹ ਵੀ ਪੜ੍ਹੋ: ਕਾਰਤਿਕ ਤੋਂ ਬਾਅਦ ਆਦਿਤਿਆ ਰਾਏ ਕਪੂਰ ਹੁਣ ਕੋਰੋਨਾ ਪੋਜ਼ੀਟਿਵ

ਇਸ ਦੇ ਇਲਾਵਾ ਮਿਹਰ ਆਹੂਜਾ, ਯੁਵਰਾਜ ਮੰਦਾ ਅਤੇ ਵੇਦਾਂਗ ਰੈਨਾ ਵੀ ਨਜ਼ਰ ਆਉਣਗੇ। ਫ਼ਿਲਮ ’ਚ ਖੁਸ਼ੀ ਦੇ ਕਿਰਦਾਰ ਦਾ ਨਾਂ ਬੇਟੀ ਕਪੂਰ ਹੈ।ਜਦੋਂ ਕਿ ਸੁਹਾਨਾ ਖ਼ਾਨ, ਵੇਰੋਨਿਕਾ ਲੌਜ ਅਤੇ ਅਗਸਤਿਆ ਨੰਦਾ ਆਰਚੀ ਐਂਡਰਿਊਜ਼ ਦੀ ਪੇਪ ਕਾਮਿਕਸ ਸਟੈਂਡਅਲੋਨ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ।

PunjabKesari


author

Anuradha

Content Editor

Related News